ਲੁੱਟਾਂ-ਖੋਹਾਂ ਤੇ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀ ਗ੍ਰਿਫ਼ਤਾਰ
Wednesday, Aug 30, 2023 - 01:26 PM (IST)

ਨੂਰਮਹਿਲ (ਸ਼ਰਮਾ)- ਲੰਮੇ ਸਮੇਂ ਤੋਂ ਅਪਰਾਧ ਜਗਤ ਨਾਲ ਜੁੜੇ 2 ਪੇਸ਼ੇਵਰ ਅਪਰਾਧੀਆਂ ਨੂੰ ਸਥਾਨਕ ਪੁਲਸ ਨੇ ਗ੍ਰਿਫ਼ਤਾਰ ਕਰਕੇ ਇਕ ਵੱਡੀ ਕਾਮਯਾਬੀ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਮੰਗਲਵਾਰ ਨੂੰ ਡੀ. ਐੱਸ. ਪੀ. ਸਬ-ਡਿਵੀਜ਼ਨ ਨਕੋਦਰ ਸੁਖਪਾਲ ਸਿੰਘ ਅਤੇ ਸਥਾਨਕ ਥਾਣਾ ਮੁਖੀ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ 17 ਅਗਸਤ ਨੂੰ ਜੋਤੀ ਪੁੱਤਰੀ ਮਨੋਹਰ ਲਾਲ ਵਾਸੀ ਮੁਹੱਲਾ ਗੁੱਜਰਾਂ ਨੂਰਮਹਿਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਮੰਦਿਰ ਸ਼੍ਰੀ ਬਾਬਾ ਭੂਤ ਨਾਥ ਵਿਥੇ ਮੱਥਾ ਟੇਕਣ ਗਈ।
ਇਹ ਵੀ ਪੜ੍ਹੋ- ਰੱਖੜੀ ਮੌਕੇ ਨਵਾਂਸ਼ਹਿਰ ਵਿਖੇ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਸ਼ਖ਼ਸ ਦਾ ਕੀਤਾ ਕਤਲ
ਮੰਦਿਰ ਦੇ ਅੰਦਰ ਦਾਖ਼ਲ ਹੋਣ ਸਮੇਂ ਪਿੱਛੋਂ ਇਕ ਵਿਅਕਤੀ ਨੇ ਉਸ ਦੇ ਗਲੇ ’ਚੋਂ ਚੇਨ ਝਪਟ ਲਈ ਅਤੇ ਆਪਣੇ ਦੂਸਰੇ ਮੋਟਰ ਸਾਈਕਲ ਸਵਾਰ ਸਾਥੀ ਨਾਲ ਫਰਾਰ ਹੋ ਗਿਆ। ਸਥਾਨਕ ਪੁਲਸ ਨੇ ਇਸ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਟੈਕਨੀਕਲ ਤਰੀਕਿਆਂ ਨਾਲ ਕੇਸ ਨੂੰ ਟ੍ਰੇਸ ਕਰਕੇ ਸੁਖਦੇਵ ਲਾਲ ਉਰਫ਼ ਸੋਨੂੰ ਪੁੱਤਰ ਸੁਰਜੀਤ ਲਾਲ ਵਾਸੀ ਪਿੰਡ ਪਰਜੀਆਂ ਖੁਰਦ ਥਾਣਾ ਸ਼ਾਹਕੋਟ ਅਤੇ ਰਾਜਨ ਪੁੱਤਰ ਬਲਦੇਵ ਬਿੱਟੂ ਵਾਸੀ ਸ਼ਮਸਾਬਾਦ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਨੰ. ਪੀ. ਬੀ. 08 ਐੱਫ਼. ਈ. 3684, ਲੋਹੇ ਦਾ ਦਾਤਰ ਅਤੇ ਸੋਨੇ ਦੀ ਚੇਨ ਬਰਾਮਦ ਕਰ ਲਈ ਹੈ। ਪੁਲਸ ਨੇ ਦੱਸਿਆ ਕਿ ਰਾਜਨ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ 12 ਮੁਕੱਦਮੇ ਦਰਜ ਹਨ ਅਤੇ ਸੁਖਦੇਵ ਲਾਲ ਖ਼ਿਲਾਫ਼ ਵੀ ਇਕ ਮਾਮਲਾ ਦਰਜ ਹੈ। ਪੁਲਸ ਨੇਪਰਚਾ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ