ਪੰਚਾਇਤੀ ਚੋਣਾਂ ’ਚ ਪੜਤਾਲ ਦੌਰਾਨ 28 ਨਾਮਜ਼ਦਗੀਆਂ ਹੋਈਆਂ ਰੱਦ
Monday, Oct 07, 2024 - 01:52 PM (IST)
ਸ਼ਾਹਕੋਟ (ਅਰਸ਼ਦੀਪ)-ਪੰਚਾਇਤੀ ਚੋਣਾਂ ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਦਰਜ ਕਰਾਈਆਂ ਨਾਮਜ਼ਦਗੀਆਂ ’ਚੋਂ 28 ਰੱਦ ਹੋ ਗਈਆਂ ਹਨ। ਇਸ ਸਬੰਧੀ ਬਲਾਕ ਸ਼ਾਹਕੋਟ ’ਚ ਬਣਾਏ ਗਏ 9 ਨਾਮਜ਼ਦਗੀ ਕੇਂਦਰਾਂ ਵਿਚ ਨਿਯੁਕਤ ਕੀਤੇ ਰਿਟਰਨਿੰਗ ਅਫ਼ਸਰਾਂ ਕੋਲ ਨਾਮਜ਼ਦਗੀਆਂ ਦੇ ਆਖਰੀ ਦਿਨ ਤੱਕ ਪੰਚ ਅਤੇ ਸਰਪੰਚ ਦੀ ਚੋਣ ਲਈ 92 ਪਿੰਡਾਂ ਤੋਂ ਕੁੱਲ 1433 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਪੜਤਾਲ ਦੌਰਾਨ 28 ਨਾਮਜ਼ਦਗੀਆਂ ਰੱਦ ਹੋਈਆਂ ਹਨ।
ਇਸ ਸਬੰਧੀ ਐੱਸ. ਡੀ. ਐੱਮ. ਸ਼ਾਹਕੋਟ ਸ਼ੁਭੀ ਆਂਗਰਾ ਨੇ ਦੱਸਿਆ ਕਿ ਬਲਾਕ ਸ਼ਾਹਕੋਟ ਅਧੀਨ ਪੈਂਦੇ 92 ਪਿੰਡਾਂ ਲਈ 92 ਸਰਪੰਚਾਂ ਅਤੇ 532 ਪੰਚਾਂ ਦੀ ਚੋਣ ਕੀਤੀ ਜਾਣੀ ਹੈ, ਜਿਸ ਲਈ ਕੁੱਲ 1433 ਨਾਮਜਦਗੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚ ਸਰਪੰਚ ਲਈ 349 ਅਤੇ ਪੰਚ ਲਈ 1084 ਨਾਮਜ਼ਦਗੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ- ਬੱਸ ਤੇ ਐਕਟਿਵਾ ਦੀ ਭਿਆਨਕ ਟੱਕਰ, ਉੱਡੇ ਵਾਹਨਾਂ ਦੇ ਪਰਖੱਚੇ, ਦੋ ਦੀ ਦਰਦਨਾਕ ਮੌਤ
ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਸਰਪੰਚ ਦੀਆਂ ਨਾਮਜਦਗੀਆਂ ਵਿਚੋਂ 5 ਅਤੇ ਪੰਚ ਦੀਆਂ ਨਾਮਜ਼ਦਗੀਆਂ ਵਿਚੋਂ 23 ਨਾਮਜ਼ਦਗੀਆਂ ਰੱਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 7 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਵਾਪਸੀ ਹੋਵੇਗੀ। ਜਿਹੜੇ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਜਾਣਗੇ, ਉਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ, ਮੋਬਾਇਲ ਸ਼ੋਅਰੂਮ ਖੁੱਲ੍ਹਦੇ ਸਾਰ ਹੀ ਚਲਾ 'ਤੀਆਂ ਤਾਬੜਤੋੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ