ਪਸ਼ੂਆਂ ਦੇ ਵਾੜੇ ''ਚ ਅੱਗ ਲੱਗਣ ਨਾਲ 2 ਗਾਵਾਂ ਸਣੇ ਡੇਢ ਦਰਜਨ ਤੋਂ ਵੱਧ ਮੁਰਗੀਆਂ ਸੜੀਆਂ

05/20/2022 11:24:39 PM

ਫਗਵਾੜਾ (ਸੁਨੀਲ ਮਹਾਜਨ, ਜਲੋਟਾ) : ਪਿੰਡ ਕਿਰਪਾਲਪੁਰ ਕਾਲੋਨੀ ਵਿਖੇ ਭੇਦਤਰੀ ਹਾਲਤ 'ਚ ਅੱਗ ਲੱਗਣ ਨਾਲ 2 ਗਾਵਾਂ ਤੇ 20 ਤੋਂ 25 ਮੁਰਗੀਆਂ ਦੀ ਝੁਲਸਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪੀੜਤ ਸੁਨੀਲ ਕੁਮਾਰ ਵਾਸੀ ਕਿਰਪਾਲਪੁਰ ਕਾਲੋਨੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਕਮਰੇ 'ਚ ਸੁੱਤੇ ਪਏ ਸਨ ਤਾਂ ਉਨ੍ਹਾਂ ਨੂੰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਹੈ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਉੱਠ ਕੇ ਦੇਖਿਆ ਤਾਂ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ। ਇਸ ਦੌਰਾਨ ਉਨ੍ਹਾਂ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਪਤਨੀ ਨਾਲ ਝਗੜਾ ਕਰ ਬੱਚੇ ਨੂੰ ਸਟੇਸ਼ਨ ਲਿਜਾ ਜ਼ਮੀਨ ’ਤੇ ਪਟਕਿਆ, ਲੋਕਾਂ ਨੇ ਕੀਤਾ ਪੁਲਸ ਹਵਾਲੇ

PunjabKesari

ਉਨ੍ਹਾਂ ਕਿਹਾ ਕਿ ਅੱਗ ਨਾਲ ਉਨ੍ਹਾਂ ਦੀਆਂ ਸੂਣ ਵਾਲੀਆਂ 2 ਗਾਵਾਂ ਤੇ 20 ਤੋਂ 25 ਮੁਰਗੇ-ਮੁਰਗੀਆਂ ਝੁਲਸ ਗਏ, ਜਿਸ ਨਾਲ ਉਨ੍ਹਾਂ ਦਾ ਲਗਭਗ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਧਰ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਰਪਾਲਪੁਰ ਕਾਲੋਨੀ ਫਗਵਾੜਾ ਵਿਖੇ ਅੱਗ ਲੱਗੀ ਹੋਈ ਹੈ ਤੇ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅੱਗ ਨਾਲ ਪੀੜਤ ਪਰਿਵਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ : ਨਹਿਰ 'ਚ ਨਹਾਉਣ ਗਏ ਨੌਜਵਾਨਾਂ 'ਚੋਂ ਇਕ ਦੀ ਡੁੱਬਣ ਕਾਰਨ ਹੋਈ ਮੌਤ, ਇਕ ਗੰਭੀਰ ਜ਼ਖ਼ਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News