ਨਸ਼ਾ ਸਮੱਗਲਰਾਂ ਨੂੰ ਫੜਨ ਨੂੰ ਗਈ ਪੁਲਸ ''ਤੇ ਹੋਈ ਫਾਇਰਿੰਗ, 3 ਸਮੱਗਲਰ ਦੇਸੀ ਕੱਟੇ ਤੇ ਨਸ਼ੀਲੇ ਪਦਾਰਥ ਸਣੇ ਗ੍ਰਿਫ਼ਤਾਰ

02/21/2024 1:48:31 PM

ਦਸੂਹਾ (ਝਾਵਰ, ਨਾਗਲਾ)- ਬਿਅਸ ਦਰਿਆ ਮੰਡ ਇਲਾਕੇ ‘ਚ ਨਸ਼ਾ ਸੱਮਗਲਰਾਂ ਨੂੰ ਫੜਨ ਗਈ ਪੁਲਸ 'ਤੇ ਸਮੱਗਲਰਾਂ ਨੇ ਫਾਇਰਿੰਗ ਕਰ ਦਿੱਤੀ। ਐੱਸ. ਐੱਸ. ਪੀ. ਹੁਸਿਆਰਪੁਰ ਸੁਰਿੰਦਰ ਲਾਂਬਾ ਅਤੇ ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ ਅਤੇ ਡੀ. ਐੱਸ. ਪੀ. ਦਸੂਹਾ ਜਗਦੀਸ਼ ਰਾਜ ਅੱਤਰੀ ਦੇ ਸ਼ਖ਼ਤ ਦਿਸ਼ਾਂ-ਨਿਰਦੇਸ਼ਾ ਅਨੁਸਾਰ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਲੜੀ ਅਧੀਨ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਸੀ. ਆਈ. ਸਟਾਫ਼ ਅਤੇ ਏ. ਐੱਸ. ਆਈ. ਲਖਬੀਰ ਸਿੰਘ, ਥਾਣਾ ਮੁਖੀ ਤਲਵਾੜਾ ਹਰਵਿੰਦਰ ਸਿੰਘ, ਏ. ਐੱਸ. ਆਈ. ਅਨਿਲ ਕੁਮਾਰ ਅਤੇ ਹੋਰ ਪੁਲਸ ਪਾਰਟੀ ਲਗਭਗ 4 ਦਿਨਾਂ ਤੋਂ ਬਿਆਸ ਦਰਿਆ ਮੰਡ ਇਲਾਕੇ ਪੱਸੀ ਬੇਟ ਅਤੇ ਬਿਆਸ ਦਰਿਆ ਦੇ ਦਰਾ ਵਿੱਚ ਜੋ ਜ਼ਬਰਦਸਤ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ। 

ਬੀਤੇ ਕੱਲ੍ਹ ਦੁਪਹਿਰ ਬਾਅਦ ਜਦੋਂ ਪੁਲਸ ਪਾਰਟੀਆਂ ਨਸ਼ਾਂ ਸਮੱਗਲਰਾਂ ਨੂੰ ਫੜਨ ਲਈ ਅੱਗੇ ਵਧੀਆ ਤਾਂ ਉਨ੍ਹਾਂ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ ਅਤੇ ਇਸ ਫਾਇਰਿੰਗ ਵਿੱਚ ਥਾਣਾ ਮੁਖੀ ਦਸੂਹਾ ਹਰਪ੍ਰੇਸ ਸਿੰਘ ਵਾਲ-ਵਾਲ ਬਚੇ। ਇਸ ਦੌਰਾਨ ਡੀ. ਐੱਸ. ਪੀ. ਦਸੂਹਾ ਜਗਦੀਸ਼ ਰਾਜ ਅੱਤਰੀ ਵੀ ਹੋਰ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਜਗਦੀਸ਼ ਰਾਜ ਅੱਤਰੀ ਅਤੇ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਸ਼ਾ-ਸਮੱਗਲਰਾਂ ਨੂੰ ਦਰਿਆ ਦੇ ਇਸ ਇਲਾਕੇ ਤੋਂ ਫੜਨ ਲਈ ਬੇੜੀਆਂ ਅਤੇ ਗੋਤਾਖ਼ੋਰਾਂ ਦੇ ਪ੍ਰਬੰਧ ਵੀ ਕੀਤੇ ਸਨ। ਇਸ ਦੀ ਪੱਕੀ ਸੂਚਨਾ ਮਿਲੀ ਸੀ ਕਿ ਨਸ਼ਾ-ਸਮੱਗਲਰ ਰਾਜ ਬਾਹਰਾ ਪੁੱਤਰ ਬਲਕਾਰ ਸਿੰਘ, ਹਰਪ੍ਰੀਤ ਸਿੰਘ ਹੈਪੀ ਪੁੱਤਰ ਮੁਖਤਿਆਰ ਸਿੰਘ ਅਤੇ ਮਨਪ੍ਰੀਤ ਸਿੰਂਘ ਪੁੱਤਰ ਮੁਖਤਿਆਰ ਸਿੰਘ ਵਾਸੀ ਭੈਣੀ ਮੀਆਂ ਖਾਨ ਜ਼ਿਲ੍ਹਾ ਗੁਰਦਾਸਪੁਰ, ਰਾਮ ਲੁਭਾਇਆ ਥੋਮਸ ਪੁੱਤਰ ਰਾਮ ਵਾਸੀ ਤਲਵਾੜਾ, ਸੋਨਾਂ ਅਤੇ ਗੁੱਗੀ ਵਾਸੀ ਕੈਥਾਂ ਦਸੂਹਾ ਇਸ ਸਥਾਨ 'ਤੇ ਨਸ਼ਾ ਵੇਚਦੇ ਹਨ, ਜਿਸ ਕਾਰਨ ਇਨ੍ਹਾਂ ਵਿਰੁੱਧ ਵੱਡੇ ਪੱਧਰ ਦਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਸਰਚ ਆਪਰੇਸ਼ਨ ਦੌਰਾਨ ਰਾਮ ਲੁਭਾਇਆ ਥੋਮਸ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋ 14 ਨਸ਼ੀਲੇ ਟੀਕੇ 15 ਗ੍ਰਾਮ ਹੀਰੋਇਨ ਅਤੇ 1 ਦੇਸੀ ਗੱਟਾ ਬਰਾਮਦ ਕੀਤਾ। 

PunjabKesari

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮਿਲੀ ਦਰਦਨਾਕ ਮੌਤ

ਇਸ ਤੋਂ ਇਲਾਵਾ ਸਰਚ ਆਪਰੇਸ਼ਨ ਵਿੱਚ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਹੂਰਾ ਅਤੇ ਕਮਲਪ੍ਰੀਤ ਸਿੰਘ ਪੁੱਤਰ ਉਧਮ ਸਿੰਘ ਵਾਸੀ ਖੱਖਾਂ ਟਾਡਾਂ ਨੁੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਕੋਲੋ 15-15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਵਿੱਚ ਵੀ ਸਫ਼ਲਤਾ ਹਾਸਲ ਕੀਤੀ।  ਜਗਦੀਸ਼ ਰਾਜ ਅੱਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਬਿਆਸ ਦਰਿਆ ਰਾਹੀਂ ਨਸ਼ਾ-ਸਮੱਗਲਰ ਗੁਰਦਾਸਪੁਰ ਵੱਲ ਭੱਜ ਰਹੇ ਸਨ ਤਾਂ ਪੁਲਸ ਦੀ ਇਕ ਬੇੜੀ ਦਰੇ ਵਿੱਚ ਫਸ ਗਈ ਅਤੇ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਦਰਿਆ ਵਿੱਚ ਛਾਲ ਮਾਰ ਦਿੱਤੀ ਅਤੇ ਨਸ਼ਾ-ਸਮੱਗਲਰ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਇਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ: ਗੁਰਪ੍ਰੀਤ ਕੌਰ ਮੇਰੀਆਂ ਜ਼ਿੰਮੇਵਾਰੀਆਂ ਨੂੰ ਸਮਝਦੀ ਹੈ, ਪਤਨੀ ਦੀ ਤਾਰੀਫ਼ ਕਰਦੇ ਵੇਖੋ ਕੀ ਬੋਲੇ CM ਭਗਵੰਤ ਮਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News