140 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਨਸ਼ਾ ਸਮੱਗਲਰ ਕਾਬੂ

Thursday, Aug 15, 2024 - 05:23 PM (IST)

140 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਨਸ਼ਾ ਸਮੱਗਲਰ ਕਾਬੂ

ਮਹਿਤਪੁਰ (ਮਨੋਜ)- ਇੰਸ. ਜੈਪਾਲ ਮੁੱਖ ਅਫ਼ਸਰ ਥਾਣਾ ਮਹਿਤਪੁਰ ਸਮੇਤ ਪੁਲਸ ਪਾਰਟੀ ਨੇ ਪਿੰਡ ਸੰਗੋਵਾਲ ਕੋਲੋਂ 140 ਖੁੱਲ੍ਹੀਆਂ ਨਸ਼ੇ ਵਾਲੀਆਂ ਗੋਲੀਆ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ। ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਉਪ ਪੁਲਸ ਕਪਤਾਨ ਸਬ-ਡਵੀਜ਼ਨ ਸ਼ਾਹਕੋਟ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਸਰਚ ਅਪ੍ਰੇਸ਼ਨ ਮੁਹਿੰਮ ਤਹਿਤ ਪਿੰਡ ਸੰਗੋਵਾਲ ਤੋਂ ਇਕ ਨਸ਼ਾ ਸਮੱਗਲਰ ਕਰਮਜੀਤ ਸਿੰਘ ਉਰਫ ਕਰਮਾ ਵਾਸੀ ਬੀਟਲ ਝੁੱਗੀਆਂ ਤੋਂ 140 ਖੁੱਲ੍ਹੀਆਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ।

78ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼-ਵਿਦੇਸ਼ 'ਚ ਵੱਸਦੇ ਸਮੂਹ ਪੰਜਾਬੀਆਂ ਦੇ ਨਾਮ  CM ਮਾਨ ਦਾ ਸੰਦੇਸ਼

ਇਸ ’ਤੇ ਐੱਸ. ਆਈ. ਮਨਜਿੰਦਰ ਸਿੰਘ ਨੇ ਮਾਮਲਾ ਦਰਜ ਕਰ ਕੇ ਮੁੱਢਲ਼ੀ ਤਫਤੀਸ਼ ਅਮਲ ’ਚ ਲਿਆਦੀ। ਦੋਸ਼ੀ ਖਿਲਾਫ ਥਾਣਾ ਮਹਿਤਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਮੁਲਜ਼ਮ ਕਰਮਜੀਤ ਸਿੰਘ ਉਰਫ ਕਰਮਾ ਤੋਂ ਪੁਛਗਿੱਛ ਕਰਨ ’ਤੇ ਮਾਮਲੇ ’ਚ ਜਸਵੰਤ ਸਿੰਘ ਉਰਫ ਜਸਵੰਤੀ ਪੁੱਤਰ ਮਲਕੀਤ ਸਿੰਘ ਵਾਸੀ ਵੇਹਰਾ ਥਾਣਾ ਮਹਿਤਪੁਰ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਕਰਮਜੀਤ ਸਿੰਘ ਉਰਫ ਕਰਮਾ ’ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ 10 ਮਾਮਲੇ ਦਰਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News