2 ਸਕੂਲਾਂ ''ਚੋਂ ਸਿਲੰਡਰ, ਕਣਕ ਅਤੇ ਚੌਲ ਚੋਰੀ
Sunday, Mar 01, 2020 - 01:12 PM (IST)

ਬੁੱਲ੍ਹੋਵਾਲ/ਹੁਸ਼ਿਆਰਪੁਰ (ਜਸਵਿੰਦਰਜੀਤ)— ਬਲਾਕ ਬੁੱਲ੍ਹੋਵਾਲ ਅਧੀਨ ਸਰਕਾਰੀ ਐਲੀਮੈਂਟਰੀ ਸਕੂਲ ਮੱਛਰੀਵਾਲ ਅਤੇ ਨੰਦਾਚੌਰ ਵਿਖੇ ਸ਼ੁੱਕਰਵਾਰ ਦੀ ਰਾਤ ਨੂੰ ਚੋਰਾਂ ਵੱਲੋਂ ਚੋਰੀ ਕਰ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਮੱਛਰੀਵਾਲ ਸਕੂਲ ਦੀ ਇੰਚਾਰਜ ਅਧਿਆਪਕਾ ਸੀਮਾ ਰਾਣੀ ਨੇ ਦੱਸਿਆ ਕਿ ਜਦੋਂ ਮੈਂ ਰੋਜ਼ਾਨਾ ਵਾਂਗ ਸ਼ਨੀਵਾਰ ਸਵੇਰੇ ਸਕੂਲ ਪਹੁੰਚੀ ਤਾਂ ਵੇਖਿਆ ਕਿ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਚੋਰ ਸਕੂਲ ਦੀ ਅਲਮਾਰੀ 'ਚ ਰੱਖੇ ਲਿਖਤੀ ਰਿਕਾਰਡ ਨਾਲ ਛੇੜਛਾੜ ਕਰਨ ਦੇ ਨਾਲ-ਨਾਲ ਇਕ ਕਮਰੇ 'ਚ ਲਾਈ ਸਮਾਰਟ ਐੱਲ. ਈ. ਡੀ., ਬੱਚਿਆਂ ਦੇ ਖਿਡੌਣੇ ਅਤੇ ਰਸੋਈ 'ਚ ਰੱਖਿਆ ਅਨਾਜ, ਬਰਤਨ ਅਤੇ ਗੈਸ ਸਿਲੰਡਰ ਚੋਰੀ ਕਰ ਕੇ ਲੈ ਗਏ। ਇਸ ਮੌਕੇ ਪਿੰਡ ਮੱਛਰੀਵਾਲ ਦੇ ਸਰਪੰਚ ਸਰਬਜੀਤ ਪਾਲ, ਵਾਸੂ ਮਹੇ, ਆਂਗਣਵਾੜੀ ਵਰਕਰ ਬਲਵੀਰ ਕੌਰ ਆਦਿ ਪਿੰਡ ਵਾਸੀ ਹਾਜ਼ਰ ਸਨ।
ਇਸੇ ਤਰ੍ਹਾਂ ਪਿੰਡ ਨੰਦਾਚੌਰ ਦੇ ਸਰਕਾਰੀ ਹਾਈ ਸਕੂਲ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਚੋਰ ਮਿਡ-ਡੇ ਮੀਲ ਵਾਲੇ ਕਮਰੇ ਦੇ ਜਿੰਦਰੇ ਤੋੜ ਕੇ ਇਕ ਕੁਇੰਟਲ ਦੇ ਕਰੀਬ ਕਣਕ ਅਤੇ ਡੇਢ ਕੁਇੰਟਲ ਚੌਲ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਸਬੰਧਤ ਸਕੂਲਾਂ ਦੇ ਇੰਚਾਰਜਾਂ ਵੱਲੋਂ ਥਾਣਾ ਬੁੱਲ੍ਹੋਵਾਲ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।