ਨਸ਼ੇ ਵਾਲੇ ਪਾਊਡਰ, ਚਰਸ ਤੇ ਡਰਗ ਮਨੀ ਸਮੇਤ 3 ਕਾਬੂ

Monday, Feb 10, 2020 - 09:23 PM (IST)

ਨਸ਼ੇ ਵਾਲੇ ਪਾਊਡਰ, ਚਰਸ ਤੇ ਡਰਗ ਮਨੀ ਸਮੇਤ 3 ਕਾਬੂ

ਹੁਸ਼ਿਆਰਪੁਰ,(ਅਮਰਿੰਦਰ)- ਹੁਸ਼ਿਆਰਪੁਰ ਪੁਲਸ ਦੁਆਰਾ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਕਾਰਨ ਨਸ਼ਾ ਕਾਰੋਬਾਰੀਆਂ ’ਚ ਹੜਕੰਪ ਮਚਿਆ ਹੋਇਆ ਹੈ। ਇਸ ਕਡ਼ੀ ਦੇ ਅਧੀਨ ਅੱਜ ਥਾਣਾ ਸਿਟੀ ਪੁਲਸ ਨੇ ਭਾਰੀ ਮਾਤਰਾ ਵਿਚ ਚਰਸ, ਨਸ਼ੇ ਵਾਲੇ ਪਾਊਡਰ ਦੇ ਇਲਾਵਾ 70 ਹਜ਼ਾਰ ਰੁਪਏ ਡਰੱਗ ਮਨੀ ਸਮੇਤ 2 ਵੱਖ-ਵੱਖ ਸਥਾਨਾਂ ਤੋਂਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸੋਮਵਾਰ ਦੇਰ ਸ਼ਾਮ ਥਾਣਾ ਸਿਟੀ ’ਚ ਦੋਹਾਂ ਹੀ ਮਾਮਲਿਆਂ ’ਚ ਕਾਬੂ ਕੀਤੇ ਗਏ ਤਿੰਨਾਂ ਦੋਸ਼ੀਆਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰਕੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਮਾਮਲੇ ਦਾ ਪਰਦਾਫਾਸ਼ ਕੀਤਾ। ਐੱਸ. ਐੱਚ. ਓ. ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸਬਜ਼ੀ ਮੰਡੀ ਦੇ ਕੋਲ ਪੁਲਸ ਨੇ ਦੋਸ਼ੀ ਸੂਰਜ ਕੋਲੋਂ 140 ਗ੍ਰਾਮ ਚਰਸ ਤੇ ਧੋਬੀਘਾਟ ਦੇ ਕੋਲੋਂ ਦੋਸ਼ੀਆਂ ਭੁਪਿੰਦਰ ਸਿੰਘ ਤੇ ਨਵਜੀਤ ਕੋਲੋਂਂ 125 ਗ੍ਰਾਮ ਨਸ਼ੇ ਵਾਲਾ ਪਾਊਡਰ ਤੇ 70 ਹਜ਼ਾਰ ਰੁਪਏ ਡਰਗ ਮਨੀ ਬਰਾਮਦ ਹੋਈ ਹੈ।

ਨਾਕਾਬੰਦੀ ਦੌਰਾਨ ਦੋਸ਼ੀ ਚਡ਼੍ਹੇ ਪੁਲਸ ਦੇ ਹੱਥੇ

ਥਾਣਾ ਸਿਟੀ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸੋਮਵਾਰ ਨੂੰ ਸਬ ਇੰਸਪੈਕਟਰ ਸੇਵਕ ਸਿੰਘ ਨੇ ਸਬਜ਼ੀ ਮੰਡੀ ਦੇ ਕੋਲ ਜਦੋਂ ਸ਼ੱਕ ਦੇ ਆਧਾਰ ’ਤੇ ਨੌਜਵਾਨ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਦੋਸ਼ੀ ਸੂਰਜ ਪੁੱਤਰ ਸਵ. ਰੋਸ਼ਨ ਲਾਲ ਨਿਵਾਸੀ ਕਮਾਲਪੁਰ ਕੋਲੋਂ 140 ਗਰਾਮ ਚਰਸ ਬਰਾਮਦ ਹੋਈ। ਇਸੇ ਤਰ੍ਹਾਂ ਸਬ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਬਹਾਦੁਰਪੁਰ ਦੇ ਨਜ਼ਦੀਕ ਧੋਬੀਘਾਟ ਦੇ ਕੋਲ ਬੁਲੇਟ ਮੋਟਰਸਾਈਕਲ ’ਤੇ ਸਵਾਰ ਦੋਸ਼ੀਆਂ ਭੂਪਿੰਦਰ ਸਿੰਘ ਪੁੱਤਰ ਸੀਤਲ ਸਿੰਘ ਨਿਵਾਸੀ ਮਜਾਰਾ ਡੀਂਗਰੀਆਂ ਤੇ ਨਵਜੀਤ ਉਰਫ ਸ਼ਾਲੂ ਪੁੱਤਰ ਸੁਰਜੀਤ ਕੁਮਾਰ ਨਿਵਾਸੀ ਬੱਸੀਕਲਾਂ ਦੇ ਕੋਲੋਂ 125 ਗ੍ਰਾਮ ਨਸ਼ੇ ਵਾਲਾ ਪਾਊਡਰ ਤੇ 70 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਸ ਦਾ ਟੀਚਾ ਸਪਲਾਈ ਨੈੱਟਵਰਕ ਨੂੰ ਤੋਡ਼ਨਾ : ਐੱਸ. ਐੱਚ. ਓ.

ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਨਸ਼ੇ ਵਾਲੇ ਪਦਾਰਥ ਦੇ ਨੈੱਟਵਰਕ ਨੂੰ ਬਰੇਕ ਕਰਨ ਦੀ ਦਿਸ਼ਾ ਵਿਚ ਪੁਲਸ ਵੱਡੇ ਪੈਮਾਨੇ ’ਤੇ ਕੰਮ ਕਰ ਰਹੀ ਹੈ। ਪੁਲਸ ਅੱਜ ਗ੍ਰਿਫ਼ਤਾਰ ਹੋਏ ਤਿੰਨਾਂ ਹੀ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ। ਪੁਲਸ ਸ਼ਹਿਰ ਵਿਚ ਨਸ਼ੇ ਦੀ ਖੇਪ ਪਹੁੰਚਾਉੁਣ ਦੇ ਇਸ ਗਿਰੋਹ ਦੇ ਨੈੱਟਵਰਕ ਨੂੰ ਬਰੇਕ ਕਰਕੇ ਸਾਰੇ ਦੋਸ਼ੀਆਂ ਨੂੰ ਛੇਤੀ ਹੀ ਸਲਾਖਾਂ ਦੇ ਪਿੱਛੇ ਪਹੁੰਚਾਏਗੀ।


author

Bharat Thapa

Content Editor

Related News