ਨਕਾਬਪੋਸ਼ ਤਸਕਰਾਂ ਵਲੋਂ ਨੌਜਵਾਨ ’ਤੇ ਹਮਲਾ ਕਰ 1 ਲੱਖ ਤੋਂ ਵਧੇਰੇ ਦੀ ਨਕਦੀ ਲੁੱਟੀ

Friday, Aug 14, 2020 - 05:25 PM (IST)

ਨਕਾਬਪੋਸ਼ ਤਸਕਰਾਂ ਵਲੋਂ ਨੌਜਵਾਨ ’ਤੇ ਹਮਲਾ ਕਰ 1 ਲੱਖ ਤੋਂ ਵਧੇਰੇ ਦੀ ਨਕਦੀ ਲੁੱਟੀ

ਜਲੰਧਰ – ਸ਼ਾਸਤਰੀ ਮਾਰਕੀਟ ਚੌਕ ’ਚ 4 ਨਕਾਬਪੋਸ਼ਾਂ ਨੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਤੋਂ 1 ਲੱਖ 1500 ਰੁਪਏ ਲੁੱਟ ਕੇ ਫਰਾਰ ਹੋ ਗਏ।

ਜਾਣਕਾਰੀ ਅਨੁਸਾਰ ਕਿਸ਼ਨ ਨਗਰ ਦੇ ਰਹਿਣ ਵਾਲੇ ਸੋਮਿਲ ਦੀ ਦਾਣਾ ਮੰਡੀ ਵਿਚ ਦੁਕਾਨ ਹੈ ਅਤੇ ਉਹ ਵੀਰਵਾਰ ਨੂੰ ਰਾਤ 10.30 ਵਜੇ ਦੇ ਕਰੀਬ ਸ਼ਾਸਤਰੀ ਮਾਰਕੀਟ ਨੇੜੇ ਸਥਿਤ ਏ. ਟੀ. ਐੱਮ. ਵਿਚ 2 ਲੱਖ ਰੁਪਏ ਜਮ੍ਹਾ ਕਰਵਾਉਣ ਗਿਆ ਸੀ। ਉਸ ਨੇ ਕੁਝ ਕੈਸ਼ ਜਮ੍ਹਾ ਕਰਵਾ ਦਿੱਤਾ ਸੀ ਅਤੇ ਇੰਨੇ ’ਚ 4 ਨਕਾਬਪੋਸ਼ ਏ. ਟੀ. ਐੱਮ. ਕੈਬਿਨ ਵਿਚ ਐਂਟਰ ਹੋ ਗਏ ਅਤੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਤੋਂ 1 ਲੱਖ 1500 ਰੁਪਏ ਲੁੱਟ ਕੇ ਫਰਾਰ ਹੋ ਗਏ। ਲੋਕਾਂ ਦੀ ਸਹਾਇਤਾ ਨਾਲ ਸੋਮਿਲ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ, ਐੱਸ. ਐੱਚ. ਓ. ਬਾਰਾਦਰੀ ਰਵਿੰਦਰ ਸਿੰਘ ਪੁਲਸ ਟੀਮ ਨਾਲ ਪਹੁੰਚੇ। ਏ. ਟੀ. ਐੱਮ. ਕੈਬਿਨ ਦੇ ਫਰਸ਼ ’ਤੇ ਖੂਨ ਦੇ ਕਾਫੀ ਧੱਬੇ ਪਏ ਹੋਏ ਸਨ। ਪੁਲਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਕਬਜ਼ੇ ਵਿਚ ਲਈ ਜਾਵੇਗੀ। ਸ਼ੁਰੂਆਤੀ ਪੁੱਛਗਿੱਛ ਵਿਚ ਇਹ ਵੀ ਪਤਾ ਲੱਗਾ ਹੈ ਕਿ ਲਗਭਗ 4 ਦਿਨ ਪਹਿਲਾਂ ਸੋਮਿਲ ਦੀ ਏ. ਟੀ. ਐੱਮ. ਕੈਬਿਨ ਵਿਚ ਹੀ ਕੁੱਝ ਲੋਕਾਂ ਨਾਲ ਬਹਿਸ ਹੋਈ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

PunjabKesari


author

Harinder Kaur

Content Editor

Related News