18.90 ਲੱਖ ਮਿਲੀਲਿਟਰ ਸ਼ਰਾਬ ਸਪਿਰਟ ਸਮੇਤ 3 ਸਮੱਗਲਰ ਕਾਬੂ

12/11/2019 1:18:39 PM

ਕਰਤਾਰਪੁਰ (ਸਾਹਨੀ)— ਸਥਾਨਕ ਪੁਲਸ ਨੂੰ ਨਾਕਾਬੰਦੀ ਦੌਰਾਨ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਇਕ ਬਲੈਰੋ ਗੱਡੀ ਅਤੇ ਇਕ ਸਿਟੀ ਹੋਂਡਾ ਗੱਡੀ 'ਚ ਸਮੱਗਲ ਕੀਤੀ ਜਾ ਰਹੀ ਕਰੀਬ 18 ਲੱਖ 90 ਹਜ਼ਾਰ ਮਿਲੀਲਿਟਰ ਐਲਕੋਹਲ ਸਪਿਰਟ ਜੋ ਕਿ ਪਲਾਸਟਿਕ ਦੀਆਂ ਕੇਨੀਆਂ 'ਚ ਸੀ, ਬਰਾਮਦ ਹੋਈ। ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਐੱਸ. ਐੱਚ. ਓ. ਪੁਸ਼ਪ ਬਾਲੀ ਨੂੰ ਸ਼ਰਾਬ ਦੀ ਸਮੱਗਲਿੰਗ ਸਬੰਧੀ ਇਕ ਬਲੈਰੋ ਗੱਡੀ ਅਤੇ ਇਕ ਹੋਂਡਾ ਸਿਟੀ ਗੱਡੀ ਦੀ ਸੂਚਨਾ ਮਿਲੀ।

ਪੁਲਸ ਪਾਰਟੀ ਵੱਲੋਂ ਕੌਮੀ ਰਾਜ ਮਾਰਗ 'ਤੇ ਸੰਨੀ ਢਾਬੇ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਇਨ੍ਹਾਂ ਵਿਚੋਂ ਥਾਣਾ ਪੁਲਸ ਵਲੋਂ ਹੋਂਡਾ ਸਿਟੀ ਕਾਰ ਵਿਚੋਂ 6 ਕੇਨ 35-35 ਲਿਟਰ ਦੇ ਜਿਸ ਨੂੰ ਸ਼ਿੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਝੀਤਾ ਕਲਾਂ ਥਾਣਾ ਚਾਟੀਵਿੰਡ (ਅੰਮ੍ਰਿਤਸਰ) ਜੋ ਸਮੱਗਲਿੰਗ ਗੈਂਗ ਦਾ ਸਰਗਣਾ ਹੈ, ਕੋਲੋਂ ਬਰਾਮਦ ਕੀਤੇ ਅਤੇ ਹਰਪ੍ਰੀਤ ਸਿੰਘ ਉਰਫ ਲੱਲੇ ਪੁੱਤਰ ਗੁਰਦੀਪ ਸਿੰਘ ਵਾਸੀ ਛਾਪਾ ਰਾਮ ਸਿੰਘ ਮਹਿਤਾ ਰੋਡ ਜੋ ਕਿ ਥਾਣਾ ਗੁਰਾਇਆ ਦੇ ਮੁਕੱਦਮਾ 'ਚ ਇਸ਼ਤਿਹਾਰੀ ਮੁਜਰਮ ਹੈ ਅਤੇ ਬਲੈਰੋ ਗੱਡੀ ਵਿਚੋਂ 66 ਕੇਨ 35-35 ਲਿਟਰ ਦੇ ਬਰਾਮਦ ਹੋਏ ਹਨ ਅਤੇ ਮੱਖਣ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਝੀਤਾ ਕਲਾਂ ਥਾਣਾ ਚਾਟੀਵਿੰਡ ਜ਼ਿਲਾ ਅੰਮ੍ਰਿਤਸਰ ਜਿਸ ਨੂੰ ਬਤੌਰ ਡਰਾਈਵਰ ਲੈ ਕੇ ਜਾਂਦੇ ਸਨ ਅਤੇ ਹਰ ਗੇੜੇ ਦੋ ਹਜ਼ਾਰ ਰੁਪਏ ਦਿੰਦੇ ਸਨ। ਇਨ੍ਹਾਂ ਵਲੋਂ ਮਹਿਣੇ ਦੇ ਚਾਰ-ਪੰਜ ਚੱਕਰ ਹਰਦੀਪ ਸਿੰਘ ਉਰਫ ਬੱਚੀ ਪੁੱਤਰ ਰਾਜਪੁਰ ਜ਼ਿਲਾ ਪਟਿਆਲਾ ਪਾਸੋਂ ਅਲਕੋਹਲ ਸਪਿਰਟ ਸ਼ਰਾਬ ਲਿਆ ਕੇ ਇਲਾਕੇ ਵਿਚ ਵੇਚਦੇ ਸਨ।

ਉਨ੍ਹਾਂ ਦੱਸਿਆ ਕਿ ਹੋਂਡਾ ਸਿਟੀ 'ਤੇ ਲੱਗਾ ਜਾਅਲੀ ਨੰਬਰ ਇਕ ਐਕਟਿਵਾ ਸਕੂਟਰ ਅਤੇ ਬਲੈਰੋ ਗੱਡੀ 'ਤੇ ਲੱਗਾ ਨੰਬਰ ਇਕ ਬਜਾਜ ਮੋਟਰਸਾਈਕਲ ਦਾ ਹੈ। ਇਨ੍ਹਾਂ ਕੋਲੋਂ ਪੁਲਸ ਨੇ ਕੁੱਲ 72 ਕੇਨ ਐਲਕੋਹਲ ਬਰਾਮਦ ਕੀਤੇ। ਇਨ੍ਹਾਂ ਵਿਰੁੱਧ ਐੱਫ. ਆਈ. ਆਰ. ਨੰ. 196 ਧਾਰਾ 420, 465, 471, 468, 482, 120 ਬੀ 78, 61 ਐਕਸਾਈਜ਼ ਐਕਟ ਤਹਿਤ ਦਰਜ ਕਰ ਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

90 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ
ਸਥਾਨਕ ਪੁਲਸ ਨੇ ਇਕ ਹੋਰ ਸ਼ਰਾਬ ਸਮੱਗਲਰ ਸੁਨੀਲ ਕੁਮਾਰ ਪੁੱਤਰ ਪਰਮਜੀਤ ਵਾਸੀ ਖੱਖਾ ਦਾ ਮੁਹੱਲਾ ਦਿਆਲਪੁਰ ਥਾਣਾ ਕਰਤਾਰਪੁਰ ਦੇ ਘਰ ਰੇਡ ਕਰ ਕੇ ਉਸ ਦੇ ਘਰ ਬਣੇ ਗੋਦਾਮ ਵਿਚ ਬਣਾਏ ਸ਼ਰਾਬ ਦੇ ਨਾਜਾਇਜ਼ ਠੇਕੇ ਵਿਚੋਂ ਸਾਢੇ 7 ਪੇਟੀਆਂ ਸ਼ਰਾਬ ਬਾਹਰਲੀ ਸਟੇਟ ਦੀ ਬਰਾਮਦ ਕੀਤੀ ਹੈ। ਪੁਲਸ ਨੇ ਸੁਨੀਲ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਹੈ।


shivani attri

Content Editor

Related News