4 ਕਿਲੋ ਗਾਂਜੇ ਸਮੇਤ ਦੋ ਔਰਤਾਂ ਗ੍ਰਿਫਤਾਰ

Monday, Sep 16, 2019 - 06:47 PM (IST)

4 ਕਿਲੋ ਗਾਂਜੇ ਸਮੇਤ ਦੋ ਔਰਤਾਂ ਗ੍ਰਿਫਤਾਰ

ਜਲੰਧਰ (ਵਰੁਣ, ਜੋਤੀ)— ਆਈ. ਪੀ. ਐੱਸ. ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜਲੰਧਰ ਪੁਲਸ ਵੱਲੋਂ ਦੋ ਔਰਤਾਂ ਨੂੰ 4 ਕਿਲੋ 975 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਕੰਵਲਜੀਤ ਸਿੰਘ ਪੀ. ਪੀ. ਐੱਸ. ਏ. ਸੀ. ਪੀ. ਮੇਜਰ ਕ੍ਰਾਈਮ ਕਮਿਸ਼ਨਰੇਟ ਜਲੰਧਰ ਨੇ ਦੱਸਿਆ ਦੋਵੇਂ ਔਰਤਾਂ ਨੂੰ ਕਾਜ਼ੀ ਮੰਡੀ ਚੌਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ ਦੀ ਪਛਾਣ ਸ਼ਰਨੋ ਪਤਨੀ ਢੋਲਾ ਵਾਸੀ ਕਾਜ਼ੀ ਮੰਡੀ ਥਾਣਾ ਰਾਮਾਮੰਡੀ, ਸ਼ੰਮੀ ਪਤਨੀ ਦੀਪਕ ਵਾਸੀ ਕਾਜ਼ੀ ਮੰਡੀ ਦੇ ਰੂਪ 'ਚ ਹੋਈ ਹੈ। ਥਾਣਾ ਰਾਮਾਮੰਡੀ 'ਚ ਦੋਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News