ਖਰਾਬ ਮੌਸਮ ਕਾਰਣ 4 ਵਾਹਨ ਟਕਰਾਏ, 1 ਦੀ ਮੌਤ

Thursday, Dec 26, 2019 - 07:39 PM (IST)

ਖਰਾਬ ਮੌਸਮ ਕਾਰਣ 4 ਵਾਹਨ ਟਕਰਾਏ, 1 ਦੀ ਮੌਤ

ਬਲਾਚੌਰ,(ਅਸ਼ਵਨੀ)- ਜਲੰਧਰ-ਚੰਡੀਗਡ਼੍ਹ ਬਾਈਪਾਸ ਹਾਈਵੇ ’ਤੇ ਬੀ.ਕੇ.ਐੱਮ. ਕਾਲਜ ਦੇ ਸਾਹਮਣੇ ਬੁੱਧਵਾਰ ਦੇਰ ਰਾਤ ਨੂੰ ਮੌਸਮ ਦੀ ਖਰਾਬੀ ਕਰ ਕੇ ਚਾਰ ਵਾਹਨ ਆਪਸ ਵਿਚ ਟਕਰਾਅ ਗਏ। ਸਿੱਟੇ ਵਜੋਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਥਾਣਾ ਸਿਟੀ ਬਲਾਚੌਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਆਲੂਆਂ ਦੀਆਂ ਬੋਰੀਆਂ ਨਾਲ ਲੱਦਿਆ ਇਕ ਕੈਂਟਰ ਜੋ ਹੁਸ਼ਿਆਰਪੁਰ ਤੋਂ ਦਿੱਲੀ ਜਾ ਰਿਹਾ ਸੀ। ਬੀ.ਕੇ.ਐੱਮ. ਕਾਲਜ ਨੇਡ਼ੇ ਪੁੱਜਣ ’ਤੇ ਉਹ ਬਣ ਰਹੀ ਸਰਵਿਸ ਰੋਡ ਤੋਂ ਜਦੋਂ ਮੇੇਨ ਰੋਡ ’ਤੇ ਚਡ਼੍ਹਿਆ ਤਾਂ ਸਾਹਮਣੇ ਤੋਂ ਆ ਰਹੇ ਇਕ ਫੋਰ ਵਹੀਲਰ (ਛੋਟੇ ਹਾਥੀ) ਨਾਲ ਟਕਰਾਅ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਛੋਟਾ ਹਾਥੀ ਚਕਨਾਚੂਰ ਹੋ ਗਿਆ ਅਤੇ ਕੈਂਟਰ ਸਡ਼ਕ ਤੋਂ ਕੱਚੇ ਆ ਗਿਆ। ਛੋਟੇ ਹਾਥੀ ਦੇ ਡਰਾਈਵਰ ਪਵਨ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਕ੍ਰਿਸ਼ਨ ਨਗਰ ਜਲੰਧਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵੇਲੇ ਦੋਵਾਂ ਵਾਹਨਾਂ ਦੇ ਪਿੱਛੇ ਆ ਰਹੀਆਂ 2 ਕਾਰਾਂ ਵੀ ਉਨ੍ਹਾਂ ਨਾਲ ਟਕਰਾਅ ਗਈਆਂ। ਈਟੌਸ ਕਾਰ ਦਾ ਡਰਾਈਵਰ ਬਿਕਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗਾਗਰਵਾਲ ਸ੍ਰੀ ਅੰਮ੍ਰਿਤਸਰ ਜ਼ਖਮੀ ਹੋ ਗਿਆ। ਦੂਜੀ ਕਾਰ ਵੈਂਟੋ ਦੇ ਚਾਲਕ ਭੁਪਿੰਦਰ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਰਾਮਾ ਮੰਡੀ ਜਲੰਧਰ ਨੂੰ ਮਾਮੂਲੀ ਸੱਟਾਂ ਵੱਜੀਆਂ। ਦੋਵੇਂ ਕਾਰਾਂ ਕਾਫੀ ਨੁਕਸਾਨੀਆਂ ਗਈਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਸ ਬਲਾਚੌਰ ਘਟਨਾ ਵਾਲੀ ਤਾਂ ਪੁੱਜੀ ਅਤੇ ਜ਼ਖਮੀਆਂ ਨੂੰ ਬਲਾਚੌਰ ਹਸਪਤਾਲ ਪਹੁੰਚਾਇਆ। ਪਵਨ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਲਾਚੌਰ ਹਸਪਤਾਲ ਭੇਜਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Bharat Thapa

Content Editor

Related News