ਟਾਂਡਾ ਵਿਖੇ ਨੇੜੇ ਦੋ ਗੱਡੀਆਂ ਦੀ ਹੋਈ ਜ਼ਬਰਦਸਤ ਟੱਕਰ, 4 ਲੋਕ ਜ਼ਖ਼ਮੀ

Wednesday, Mar 06, 2024 - 12:25 PM (IST)

ਟਾਂਡਾ ਵਿਖੇ ਨੇੜੇ ਦੋ ਗੱਡੀਆਂ ਦੀ ਹੋਈ ਜ਼ਬਰਦਸਤ ਟੱਕਰ, 4 ਲੋਕ ਜ਼ਖ਼ਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਪਿੰਡ ਪਿੰਡੀ ਖੈਰ ਨੇੜੇ ਬੀਤੀ ਸ਼ਾਮ ਵਾਪਰੇ ਸੜਕ ਹਾਦਸੇ ਵਿਚ 4 ਲੋਕ ਜ਼ਖ਼ਮੀ ਹੋ ਗਏ | ਹਾਦਸਾ ਸ਼ਾਮ 5.30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਸਫ਼ਾਰੀ ਅਤੇ ਐਕਸ. ਯੂ. ਵੀ. ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ |

PunjabKesari

ਹਾਦਸੇ ਦੌਰਾਨ ਸਫ਼ਾਰੀ ਗੱਡੀ ਵਿਚ ਸਵਾਰ ਮਨਜਿੰਦਰ ਕੌਰ ਪਤਨੀ ਸੇਮਾ ਸਿੰਘ ਵਾਸੀ ਗਿਲਜੀਆਂ ਅਤੇ ਉਸ ਦਾ ਭਰਾ ਬਲਵਿੰਦਰ ਸਿੰਘ ਵਾਸੀ ਬੇਗੋਵਾਲ ਅਤੇ ਦੂਜੀ ਗੱਡੀ ਵਿਚ ਸਵਾਰ ਪਰਵਿੰਦਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜਲਾਲ ਚੱਕ (ਦਸੂਹਾ) ਅਤੇ ਪ੍ਰਿੰਸ ਵਾਸੀ ਉਸਮਾਨ ਸ਼ਹੀਦ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ| ਹਾਦਸਾ ਕਿਹੜੇ ਹਾਲਾਤ ਵਿਚ ਹੋਇਆ, ਇਸ ਦੀ ਜਾਂਚ ਬਸਤੀ ਬੋਹੜਾਂ ਪੁਲਸ ਚੌਂਕੀ ਦੀ ਟੀਮ ਕਰ ਰਹੀ ਹੈ |

ਇਹ ਵੀ ਪੜ੍ਹੋ: ਹਾਦਸੇ ਨੇ ਉਜਾੜੀਆਂ ਖ਼ੁਸ਼ੀਆਂ, ਵਿਆਹ ਸਮਾਗਮ ਤੋਂ ਪਰਤ ਰਹੇ ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News