ਪੌਣੇ 2 ਸਾਲ ਬਾਅਦ ਚੋਰੀ ਹੋਈ ਬਲੈਰੋ ਗੱਡੀ ਨੋਇਡਾ ਤੋਂ ਮਿਲੀ, 2 ਗ੍ਰਿਫਤਾਰ

09/16/2018 12:45:02 PM

ਜਲੰਧਰ (ਜ. ਬ.)— ਪੌਣੇ 2 ਸਾਲ ਪਹਿਲਾਂ ਮਾਡਲ ਟਾਊਨ ਕੋਲ ਚੋਰੀ ਹੋਈ ਕਿਸਾਨ ਦੀ ਗੱਡੀ ਥਾਣਾ ਨੰਬਰ 6 ਦੀ ਪੁਲਸ ਨੇ ਨੋਇਡਾ ਤੋਂ ਬਰਾਮਦ ਕੀਤੀ ਹੈ। ਪੁਲਸ ਨੇ ਗੱਡੀ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਨੰਬਰ 6 ਦੇ ਇੰਚਾਰਜ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਖੇਤੀਬਾੜੀ ਦਾ ਕੰਮ ਕਰਨ ਵਾਲੇ ਮੋਹਿੰਦਰ ਸਿੰਘ ਵਾਸੀ ਦਸੂਹਾ ਸ਼ਾਪਿੰਗ ਕਰਨ ਲਈ ਮਾਡਲ ਟਾਊਨ |'ਚ ਆਏ ਸਨ ਅਤੇ ਉਨ੍ਹਾਂ ਆਪਣੀ ਗੱਡੀ ਸਤਿਕਰਤਾਰ ਡੇਰੇ ਦੀ ਬੈਕਸਾਈਡ 'ਤੇ ਖੜ੍ਹੀ ਕੀਤੀ ਸੀ। ਕੁਝ ਸਮੇਂ ਬਾਅਦ ਵਾਪਸ ਆਏ ਤਾਂ ਉਨ੍ਹਾਂ ਦੀ ਗੱਡੀ ਗਾਇਬ ਸੀ। 

25 ਜਨਵਰੀ 2017 ਨੂੰ ਥਾਣਾ ਨੰਬਰ 6 'ਚ ਕੇਸ ਦਰਜ ਕਰਕੇ ਏ. ਐੱਸ. ਆਈ. ਗੁਰਵਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਸਨ। ਏ. ਐੱਸ. ਆਈ. ਗੁਰਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਕਿਸਾਨ ਦੀ ਚੋਰੀ ਹੋਈ ਕਾਰ ਨੋਇਡਾ ਦੇ ਸੈਕਟਰ 55 'ਚ ਹੈ। ਉਨ੍ਹਾਂ ਨੇ ਤੁਰੰਤ ਉਥੇ ਰੇਡ ਕਰਕੇ ਗੱਡੀ ਬਰਾਮਦ ਕਰ ਲਈ ਅਤੇ ਜਿਵੇਂ ਹੀ ਗੱਡੀ ਨੂੰ ਲੈਣ ਦੋ ਵਿਅਕਤੀ ਆਏ ਤਾਂ ਪੁਲਸ ਟੀਮ ਨੇ ਦੋਵਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਧਰਮਪਾਲ ਚੌਹਾਨ ਪੁੱਤਰ ਭੀਖਮ ਸਿੰਘ ਵਾਸੀ ਰਾਜਪੂਤ ਵਾਸੀ ਸੋਨੀਪਤ ਅਤੇ ਨਰੈਣ ਸਿੰਘ ਪੁੱਤਰ ਰਾਮ ਖਿਲਾਵਣ ਵਾਸੀ ਮਾਡਲ ਟਾਊਨ ਦਿੱਲੀ ਦੇ ਤੌਰ 'ਤੇ ਹੋਈ ਹੈ।


Related News