ਜਾਅਲੀ ਸੀ. ਬੀ. ਆਈ. ਅਧਿਕਾਰੀ ਬਣ ਪੈਸੇ ਵਸੂਲਣ ਵਾਲੇ 3 ਵਿਅਕਤੀ ਕਾਬੂ

Wednesday, Oct 23, 2019 - 12:45 AM (IST)

ਜਾਅਲੀ ਸੀ. ਬੀ. ਆਈ. ਅਧਿਕਾਰੀ ਬਣ ਪੈਸੇ ਵਸੂਲਣ ਵਾਲੇ 3 ਵਿਅਕਤੀ ਕਾਬੂ

ਜਲੰਧਰ,(ਸੋਨੂੰ) : ਜਲੰਧਰ ਦੇ ਕਰਤਾਰਪੁਰ 'ਚ ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਜਾਅਲੀ ਸੀ. ਬੀ. ਆਈ. ਅਧਿਕਾਰੀ ਦੱਸ ਕੇ ਤੇ ਫੂਡ ਇੰਸਪੈਕਟਰ ਬਣਕੇ ਦੁਕਾਨਦਾਰਾਂ ਤੋਂ ਪੈਸੇ ਵਸੂਲ ਕਰਦੇ ਸਨ। ਜਾਣਕਾਰੀ ਮੁਤਾਬਕ ਜਲੰਧਰ ਦੇ ਕਰਤਾਰਪੁਰ 'ਚ 3 ਵਿਅਕਤੀਆਂ ਜਾਅਲੀ ਸੀ.ਬੀ. ਆਈ. ਅਧਿਕਾਰੀ ਬਣ ਕੇ ਦੁਕਾਨਦਾਰਾਂ ਤੋਂ ਮੋਟੀ ਰਕਮ ਵਸੂਲ ਕਰਦੇ ਸਨ। ਇਸ ਮਾਮਲੇ ਬਾਰੇ ਜਿਵੇਂ ਹੀ ਪੁਲਸ ਨੂੰ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕੀਤੀ ਗਈ, ਜਿਸ ਦੌਰਾਨ ਉਕਤ ਤਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਕਤ ਦੋਸ਼ੀਆਂ ਕੋਲੋਂ ਜਾਅਲੀ ਆਈ ਕਾਰਡ ਵੀ ਬਰਾਮਦ ਕੀਤੇ ਗਏ ਸਨ। ਇਨ੍ਹਾਂ ਦੋਸ਼ੀਆਂ ਦੀ ਇਤਲਾਹ ਮਿਲਦਿਆਂ ਹੀ ਪੁਲਸ ਵਲੋਂ ਨਾਕਾਬੰਦੀ ਕਰ ਦਿੱਤੀ ਗਈ ਸੀ ਤੇ ਨਾਕੇ ਦੌਰਾਨ ਨੂੰ ਇਨ੍ਹਾਂ ਨੂੰ ਪੁਲਸ ਵਲੋਂ ਕਾਬੂ ਕੀਤਾ ਗਿਆ।

 


Related News