ਨਾਜਾਇਜ਼ ਮਾਈਨਿੰਗ ਕਰ ਰਹੇ ਟਰੈਕਟਰ-ਟਰਾਲੀਆਂ ਸਮੇਤ 4 ਗ੍ਰਿਫ਼ਤਾਰ, 1 ਫਰਾਰ

Wednesday, Sep 13, 2023 - 11:52 AM (IST)

ਮਾਹਿਲਪੁਰ (ਜਸਵੀਰ)-ਥਾਣਾ ਮਾਹਿਲਪੁਰ ਦੀ ਪੁਲਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੇ 4 ਵਿਅਕਤੀਆਂ ਨੂੰ 5 ਟਰੈਕਟਰ ਅਤੇ 2 ਟਰਾਲੀਆਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਇਕ ਵਿਅਕਤੀ ਫਰਾਰ ਹੋ ਗਿਆ। ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਆਈ. ਪੀ. ਐੱਸ. ਸੀਨੀਅਰ ਪੁਲਸ ਕਪਤਾਨ, ਸਰਬਜੀਤ ਸਿੰਘ ਬਾਹੀਆਂ ਪੁਲਸ ਕਪਤਾਨ (ਤਫ਼ਤੀਸ਼) ਹੁਸ਼ਿਆਰਪੁਰ, ਮੇਜਰ ਸਿੰਘ ਪੁਲਸ ਕਪਤਾਨ (ਪੀ. ਬੀ. ਆਈ.) ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਦਲਜੀਤ ਸਿੰਘ ਖੱਖ ਉੱਪ ਪੁਲਸ ਕਪਤਾਨ ਸਬ ਡਿਵੀਜ਼ਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਐੱਸ. ਆਈ. ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਮਾਹਿਲਪੁਰ ਦੀ ਦੇਖ-ਰੇਖ ਹੇਠ ਏ. ਐੱਸ. ਆਈ. ਹਰਭਜਨ ਸਿੰਘ ਪੁਲਸ ਚੌਕੀ ਕੋਟ ਫਤੂਹੀ ਸਾਥੀ ਕਰਮਚਾਰੀਆਂ ਸਮੇਤ ਭਾਣਾ ਗੇਟ ਨਜ਼ਦੀਕ ਮੌਜੂਦ ਸੀ।

ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਾਹਲਾਂ ਬਲਟੋਈਆਂ ਚੌਅ ਵਿਖੇ ਉਕਤ ਮਾਲਕ ਹਰਵੀਰ ਸਿੰਘ ਉਰਫ਼ ਮਾਸਟਰ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਖੈਰੜ ਰਾਵਲ ਬਸੀ ਥਾਣਾ ਮਾਹਿਲਪੁਰ, ਮਾਲਕ ਸੰਤਵੀਰ ਸਿੰਘ ਉਰਫ ਬਿੱਲਾ ਪੁੱਤਰ ਸੁਦਾਗਰ ਸਿੰਘ ਵਾਸੀ ਪਿੰਡ ਟੋਡਰਪੁਰ ਥਾਣਾ ਮੇਹਟੀਆਣਾ, ਮਾਲਕ ਦਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਨਡਾਲੋਂ ਥਾਣਾ ਮੇਹਟੀਆਣਾ ਆਪਣੇ ਟਰੈਕਟਰ ਚਾਲਕਾਂ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਜੇਕਰ ਹੁਣੇ ਹੀ ਪਿੰਡ ਮਾਹਲਾਂ ਬਲਟੋਈਆਂ ਚੌਅ ਵਿਖੇ ਰੇਡ ਕੀਤਾ ਜਾਵੇ ਤਾਂ ਉਨ੍ਹਾਂ ਦੇ ਚਾਲਕ ਟਰੈਕਟਰ-ਟਰਾਲੀਆਂ ਮਿੱਟੀ ਨਾਲ ਭਰੀਆਂ ਸਮੇਤ ਕਾਬੂ ਆ ਸਕਦੇ ਹਨ।

ਇਹ ਵੀ ਪੜ੍ਹੋ- ਵਹਿਣ ਲੱਗੀ ਉਲਟੀ ਗੰਗਾ, ਦਿੱਲੀ ਤੇ ਚੰਡੀਗੜ੍ਹ ਤੋਂ ਉਦਯੋਗਾਂ ਨੇ ਪੰਜਾਬ ਵੱਲ ਕੀਤਾ ਰੁਖ਼

ਮੌਕੇ ’ਤੇ ਪੁੱਜ ਕੇ ਜਸਕੀਰਤ ਸਿੰਘ ਉਰਫ਼ ਕੀਰਤ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਮਾਹਲਾਂ ਬਲਟੋਈਆਂ ਥਾਣਾ ਮਾਹਿਲਪੁਰ ਨੂੰ ਕਾਬੂ ਕਰਕੇ ਉਸ ਪਾਸੋਂ 1 ਟਰੈਕਟਰ ਬਿਨਾਂ ਨੰਬਰੀ ਮਾਰਕਾ ਸੋਨਾਲੀਕਾ ਡੀ. ਆਈ. 750 ਰੰਗ ਨੀਲਾ ਸਮੇਤ ਟਰਾਲੀ ਮਿੱਟੀ ਨਾਲ ਭਰੀ ਹੋਈ, ਇਕਬਾਲ ਸਿੰਘ ਪੁੱਤਰ ਸੰਤਵੀਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਟੋਡਰਪੁਰ ਥਾਣਾ ਮੇਹਟੀਆਣਾ ਨੂੰ ਕਾਬੂ ਕਰ ਕੇ ਉਸ ਪਾਸੋਂ ਇਕ ਟਰੈਕਟਰ ਬਿਨਾਂ ਨੰਬਰੀ ਮਾਰਕਾ ਸੋਨਾਲੀਕਾ ਰੰਗ ਨੀਲਾ ਸਮੇਤ ਮਿੱਟੀ ਚੁੱਕਣ ਵਾਲੀ ਬਾਕਟ, ਸੁਖਰਾਜ ਪੁੱਤਰ ਸੁਦਾਗਰ ਸਿੰਘ ਵਾਸੀ ਪਿੰਡ ਟੋਡਰਪੁਰ ਥਾਣਾ ਮੇਹਟੀਆਣਾ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਟਰੈਕਟਰ ਨੰਬਰੀ ਪੀ.ਬੀ.-07-ਏ.ਐੱਸ.-3701 ਮਾਰਕਾ ਆਰ.ਐਕਸ. ਸੋਨਾਲੀਕਾ ਰੰਗ ਨੀਲਾ ਸਮੇਤ ਖਾਲੀ ਟਰਾਲੀ, ਕਿਸ਼ੋਰ ਰਾਮ ਪੁੱਤਰ ਅਕਲੂ ਰਾਮ ਵਾਸੀ ਪਿੰਡ ਨਡਾਲੋਂ ਥਾਣਾ ਮੇਹਟੀਆਣਾ ਨੂੰ ਕਾਬੂ ਕਰ ਕੇ ਉਸ ਪਾਸੋਂ ਇਕ ਟਰੈਕਟਰ ਬਿਨਾਂ ਨੰਬਰੀ ਮਾਰਕਾ ਡੀ. ਆਈ.–750 ਸੋਨਾਲੀਕਾ ਰੰਗ ਨੀਲਾ ਸਮੇਤ ਮਿੱਟੀ ਚੁੱਕਣ ਵਾਲੀ ਬਾਕਟ ਅਤੇ ਕਮਲਜੀਤ ਸਿੰਘ ਪੁੱਤਰ ਬਿੱਲੂ ਵਾਸੀ ਮਾਹਲਾਂ ਬਲਟੋਈਆਂ ਥਾਣਾ ਮਾਹਿਲਪੁਰ ਜੋ ਇਕ ਟਰੈਕਟਰ ਬਿਨਾਂ ਨੰਬਰੀ ਮਾਰਕਾ ਸੋਨਾਲੀਕਾ ਰੰਗ ਨੀਲਾ ਸਮੇਤ ਮਿੱਟੀ ਚੁੱਕਣ ਵਾਲੀ ਬਾਕਟ ਛੱਡ ਕੇ ਨੜਿਆਂ ਵਿਚੋਂ ਫਰਾਰ ਹੋ ਗਿਆ, ਦੀ ਬਰਾਮਦਗੀ ਕੀਤੀ ਗਈ।

ਜਿਸ ’ਤੇ ਉਕਤ ਮਾਲਕ ਹਰਵੀਰ ਸਿੰਘ ਉਰਫ ਮਾਸਟਰ, ਮਾਲਕ ਸੰਤਵੀਰ ਸਿੰਘ ਉਰਫ ਬਿੱਲਾ, ਮਾਲਕ ਦਵਿੰਦਰ ਸਿੰਘ ਅਤੇ ਚਾਲਕ ਜਸਕੀਰਤ ਸਿੰਘ ਉਰਫ ਕੀਰਤ, ਚਾਲਕ ਇਕਬਾਲ ਸਿੰਘ, ਚਾਲਕ ਸੁਖਰਾਜ, ਚਾਲਕ ਕਿਸ਼ੌਰ ਰਾਮ ਅਤੇ ਭੱਜੇ ਹੋਏ ਚਾਲਕ ਕਮਲਜੀਤ ਸਿੰਘ ਦੇ ਖ਼ਿਲਾਫ਼ ਮੁਕੱਦਮਾ ਨੰਬਰ 205 ਮਿਤੀ 11-09-2023 ਅ/ਧ 21 (1) ਮਾਈਨਿੰਗ ਐਂਡ ਮਿਨਰਲ ਐਕਟ 1957,397,411 ਆਈ. ਪੀ. ਸੀ. ਥਾਣਾ ਮਾਹਿਲਪੁਰ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਉਕਤ ਮਾਲਕ ਹਰਵੀਰ ਸਿੰਘ ਉਰਫ਼ ਮਾਸਟਰ, ਮਾਲਕ ਸੰਤਵੀਰ ਸਿੰਘ ਉਰਫ਼ ਬਿੱਲਾ, ਮਾਲਕ ਦਵਿੰਦਰ ਸਿੰਘ ਅਤੇ ਭੱਜੇ ਹੋਏ ਚਾਲਕ ਕਮਲਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


shivani attri

Content Editor

Related News