204 ਬੋਤਲਾਂ ਅੰਗਰੇਜ਼ੀ ਸ਼ਰਾਬ ਸਣੇ 2  ਗ੍ਰਿਫ਼ਤਾਰ

Thursday, Dec 27, 2018 - 03:04 AM (IST)

204 ਬੋਤਲਾਂ ਅੰਗਰੇਜ਼ੀ ਸ਼ਰਾਬ ਸਣੇ 2  ਗ੍ਰਿਫ਼ਤਾਰ

ਸ੍ਰੀ ਕੀਰਤਪੁਰ ਸਾਹਿਬ,   (ਬਾਲੀ)-  ਜ਼ਿਲਾ ਪੁਲਸ ਮੁਖੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤੀ ਚੋਣਾਂ ਵਿਚ ਨਸ਼ੇ ਦੀ ਵੰਡ ਨੂੰ ਰੋਕਣ ਲਈ ਅਾਰੰਭੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਭਰਤਗਡ਼੍ਹ ਪੁਲਸ ਨੇ ਅੱਜ ਸਵੇਰੇ ਨਾਕਾਬੰਦੀ ਦੌਰਾਨ ਦੋ ਕਾਰ ਸਵਾਰ ਵਿਅਕਤੀਆਂ ਨੂੰ ਚੰਡੀਗਡ਼੍ਹ ਵਿਖੇ ਵਿਕਣ ਵਾਲੀ ਅੰਗਰੇਜ਼ੀ ਸ਼ਰਾਬ ਦੀਆਂ 204 ਬੋਤਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੋਵੇਂ ਵਿਅਕਤੀਆਂ ਖ਼ਿਲਾਫ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਇਨ੍ਹਾਂ  ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।  ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ੍ਰੀ ਕੀਰਤਪੁਰ ਸਾਹਿਬ ਸੰਨੀ ਖੰਨਾ ਨੇ ਦੱਸਿਆ ਕਿ ਭਰਤਗਡ਼੍ਹ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸਰਤਾਜ ਸਿੰਘ ਵੱਲੋਂ ਪੁਲਸ ਪਾਰਟੀ ਜਿਸ ’ਚ  ਹੌਲਦਾਰ ਹਰਜੀਤ ਸਿੰਘ, ਹੌਲਦਾਰ ਡਰਾੲੀਵਰ ਬਲਜਿੰਦਰ ਸਿੰਘ, ਜਵਾਨ ਰਜਿੰਦਰ ਸਿੰਘ ਤੇ ਬਲਦੇਵ ਸਿੰਘ ਆਦਿ ਸ਼ਾਮਲ ਸਨ, ਵੱਲੋਂ ਭਰਤਗਡ਼੍ਹ-ਨਾਲਾਗਡ਼੍ਹ ਮਾਰਗ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਨਾਲਾਗਡ਼੍ਹ ਦੀ ਸਾਈਡ ਤੋਂ ਆ ਰਹੀ ਇਕ  ਸਵਿਫਟ ਡਿਜ਼ਾਇਰ ਕਾਰ ਜਿਸ ਵਿਚ ਦੋ ਵਿਅਕਤੀ ਸਵਾਰ ਸਨ, ਨੂੰ ਰੋਕ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੀ ਡਿੱਗੀ ਵਿਚੋਂ 72 ਬੋਤਲਾਂ ਮਿਕਡਾਵਲਜ਼ ਵ੍ਹਿਸਕੀ ਅੰਗਰੇਜ਼ੀ ਸ਼ਰਾਬ ਅਤੇ 132 ਬੋਤਲਾਂ ਚੈਮਸਫੋਰਡ ਵ੍ਹਿਸਕੀ ਅੰਗਰੇਜ਼ੀ ਸ਼ਰਾਬ ਚੰਡੀਗਡ਼੍ਹ ਵਿਖੇ ਵਿਕਣਯੋਗ ਬਰਾਮਦ ਹੋਈ। ਕਾਰ ਸਵਾਰ  ਦੋਵੇਂ ਵਿਅਕਤੀਆਂ ਦੀ ਸ਼ਨਾਖਤ ਕਿਰਨ ਪਾਲ ਪੁੱਤਰ ਦਿਲਬਾਗ ਸਿੰਘ, ਵਾਸੀ ਪਿੰਡ  ਗੱਜਰ, ਥਾਣਾ ਮਾਹਿਲਪੁਰ, ਜ਼ਿਲਾ ਹੁਸ਼ਿਆਰਪੁਰ ਅਤੇ ਲਾਲੀ ਪੁੱਤਰ ਸ਼ੀਤਲ ਸਿੰਘ, ਗਲੀ ਨੰਬਰ. 11 ਦਸ਼ਮੇਸ਼ ਨਗਰ, ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਵਲੋਂ ਇਨ੍ਹਾਂ  ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅੱਗੇ ਸ਼ਰਾਬ ਕਿਥੇ ਲੈ ਕਿ ਜਾ ਰਹੇ ਸਨ  ਅਤੇ ਇਨ੍ਹਾਂ  ਦੇ ਨਾਲ ਸ਼ਰਾਬ ਤਸਕਰੀ ਵਿਚ ਹੋਰ ਕੌਣ-ਕੌਣ ਸ਼ਾਮਲ ਹੈ।
 


Related News