ਕਾਰ ਸਵਾਰ 2 ਵਿਅਕਤੀ ਅਫ਼ੀਮ ਤੇ 3 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ

02/25/2021 4:45:36 PM

ਗੜ੍ਹਦੀਵਾਲਾ (ਜਤਿੰਦਰ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਸ ਕਪਤਾਨ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ. ਐੱਸ . ਪੀ. ਟਾਂਡਾ ਦਲਜੀਤ ਸਿੰਘ ਖੱਖ ਦੀਆਂ ਹਦਾਇਤਾ ਮੁਤਾਬਿਕ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਐੱਸ. ਐੱਚ. ਓ. ਗੜ੍ਹਦੀਵਾਲਾ ਬਲਵਿੰਦਰਪਾਲ ਦੀ ਯੋਗ ਅਗਵਾਈ ਹੇਠ ਗੜ੍ਹਦੀਵਾਲਾ ਪੁਲਸ ਵੱਲੋਂ ਗਸ਼ਤ-ਵਾ-ਚੈਕਿੰਗ ਦੌਰਾਨ ਕਾਰ ਸਵਾਰ 2 ਵਿਅਕਤੀਆਂ ਪਾਸੋਂ 1 ਕਿੱਲੋ 150 ਗ੍ਰਾਮ ਅਫ਼ੀਮ ਅਤੇ 3000 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋ:ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਨੇ ਦੱਸਿਆ ਕਿ ਏ. ਐੱਸ .ਆਈ ਦਰਸ਼ਨ ਸਿੰਘ, ਏ. ਐੱਸ. ਆਈ. ਅਮਰੀਕ ਸਿੰਘ, ਸਿਪਾਹੀ ਸੁਖਦੇਵ ਸਿੰਘ ਆਦਿ ਪੁਲਿਸ ਪਾਰਟੀ ਪਿੰਡ ਕਾਲਰਾ ਮੋੜ ਗੜ੍ਹਦੀਵਾਲਾ ਵਿਖੇ ਚੈਕਿੰਗ ਸੰਬੰਧੀ ਮੌਜੂਦ ਸੀ। ਇਸੇ ਦੌਰਾਨ ਪਿੰਡ ਕਾਲਰਾ ਸਾਈਡ ਤੋਂ ਆਉਂਦੀ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜਿਸ ਵਿੱਚ ਸਵਾਰ 2 ਨੌਜਵਾਨਾਂ ਨੇ ਗੱਡੀ ਯਕਦਮ ਪਿੱਛੇ ਰੋਕ ਕੇ ਗੱਡੀ ਵਿੱਚੋ ਡਰਾਈਵਰ ਨੇ ਆਪਣੀ ਸਾਈਡ ਇੱਕ ਮੋਮੀ ਲਿਫ਼ਾਫ਼ਾ ਵਜ਼ਨਦਾਰ ਜਮੀਨ 'ਤੇ ਸੁੱਟ ਦਿੱਤਾ ਅਤੇ ਨਾਲ ਬੈਠੇ ਵਿਅਕਤੀ ਨੇ ਵੀ ਆਪਣੀ ਸਾਈਡ ਇਕ ਲਿਫ਼ਾਫ਼ਾ ਵਜ਼ਨਦਾਰ ਸੁੱਟ ਦਿੱਤਾ। 
ਪੁਲਸ ਪਾਰਟੀ ਨੂੰ ਸ਼ੱਕ ਪੈਣ 'ਤੇ ਦੋਵੇ ਵਿਅਕਤੀਆ ਨੂੰ ਕਾਰ ਨੰਬਰ ਪੀ. ਬੀ-09-ਬੀ-8245 ਰੰਗ ਚਿੱਟਾ ਸਮੇਤ ਕਾਬੂ ਕੀਤਾ ਗਿਆ। ਪੁਲਸ ਪਾਰਟੀ ਵੱਲੋਂ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਪੁੱਛੀ ਗਈ ਤਾਂ ਕਾਰ ਡਰਾਈਵਰ ਨੇ ਆਪਣਾ ਨਾਮ ਅਵਤਾਰ ਸਿੰਘ ਪੁੱਤਰ ਤੇਜ ਪਾਲ ਸਿੰਘ ਵਾਸੀ ਬੂਲ ਥਾਣਾ ਡੇਹਲੋ ਜਿਲ੍ਹਾ ਲੁਧਿਆਣਾ ਅਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਕਰਨੈਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬਾਗੀਆ ਥਾਣਾ ਜਗਰਾਊ ਜਿਲ੍ਹਾ ਲੁਧਿਆਣਾ ਵਜੋਂ ਦੱਸੀ। 

ਇਹ ਵੀ ਪੜ੍ਹੋ: ਗਰਲਫਰੈਂਡ ਨੂੰ ਲੈ ਕੇ ਗੈਸਟ ਹਾਊਸ ਪੁੱਜਾ ਪਤੀ, ਮੌਕੇ ’ਤੇ ਪਤਨੀ ਨੇ ਰੰਗੇ ਹੱਥੀਂ ਫੜ੍ਹ ਕੀਤਾ ਇਹ ਕਾਰਾ

ਪੁਲਸ ਪਾਰਟੀ ਵੱਲੋਂ ਕਾਰ ਚਾਲਕ ਅਵਤਾਰ ਸਿੰਘ ਵਲੋਂ ਜ਼ਮੀਨ 'ਤੇ ਸੁੱਟੇ ਵਜ਼ਨਦਾਰ ਲਿਫ਼ਾਫ਼ੇ ਨੂੰ ਖੋਲ੍ਹ ਕੇ ਚੈਕ ਕਰਨ 'ਤੇ ਕੰਪਿਊਟਰਾਈਜ਼ ਕੰਡੇ ਨਾਲ ਵਜ਼ਨ ਕਰਨ 'ਤੇ ਲਿਫ਼ਾਫ਼ੇ ਵਿੱਚੋ ਇਕ ਕਿੱਲੋ 150 ਗ੍ਰਾਮ ਅਫੀਮ ਬਰਾਮਦ ਹੋਈ। ਨਾਲ ਬੈਠੇ ਨੌਜਵਾਨ ਕਰਨੈਲ ਸਿੰਘ ਵੱਲੋਂ ਜ਼ਮੀਨ 'ਤੇ ਸੁੱਟੇ ਲਿਫਾਫੇ ਦੀ ਪੁਲਸ ਵੱਲੋਂ ਤਲਾਸ਼ੀ ਲੈਣ 'ਤੇ ਉਸ ਵਿੱਚੋ ਚਿੱਟੀਆਂ ਗੋਲੀਆਂ ਖੁੱਲ੍ਹੀਆਂ ਬਿਨਾਂ ਮਾਰਕਾ 3000 ਬਰਾਮਦ ਕੀਤੀਆਂ ਗਈਆਂ। 

ਪੁਲਸ ਵਲੋਂ ਆਰੋਪੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਮੌਕੇ ਥਾਣਾ ਮੁੱਖੀ ਬਲਵਿੰਦਰਪਾਲ ਨੇ ਦੱਸਿਆ ਕਿ ਉੱਕਤ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਮੁੜ ਸ਼ਾਇਰਾਨਾ ਅੰਦਾਜ਼ ’ਚ ਕੇਂਦਰ ਸਰਕਾਰ ’ਤੇ ਟਵਿੱਟਰ ਰਾਹੀਂ ਵਿੰਨ੍ਹੇ ਨਿਸ਼ਾਨੇ


shivani attri

Content Editor

Related News