ਪੰਜਾਬ ਪੁਲਸ ਨੂੰ ਹਾਈਟੈੱਕ ਗੱਡੀਆਂ ਮੁਹੱਈਆ ਕਰਵਾ ਰਹੀ ਮਾਨ ਸਰਕਾਰ
Sunday, Jan 05, 2025 - 02:41 PM (IST)
ਜਲੰਧਰ- ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਿਚ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਉਪਰਾਲੇ ਕੀਤੇ ਹਨ। ਪੰਜਾਬ ਸਰਕਾਰ ਨੇ ਪੁਲਸ ਦੀ ਆਧੁਨਿਕੀਕਰਨ ਲਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜਿਵੇਂ ਕਿ ਆਧੁਨਿਕ ਹਥਿਆਰ, ਸਾਫਟਵੇਅਰ ਸਿਸਟਮ, ਡਿਜੀਟਲ ਮਾਨੀਟਰਿੰਗ ਅਤੇ ਮੋਬਾਇਲ ਐਪਲੀਕੇਸ਼ਨਾਂ ਜ਼ਰੀਏ ਪੁਲਸ ਕਾਰਜਵਾਹੀ ਨੂੰ ਸੁਚੱਜਾ ਬਣਾਉਣਾ। ਆਧੁਨਿਕ ਸਮੇਂ ਦੀ ਲੋੜ ਮੁਤਾਬਕ ਪੰਜਾਬ ਪੁਲਸ ਨੂੰ ਨਵੇਂ ਹਥਿਆਰ, ਬਾਡੀ ਕੈਮਰੇ, ਨਵੀਆਂ ਹਾਈਟੈੱਕ ਗੱਡੀਆਂ ਨਾਲ ਲੈਸ ਕੀਤਾ ਗਿਆ ਹੈ। ਪੰਜਾਬ ਪੁਲਸ ਨੂੰ ਸਹੂਲਤਾਂ ਦੇਣ ਲਈ 141 ਕਰੋੜ ਦੀ ਲਾਗਤ ਨਾਲ 940 ਵਾਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਮਾਨ ਸਰਕਾਰ ਨੇ ਪੰਜਾਬ ਪੁਲਸ ਦੇ ਬੇੜੇ ਵਿੱਚ ਨਵੀਆਂ ਈ. ਵੀ .ਆਰ. ਗੱਡੀਆਂ ਸ਼ਾਮਲ ਕੀਤੀਆਂ ਹਨ। ਇਨ੍ਹਾਂ ਵਿਚ ਅਰਟਿਗਾ ਅਤੇ ਮਾਰੂਤੀ ਕਾਰਾਂ ਸ਼ਾਮਲ ਹਨ। ਮਾਰੂਤੀ ਕਾਰਾਂ ਨੂੰ ਛੋਟੀਆਂ ਗਲੀਆਂ ਵਿਚੋਂ ਲੰਘਾਉਣਾ ਆਸਾਨ ਹੁੰਦਾ ਹੈ। ਜਿਸ ਕਰਕੇ ਇਨ੍ਹਾਂ ਨੂੰ ਪੰਜਾਬ ਪੁਲਸ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਗਿਆ ਹੈ। ਪੁਲਸ ਨੂੰ ਆਧੁਨਿਕ ਹਥਿਆਰਾਂ ਨਾਲ ਵੀ ਲੈਸ ਕੀਤਾ ਗਿਆ ਹੈ ਤਾਂ ਕਿ ਪੁਲਸ ਦੁਸ਼ਮਣਾਂ ਨੂੰ ਠੋਕਵਾਂ ਜਵਾਬ ਦੇਵੇ।