ਸੁਨਿਆਰੇ ਨਾਲ 2 ਲੱਖ ਦੀ ਠੱਗੀ

Thursday, Dec 27, 2018 - 06:23 AM (IST)

ਸੁਨਿਆਰੇ ਨਾਲ 2 ਲੱਖ ਦੀ ਠੱਗੀ

ਭੁਲੱਥ,   (ਰਜਿੰਦਰ)-  ਕਸਬਾ ਭੁਲੱਥ ਦੇ ਮੇਨ ਬਾਜ਼ਾਰ ਵਿਚ ਇਕ ਸੁਨਿਆਰੇ ਦੀ ਦੁਕਾਨ ਤੋਂ ਇਕ ਆਦਮੀ ਤੇ ਅੌਰਤ ਵਲੋਂ ਦੋ ਲੱਖ ਦੇ ਗਹਿਣਿਆਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਅਨੂਪ ਕੁਮਾਰ ਨੇ ਦੱਸਿਆ ਕਿ ਭੁਲੱਥ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਮੇਰੀ ਸੁਨਿਆਰੇ ਦੀ ਦੁਕਾਨ ਹੈ। ਬੀਤੀ ਸ਼ਾਮ ਇਕ ਆਦਮੀ ਤੇ ਅੌਰਤ ਮੇਰੀ ਦੁਕਾਨ ’ਤੇ ਆਏ। ਜਿਨ੍ਹਾਂ ਕਰੀਬ ਦੋ ਲੱਖ ਦੀ ਰਕਮ ਦੇ ਗਹਿਣੇ  ਪਸੰਦ ਕਰਕੇ ਲੈ ਲਏ ਅਤੇ ਮੈਨੂੰ ਕਿਹਾ ਕਿ ਅਸੀਂ ਭੁਲੱਥ ਸ਼ਹਿਰ ਦੇ ਰਹਿਣ ਵਾਲੇ ਹਾਂ। ਇਨ੍ਹਾਂ ਗਹਿਣਿਆਂ ਬਦਲੇ ਉਨ੍ਹਾਂ ਨੇ ਮੈਨੂੰ ਦੋ ਚੈੱਕ ਵੀ ਦਿੱਤੇ, ਜਿਸ ਵਿਚ ਬਣਦੀ ਰਕਮ ਭਰੀ ਗਈ। ਇਸ ਤੋਂ ਬਾਅਦ ਉਨ੍ਹਾਂ ਮੈਨੂੰ ਕਿਹਾ ਕਿ ਸਾਡਾ ਘਰ ਸਰਕਾਰੀ ਕਾਲਜ ਨੇਡ਼ੇ ਹੈ ਤੇ ਬਾਅਦ ਵਿਚ ਘਰ ਵੀ ਦਿਖਾਇਆ ਗਿਆ ਪਰ ਸਵੇਰੇ ਪਤਾ ਕਰਨ ’ਤੇ  ਪਤਾ ਲੱਗਾ ਕਿ ਉਹ ਘਰ ਕਿਸੇ ਹੋਰ ਦਾ ਨਿਕਲਿਆ ਤੇ ਉਕਤ ਆਦਮੀ ਤੇ ਅੌਰਤ ਵਲੋਂ ਦਿੱਤੇ ਗਏ ਚੈੱਕ ਦੇ ਬੈਂਕ ਖਾਤੇ ਵਿਚ ਪੈਸੇ ਵੀ ਨਹੀਂ ਸਨ। ਸੁਨਿਆਰੇ ਨੇ ਦਸਿਆ ਕਿ ਇਸ ਸਬੰਧੀ ਭੁਲੱਥ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ  ਹੈ। 
ਦੂਜੇ ਪਾਸੇ ਇਸ ਸਬੰਧੀ  ਜਦੋਂ ਥਾਣਾ ਭੁਲੱਥ ਦੇ ਐੱਸ. ਐੱਚ. ਓ. ਇੰਸਪੈਕਟਰ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕਰਕੇ ਠੱਗੀ ਮਾਰਨ ਵਾਲਿਆਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Related News