ਮਾਈਨਿੰਗ ਅਧਿਕਾਰੀਆਂ ਵੱਲੋਂ ਚੈਕਿੰਗ ਦੌਰਾਨ 3 ਪੋਕਲੇਨ ਮਸ਼ੀਨਾਂ, 3 ਟਿੱਪਰ ਕਾਬੂ
Monday, Oct 24, 2022 - 05:48 PM (IST)
ਨੂਰਪੁਰਬੇਦੀ (ਭੰਡਾਰੀ)- ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ ਨੇ ਚੈਕਿੰਗ ਦੌਰਾਨ 2 ਵੱਖ-ਵੱਖਸਥਾਨਾਂ ’ਤੇ ਨਾਜਾਇਜ਼ ਮਾਈਨਿੰਗ ’ਚ ਜੁਟੀਆਂ 3 ਪੋਕਲੇਨ ਮਸ਼ੀਨਾਂ ਅਤੇ 3 ਟਿੱਪਰਾਂ ਨੂੰ ਕਾਬੂ ਕੀਤਾ ਜਦਕਿ ਇਕ ਟਿੱਪਰ ਚਾਲਕ ਨੇ ਸਵਾਂ ਨਦੀ ’ਚ ਚੈਕਿੰਗ ’ਤੇ ਨਿਕਲੇ ਮਾਈਨਿੰਗ ਅਧਿਕਾਰੀਆਂ ਦਾ ਰਸਤਾ ਰੋਕਿਆ ਉਪਰੰਤ ਗਰੈਵਲ ਨਾਲ ਲੱਦਿਆ ਟਿੱਪਰ ਡੰਪ ਕਰਕੇ ਫਰਾਰ ਹੋ ਗਿਆ।
ਜੂਨੀਅਰ ਇੰਜੀਨੀਅਰ ਜਲ ਨਿਕਾਸ-ਕਮ ਮਾਈਨਿੰਗ ਉੱਪ ਮੰਡਲ ਨੂਰਪੁਰਬੇਦੀ ਰਜਤ ਗੋਪਾਲ ਨੇ ਦੱਸਿਆ ਕਿ ਪਿੰਡ ਸੈਦਪੁਰ ਵਿਖੇ ਬੀਤੇ ਦਿਨ ਸਵੇਰੇ ਕਰੀਬ 4.20 ਵਜੇ ਜਦੋਂ ਉਹ ਰੂਟੀਨ ਚੈਕਿੰਗ ਕਰ ਰਹੇ ਸਨ ਤਾਂ ਸਵਾਂ ਨਦੀ ’ਚ ਸੱਜੇ ਪਾਸੇ 2 ਪੋਕਲੇਨ ਮਸ਼ੀਨਾਂ ਅਤੇ 3 ਟਿੱਪਰ ਨਾਜਾਇਜ਼ ਢੰਗ ਨਾਲ ਰੇਤੇ ਅਤੇ ਗਰੈਵਲ ਦੀ ਢੋਆ-ਢੁਆਈ ਕਰਦੇ ਪਾਏ ਗਏ। ਉਨ੍ਹਾਂ ਉਕਤ 2 ਮਸ਼ੀਨਾਂ ਅਤੇ 2 ਟਿੱਪਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਤੀਜਾ ਟਿੱਪਰ ਮਟੀਰੀਅਲ ਡੰਪ ਕਰਕੇ ਫਰਾਰ ਹੋ ਗਿਆ। ਪੁਲਸ ਨੇ ਉਕਤ ਸ਼ਿਕਾਇਤ ’ਤੇ ਮਸ਼ੀਨਰੀ ਦੇ ਮਾਲਕਾਂ/ਚਾਲਕਾਂ ਅਤੇ ਮਾਈਨਿੰਗ ਵਾਲੀ ਜ਼ਮੀਨ ਦੇ ਨਾਮਲੂਮ ਮਾਲਕਾਂ ਖਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਆਪਸੀ ਸਾਂਝ ਤੇ ਪਿਆਰ ਦਾ ਪ੍ਰਤੀਕ ਹੈ ਦੀਵਾਲੀ ਦਾ ਤਿਉਹਾਰ, ਜਾਣੋ ਮਾਂ ਲਕਸ਼ਮੀ ਦੀ ਪੂਜਾ ਦਾ ਸ਼ੁੱਭ ਮਹੂਰਤ
ਦੂਜੇ ਮਾਮਲੇ ’ਚ ਮਾਈਨਿੰਗ ਅਧਿਕਾਰੀਆਂ ਜਦੋਂ ਸਵੇਰੇ 6.20 ਵਜੇ ਚੈਕਿੰਗ ਦੌਰਾਨ ਪਿੰਡ ਪਲਾਟਾ ਵਿਖੇ ਸਥਿਤ ਚੜ੍ਹਦੀ ਕਲਾ ਸਟੋਨ ਕਰੈਸ਼ਰ ਦੇ ਪਿਛਲੇ ਪਾਸੇ ਪਹੁੰਚੇ ਤਾਂ ਦੇਖਿਆ ਕਿ ਇਕ ਟਿੱਪਰ ਅਤੇ ਇਕ ਵੱਡੀ ਪੋਕਲੇਨ ਮਸ਼ੀਨ ਨਾਜਾਇਜ਼ ਢੰਗ ਨਾਲ ਰੇਤ/ਗਰੈਵਲ ਦੀ ਮਾਈਨਿੰਗ ਕਰ ਕੇ ਟਿੱਪਰ ਰਾਹੀਂ ਢੋਆ-ਢੁਆਈ ਕਰ ਰਹੇ ਸਨ। ਮਾਈਨਿੰਗ ਵਾਲੇ ਸਥਾਨ ਦੀ ਪੈਮਾਇਸ਼ ਕਰਨ ’ਤੇ 3 ਲੱਖ ਸੀ.ਐੱਫ.ਟੀ. ਮਟੀਰੀਅਲ ਦੀ ਨਾਜਾਇਜ਼ ਮਾਈਨਿੰਗ ਪਾਈ ਗਈ। ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲਿਆਂ ’ਚ ਚੜ੍ਹਦੀ ਕਲਾ ਕਰੈਸ਼ਰ ਦੇ ਮਾਲਕਾਂ ਤੋਂ ਇਲਾਵਾ ਮਸ਼ੀਨਰੀ ਦੇ ਮਾਲਕਾਂ/ਚਾਲਕਾਂ ਅਤੇ ਮਾਈਨਿੰਗ ਵਾਲੀ ਜ਼ਮੀਨ ਦੇ ਨਾਮਲੂਮ ਮਾਲਕਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਨਡਾਲਾ: ਦੀਵਾਲੀ ਦੇ ਤਿਉਹਾਰ ਮੌਕੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਭਿਆਨਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ