ਰੂਪਨਗਰ ਵਿਖੇ ਬਾਰਿਸ਼ ਕਾਰਨ ਮੁਰਗੀ ਫਾਰਮ ਸ਼ੈੱਡ ਡਿੱਗਣ ਕਾਰਨ 40 ਹਜ਼ਾਰ ਮੁਰਗੀਆਂ ਦੀ ਮੌਤ
Friday, Jan 30, 2026 - 04:29 PM (IST)
ਰੂਪਨਗਰ (ਬਹਾਦਰਜੀਤ)- ਪਿੰਡ ਬਿੰਦਰਰੱਖ (ਪੁਰਖਾਲੀ) ਦੇ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਪਿਛਲੀ ਵਰਖਾ ਦੌਰਾਨ ਇਸ ਪਿੰਡ ਦੇ ਇਕ ਪੋਲਟਰੀ ਫਾਰਮ ਨੂੰ ਪੁੱਜੇ ਭਾਰੀ ਨੁਕਸਾਨ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ। ਇਸ ’ਚ 40 ਹਜ਼ਾਰ ਤੋਂ ਵੱਧ ਮੁਰਗੀਆ ਸ਼ੈੱਡ ਡਿੱਗਣ ਕਾਰਨ ਮੌਕੇ 'ਤੇ ਹੀ ਮਰ ਗਈਆਂ ਸਨ ਅਤੇ ਇਸ ਕਾਰਨ ਪੋਲਟਰੀ ਫਾਰਮ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਬਾਰਿਸ਼ ਦੌਰਾਨ ਪਿੰਡ ਬਿੰਦਰੱਖ ਵਿਖੇ ਢਾਈ ਏਕੜ ’ਚ ਬਣੇ ਇਕ ਪੋਲਟਰੀ ਫਾਰਮ ’ਚ ਲਗਭਗ 45 ਹਜ਼ਾਰ ਮੁਰਗੀਆਂ ਸਨ, ਜਿਨ੍ਹਾਂ ’ਚੋਂ 40 ਹਜ਼ਾਰ ਮੁਰਗੀਆਂ ਸ਼ੈੱਡ ਡਿੱਗਣ ਕਾਰਨ ਮਰ ਗਈਆਂ। ਇਸ ਦੇ ਨਾਲ ਹੀ ਫਾਰਮ ’ਚ ਪਏ ਲਗਭਗ 36 ਹਜ਼ਾਰ ਆਂਡੇ ਵੀ ਖਰਾਬ ਹੋ ਗਏ ਅਤੇ ਸ਼ੈੱਡ ਨੂੰ ਵੀ ਭਾਰੀ ਨੁਕਸਾਨ ਪੁੱਜਾ।
ਇਹ ਵੀ ਪੜ੍ਹੋ: ਪੰਜਾਬ ਦੇ ਕਾਂਗਰਸੀ ਨੇਤਾ ਦਾ ਦਿਹਾਂਤ! Fitness ਵਜੋਂ ਸਨ ਮਸ਼ਹੂਰ, MP ਚੰਨੀ ਦੇ ਸਨ ਕਰੀਬੀ
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬਾਰਿਸ਼ ਕਾਰਨ ਜਦੋਂ ਨੁਕਸਾਨ ਹੋਇਆ ਤਾਂ ਕੋਈ ਵੀ ਵਿਅਕਤੀ ਫਾਰਮ ’ਚ ਨਹੀਂ ਸੀ, ਜਿਸ ਕਾਰਨ ਮਨੁੱਖੀ ਜਾਨਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ ਅਤੇ ਅਗਲੀ ਸਵੇਰੇ ਫਾਰਮ ਮਾਲਕ ਸੁਮਿਤ ਗਰਗ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਮੌਕੇ 'ਤੇ ਆ ਕੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਲੱਖਾਂ ਰੁਪਏ ਦੇ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਵੀ ਇਹ ਫਾਰਮ ਸੀ।
ਇਹ ਵੀ ਪੜ੍ਹੋ: ਡੇਰਾ ਸੱਚਖੰਡ ਬੱਲਾਂ ਦਾ PM ਮੋਦੀ ਦੀ ਫੇਰੀ ਤੋਂ ਪਹਿਲਾਂ ਆ ਗਿਆ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਅਸੀਂ ਬੈਂਕ ਤੋਂ ਕਰਜ਼ਾ ਲੈ ਕੇ ਫਾਰਮ ਖੜ੍ਹਾ ਕੀਤਾ ਸੀ, ਜਿਸ ਨਾਲ ਪਿੰਡ ਦੇ ਨਿਵਾਸੀਆਂ ਨੂੰ ਵੀ ਲਾਭ ਅਤੇ ਰੋਜ਼ਗਾਰ ਮਿਲਦਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫਾਰਮ ’ਚ ਪਿਆ ਲਗਭਗ ਪੰਜ ਟਨ ਮੁਰਗੀ ਦਾਣਾ ਵੀ ਖ਼ਰਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਪੁਲਸ ਰਿਪੋਰਟ ਦਰਜ ਕਰਵਾ ਦਿੱਤੀ ਹੈ। ਪੋਲਟਰੀ ਫਾਰਮ ਦੇ ਮਾਲਕ ਨੇ ਵੀ ਜ਼ਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਮੌਕੇ 'ਤੇ ਜਾਂਚ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਬਣਦਾ ਮੁਆਵਜ਼ਾ ਜਾਰੀ ਕੀਤਾ ਜਾਵੇ।
ਇਹ ਵੀ ਪੜ੍ਹੋ: ਮੌਤ ਵੱਲ ਖ਼ੁਦ ਤੁਰੇ ਜਾਂਦੇ ਬਾਡੀ ਬਿਲਡਰ ਵਰਿੰਦਰ ਘੁੰਮਣ! ਆਖਰੀ ਵੀਡੀਓ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
