ਖ਼ੁਦ ਨੂੰ ਨਿਗਮ ਅਧਿਕਾਰੀ ਦੱਸ ਕੇ ਬਿਲਡਿੰਗ ਦੇ ਮਾਲਕ ਕੋਲੋਂ ਪੈਸੇ ਵਸੂਲਣ ਦੇ ਮਾਮਲੇ ’ਚ 4 ਗ੍ਰਿਫ਼ਤਾਰ
Saturday, Feb 10, 2024 - 06:35 PM (IST)
ਜਲੰਧਰ (ਸੁਧੀਰ)–ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਕਮਿਸ਼ਨਰੇਟ ਪੁਲਸ ਨੇ ਖ਼ੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਲੋਕਾਂ ਕੋਲੋਂ ਪੈਸੇ ਭੋਟਣ ਵਾਲੇ 4 ਮੈਂਬਰੀ ਗਿਰੋਹ ਦਾ ਭਾਂਡਾ ਭੰਨਿਆ ਹੈ। ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਿਸਆ ਕਿ ਚਤਰ ਸਿੰਘ ਨਿਵਾਸੀ ਢਿੱਲਵਾਂ ਨੇ ਸੰਨੀ ਮਹਿੰਦਰੂ, ਅਜੇ ਕੁਮਾਰ, ਮਿਸ਼ਠੀ ਅਤੇ ਮਨਪ੍ਰੀਤ ਿਸੰਘ ਖਿਲਾਫ ਜਬਰੀ ਵਸੂਲੀ ਦੇ ਦੋਸ਼ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਹ ਚਾਰੋਂ ਖੁਦ ਨੂੰ ਜਲੰਧਰ ਨਗਰ ਨਿਗਮ ਦੇ ਫੀਲਡ ਅਧਿਕਾਰੀ ਦੱਸ ਕੇ ਉਨ੍ਹਾਂ ਦੇ ਨਿਰਮਾਣ ਅਧੀਨ ਘਰ ਵਿਖੇ ਆਏ ਸਨ।
ਸੀ. ਪੀ. ਨੇ ਦੱਸਿਆ ਕਿ ਇਨ੍ਹਾਂ ਠੱਗਾਂ ਨੇ ਚਤਰ ਸਿੰਘ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਬਿਲਡਿੰਗ ਦੇ ਨਿਰਮਾਣ ਦੀ ਕੋਈ ਮਨਜ਼ੂਰੀ ਨਹੀਂ ਲਈ ਗਈ ਅਤੇ ਉਨ੍ਹਾਂ ਬਿਲਡਿੰਗ ਨੂੰ ਡੇਗਣ ਦੀ ਧਮਕੀ ਵੀ ਦਿੱਤੀ। ਫਿਰ ਉਨ੍ਹਾਂ ਬਿਲਡਿੰਗ ਦੇ ਮਾਲਕ ਕੋਲੋਂ 10 ਹਜ਼ਾਰ ਰੁਪਏ ਮੰਗੇ, ਜਿਸ ਤੋਂ ਬਾਅਦ ਉਨ੍ਹਾਂ ਉਕਤ ਵਿਅਕਤੀਆਂ ਨੂੰ 5 ਹਜ਼ਾਰ ਰੁਪਏ ਦੇ ਦਿੱਤੇ। ਹਾਲਾਂਕਿ ਸ਼ੁਰੂਆਤੀ ਭੁਗਤਾਨ ਤੋਂ ਬਾਅਦ ਬਿਲਡਿੰਗ ਦੇ ਮਾਲਕ ਨੂੰ ਉਕਤ ਲੋਕਾਂ ’ਤੇ ਸ਼ੱਕ ਹੋ ਗਿਆ, ਜਿਸ ਕਾਰਨ ਉਨ੍ਹਾਂ ਤੁਰੰਤ ਈ. ਆਰ. ਐੱਸ. ਟੀਮ ਅਤੇ ਪੁਲਸ ਥਾਣੇ ਫੋਨ ਕੀਤਾ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਕੰਮ ਦੌਰਾਨ ਵਾਪਰੇ ਦਰਦਨਾਕ ਹਾਦਸੇ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ
ਉਨ੍ਹਾਂ ਕਿਹਾ ਕਿ ਪੁਲਸ ਨੇ ਤੁਰੰਤ ਚਾਰ ਮੈਂਬਰੀ ਗਿਰੋਹ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਿਸੰਘ ਨਿਵਾਸੀ ਅਵਤਾਰ ਨਗਰ, ਸੰਨੀ ਮਹਿੰਦਰੂ ਨਿਵਾਸੀ ਨਿਊ ਬਲਦੇਵ ਨਗਰ ਕਿਸ਼ਨਪੁਰਾ, ਅਜੇ ਕੁਮਾਰ ਨਿਵਾਸੀ ਤੇਲ ਵਾਲੀ ਗਲੀ ਅਤੇ ਮਿਸ਼ਠੀ ਨਿਵਾਸੀ ਮਾਡਲ ਹਾਊਸ ਵਜੋਂ ਹੋਈ ਹੈ। ਪੁਲਸ ਨੇ ਕਾਬੂ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਐੱਫ. ਆਈ. ਆਰ. ਨੰਬਰ 43, ਮਿਤੀ 8 ਫਰਵਰੀ 2024, ਧਾਰਾ 384, 419, 420, 34 ਆਈ. ਪੀ. ਸੀ. ਤਹਿਤ ਦਰਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਕਾਬੂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।