ਲੁਟੇਰਾ ਗਿਰੋਹ ਦਾ ਪਰਦਾਫਾਸ਼, 3 ਕਾਬੂ, ਨਕਦੀ ਅਤੇ ਲੁੱਟ ਦੇ ਮੋਬਾਇਲ ਬਰਾਮਦ

Thursday, Jan 28, 2021 - 04:00 PM (IST)

ਲੁਟੇਰਾ ਗਿਰੋਹ ਦਾ ਪਰਦਾਫਾਸ਼, 3 ਕਾਬੂ, ਨਕਦੀ ਅਤੇ ਲੁੱਟ ਦੇ ਮੋਬਾਇਲ ਬਰਾਮਦ

ਜਲੰਧਰ (ਸੁਧੀਰ)– ਥਾਣਾ ਨੰਬਰ 3 ਦੀ ਪੁਲਸ ਨੇ ਸ਼ਹਿਰ ਵਿਚ ਲੁੱਟ-ਖੋਹ ਕਰਨ ਵਾਲੇ ਇਕ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਨੰਬਰ 3 ਦੇ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਰਾਜ ਕਿਸ਼ੋਰ ਨਾਮਕ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ’ਤੇ ਸਖ਼ਤ ਹੋਈ NGT, ਜਲਦ 50 ਕਰੋੜ ਦਾ ਜੁਰਮਾਨਾ ਜਮ੍ਹਾ ਕਰਵਾਉਣ ਦੇ ਦਿੱਤੇ ਹੁਕਮ

ਜਦੋਂ ਉਹ ਦੋਮੋਰੀਆ ਪੁਲ ਨੇੜੇ ਪਹੁੰਚਿਆ ਤਾਂ ਪਿੱਛਿਓਂ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਸਾਈਕਲ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਣ ਉਹ ਹੇਠਾਂ ਡਿੱਗ ਗਿਆ ਅਤੇ ਤਿੰਨੋਂ ਲੁਟੇਰੇ ਉਸਦੀ ਜੇਬ ਵਿਚੋਂ ਲਗਭਗ 6 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਏ। ਉਸ ਨੇ ਲੁਟੇਰਿਆਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ, ਜਿਸ ਤੋਂ ਬਾਅਦ ਪੁਲਸ ਨੇ ਮੋਹਿਤ ਕੁਮਾਰ ਵਾਸੀ ਸੰਗਰਾ ਮੁਹੱਲਾ, ਆਕਾਸ਼ ਗਿੱਲ ਵਾਸੀ ਮੁਹੱਲਾ ਕਰਾਰ ਖਾਂ ਅਤੇ ਕਰਨ ਥਾਪਰ ਵਾਸੀ ਮੁਹੱਲਾ ਫਤਹਿਪੁਰੀ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲਗਭਗ 6 ਹਜ਼ਾਰ ਦੀ ਨਕਦੀ ਅਤੇ 2 ਲੁੱਟ ਦੇ ਮੋਬਾਇਲ ਬਰਾਮਦ ਕੀਤੇ।

ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫੜੇ ਗਏ ਲੁਟੇਰਿਆਂ ਤੋਂ ਲੁੱਟ ਦੀਆਂ 2 ਹੋਰ ਵਾਰਦਾਤਾਂ ਵੀ ਹੱਲ ਹੋ ਗਈਆਂ ਹਨ। ਪਹਿਲੀ ਵਾਰਦਾਤ ਵਿਚ ਕਿਸ਼ਨਪੁਰਾ ਚੌਕ ਨੇੜੇ ਲੁਟੇਰਿਆਂ ਨੇ ਇਕ ਲੜਕੀ ਤੋਂ ਮੋਬਾਇਲ ਖੋਹਿਆ ਸੀ, ਜਦਕਿ ਦੂਜੀ ਵਾਰਦਾਤ ਵਿਚ ਗੋਪਾਲ ਨਗਰ ਨੇੜੇ ਸਥਿਤ ਪ੍ਰਕਾਸ਼ ਆਈਸਕ੍ਰੀਮ ਦੀ ਦੁਕਾਨ ਨੇੜੇ ਨੌਜਵਾਨ ਤੋਂ ਮੋਬਾਇਲ ਖੋਹਿਆ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਲੁਟੇਰਿਆਂ ਤੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਇਸ ਪੰਜਾਬੀ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ ਵਿਚ ਹਾਸਲ ਕੀਤਾ ਵੱਡਾ ਅਹੁਦਾ


author

shivani attri

Content Editor

Related News