3,075 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ, 38.96 ਲੱਖ ਜੁਰਮਾਨਾ

08/11/2020 8:10:28 AM

ਜਲੰਧਰ, (ਪੁਨੀਤ)–ਪਾਵਰ ਨਿਗਮ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਐੱਸ. ਬੀ. ਐੱਸ. (ਸ਼ਹੀਦ ਭਗਤ ਸਿੰਘ ਨਗਰ) ਦੇ ਹੈੱਡ ਆਫਿਸ ਨਾਰਥ ਜ਼ੋਨ ਵਲੋਂ ਚਲਾਈ ਮੁਹਿੰਮ ਤਹਿਤ ਇਨ੍ਹਾਂ ਜ਼ਿਲਿਆਂ ਵਿਚ 3,075 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਈ ਗਈ ਅਤੇ 314 ਕੇਸ ਬਣਾ ਕੇ ਖਪਤਕਾਰਾਂ ਨੂੰ 38.96 ਲੱਖ ਜੁਰਮਾਨਾ ਕੀਤਾ ਗਿਆ।

ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਜੈਇੰਦਰ ਦਾਨੀਆ ਨੇ ਦੱਸਿਆ ਕਿ ਜਿਹੜੇ 314 ਕੇਸ ਬਣਾਏ ਗਏ ਹਨ, ਉਨ੍ਹਾਂ ਵਿਚ ਬਿਜਲੀ ਚੋਰੀ ਦੇ 59, ਜਦਕਿ ਯੂ. ਯੂ. ਈ. (ਬਿਜਲੀ ਦੀ ਗਲਤ ਢੰਗ ਨਾਲ ਵਰਤੋਂ) ਦੇ 255 ਕੇਸ ਬਣਾਏ ਗਏ ਹਨ। ਚੋਰੀ ਦੇ 59 ਕੇਸਾਂ ਵਿਚ 14.18 ਲੱਖ, ਜਦਕਿ ਯੂ. ਯੂ. ਈ. ਦੇ 255 ਕੇਸਾਂ ਵਿਚ 24.78 ਲੱਖ ਰੁਪਏ ਜੁਰਮਾਨਾ ਕਰਦਿਆਂ ਕੁਲ 38.96 ਲੱਖ ਜੁਰਮਾਨਾ ਕੀਤਾ ਗਿਆ ਹੈ।

ਬਿਜਲੀ ਖਰਾਬੀ ਦੀਆਂ ਆਈਆਂ 2546 ਸ਼ਿਕਾਇਤਾਂ

ਜਲੰਧਰ ਸਰਕਲ ਵਿਚ ਬੀਤੇ ਦਿਨ ਬਿਜਲੀ ਖਰਾਬੀ ਸਬੰਧੀ 2546 ਸ਼ਿਕਾਇਤਾਂ ਆਈਆਂ , ਜੋ ਕਿ ਸ਼ਾਮ ਤੱਕ ਨਿਪਟਾ ਲਈਆਂ ਗਈਆਂ।
 


Lalita Mam

Content Editor

Related News