ਢਿੱਲਵਾਂ ਵਿਖੇ ਹੈਰੋਇਨ, ਪਿਸਤੌਲ ਅਤੇ ਜ਼ਿੰਦਾ ਰੌਂਦ ਸਮੇਤ 2 ਵਿਅਕਤੀ ਗ੍ਰਿਫ਼ਤਾਰ

Sunday, Feb 18, 2024 - 12:41 PM (IST)

ਢਿੱਲਵਾਂ (ਜਗਜੀਤ)-ਢਿੱਲਵਾਂ ਪੁਲਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 60 ਗ੍ਰਾਮ ਹੈਰੋਇਨ, ਇਕ ਪਿਸਤੌਲ, 9 ਜ਼ਿੰਦਾ ਰੌਂਦਾਂ ਸਮੇਤ ਕਾਰ ਸਵਾਰ ਤਿੰਨ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚੋਂ 2 ਜਣਿਆਂ ਨੂੰ ਕਾਬੂ ਕੀਤਾ ਗਿਆ ਅਤੇ ਇਕ ਮੌਕੇ ’ਤੇ ਫਰਾਰ ਹੋ ਗਿਆ। ਥਾਣਾ ਢਿੱਲਵਾਂ ਦੇ ਮੁਖੀੇ ਮਲਕੀਤ ਸਿੰਘ, ਮੁੱਖ ਮੁਨਸ਼ੀ ਰਵਿੰਦਰ ਸਿੰਘ, ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਭੈੜੇ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ’ਚ ਮੇਨ ਹਾਈਵੇਅ ਹਾਈਟੈੱਕ ਨਾਕਾ ਢਿੱਲਵਾਂ ਪੁੱਜੀ, ਜਿੱਥੇ ਨਾਕਾ ’ਤੇ ਪਹਿਲਾਂ ਹੀ ਏ. ਐੱਸ. ਆਈ. ਦੀਪਕ ਕੁਮਾਰ ਅਤੇ ਕੁਲਵਰਨ ਸਿੰਘ ਮੌਜੂਦ ਸਨ। ਪੁਲਸ ਪਾਰਟੀ ਵੱਲੋਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਅੰਮ੍ਰਿਤਸਰ ਸਾਈਡ ਵੱਲੋਂ ਇਕ ਕਾਰ ਜਿਸ ’ਚ ਤਿੰਨ ਵਿਅਕਤੀ ਸਵਾਰ ਸਨ , ਨੂੰ ਰੁਟੀਨ ਚੈਕਿੰਗ ਲਈ ਰੋਕਿਆ ਤਾਂ ਗੱਡੀ ਦਾ ਡਰਾਈਵਰ ਗੱਡੀ ਰੋਕ ਕੇ ਭੱਜ ਗਿਆ ਤੇ ਕੰਡਕਟਰ ਸਾਈਡ ’ਤੇ ਬੈਠੇ ਵਿਅਕਤੀ ਨੇ ਵੀ ਤਾਕੀ ਖੋਲ੍ਹ ਕੇ ਕੋਈ ਵਜ਼ਨਦਾਰ ਮੋਮੀ ਲਿਫਾਫਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਸ ਵੱਲੋਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਤੇ ਗੱਡੀ ਦੀ ਪਿਛਲੀ ਸੀਟ ’ਤੇ ਬੈਠੇ ਵਿਅਕਤੀ ਨੂੰ ਵੀ ਬਾਹਰ ਕੱਢਿਆ ਤਾਂ ਫਿਰ ਵਾਰੀ-ਵਾਰੀ ਨਾਂ-ਪਤਾ ਪੁੱਛਿਆ ਅਤੇ ਕੰਡਕਟਰ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਪੰਜਾਬ ਸਿੰਘ ਉਰਫ ਪੰਜਾਬ ਪੁੱਤਰ ਸਰਬਜੀਤ ਸਿੰਘ ਵਾਸੀ ਗਾਲੀ ਨੰਬਰ-4 ਗੁਰੂ ਤੇਗ ਬਹਾਦਰ ਨਗਰ ਥਾਣਾ ਸਿਟੀ ਤਰਨਤਾਰਨ ਦੱਸਿਆ ਅਤੇ ਪਿਛਲੀ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਲਵਕਿਰਨ ਸਿੰਘ ਉਰਫ਼ ਮੰਗਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਗ੍ਰੀਨ ਐਵੇਨਿਊ ਬਾਈਪਾਸ ਤਰਨਤਾਰਨ ਥਾਣਾ ਸਿਟੀ ਤਰਨਤਾਰਨ ਦੱਸਿਆ। ਉਨ੍ਹਾਂ ਭੱਜੇ ਵਿਅਕਤੀ ਦਾ ਨਾਂ ਇੰਦਰਜੀਤ ਸਿੰਘ ਉਰਫ਼ ਇੰਦੀ ਸੁਲਖੀਆ ਜ਼ਿਲਾ ਰੋਪੜ ਦੱਸਿਆ।

ਇਹ ਵੀ ਪੜ੍ਹੋ:  ਕੰਮ 'ਤੇ ਜਾ ਰਹੇ 2 ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ, ਇਕ ਦੀ ਹੋਈ ਦਰਦਨਾਕ ਮੌਤ

ਪੰਜਾਬ ਸਿੰਘ ਉਰਫ਼ ਪੰਜਾਬ ਉਕਤ ਦੀ ਤਲਾਸ਼ੀ ਕਰਨ ’ਤੇ ਉਸਦੇ ਡੱਬ ਵਿਚੋਂ ਇਕ ਪਿਸਟਲ 32 ਬੋਰ ਬਰਾਮਦ ਹੋਇਆ, ਜਿਸ ਦੇ ਮੈਗਜ਼ੀਨ ’ਚ 5 ਰੌਂਦ ਜਿੰਦਾ ਬਰਾਮਦ ਕੀਤੇ ਅਤੇ ਸੱਜੀ ਜੇਬ ’ਚੋਂ ਵੀ 4 ਰੌਂਦ ਜ਼ਿਦਾ ਮਿਲੇ। ਉਸ ਨੂੰ ਸੁੱਟੇ ਹੋਏ ਲਿਫ਼ਾਫ਼ੇ ਬਾਰੇ ਪੁੱਛਿਆ ਤਾਂ ਉਸ ਨੇ ਖੋਲ੍ਹ ਕੇ ਵਿਖਾਇਆ ਤਾਂ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਢਿੱਲਵਾਂ ਦੀ ਪੁਲਸ ਨੇ ਉਕਤ ਵਿਅਕਤੀਆਂ ’ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣਾਂ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਨਾਮਜ਼ਦ ਕੌਂਸਲਰ ਕੈਮਰੇ ਹਟਾਉਂਦੇ ਆਏ ਨਜ਼ਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News