2 ਨੌਜਵਾਨ 4 ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ

Friday, Nov 07, 2025 - 03:22 PM (IST)

2 ਨੌਜਵਾਨ 4 ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ

ਦਸੂਹਾ (ਨਾਗਲਾ)- ਦਸੂਹਾ ਪੁਲਸ ਨੇ ਚਾਰ ਪਿਸਤੌਲਾਂ ਅਤੇ ਇਕ ਜ਼ਿੰਦਾ ਕਾਰਤੂਸ ਸਮੇਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਅਨਿਲ ਕੁਮਾਰ ਅਤੇ ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਸੁਸ਼ੀਲ ਕੁਮਾਰ ਆਪਣੇ ਸਾਥੀਆਂ ਨਾਲ ਜਲੰਧਰ-ਪਠਾਨਪੁਰ ਰੋਡ 'ਤੇ ਗਰਨਾ ਸਾਹਿਬ ਮੋੜ ਨੇੜੇ ਗਸ਼ਤ ਕਰ ਰਹੇ ਸਨ। 

ਇਹ ਵੀ ਪੜ੍ਹੋ: ਸੰਤ ਸੀਚੇਵਾਲ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਘਰ ਵਾਪਸੀ, ਰੋ-ਰੋ ਸੁਣਾਇਆ ਜੇਲ੍ਹ 'ਚ ਬਿਤਾਇਆ ਭਿਆਨਕ ਮੰਜ਼ਰ

ਜਲੰਧਰ ਵਾਲੀ ਸਾਈਡ ਤੋਂ ਮੋਟਰਸਾਈਕਲ ਬਜਾਜ ਕੇ. ਟੀ. ਐੱਮ. ਨੰਬਰ. ਪੀ. ਬੀ. 07 ਬੀ. ਵਾਈ 5667 'ਤੇ ਆ ਰਹੇ 2 ਨੌਜਵਾਨ ਉਨ੍ਹਾਂ ਨੂੰ ਵੇਖ ਕੇ ਪਿੱਛੇ ਮੁੜਨ ਲੱਗੇ ਤਾਂ ਸ਼ੱਕ ਪੈਣ 'ਤੇ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਜਿਸ ਸਦਕਾ ਸ਼ਵਿੰਦਰ ਸਿੰਘ ਉਰਫ਼ ਬੋਦੀ ਪੁੱਤਰ ਅਰਜੁਨ ਸਿੰਘ ਤੋਂ 30 ਬੋਰ ਦਾ ਇਕ ਚੀਨੀ ਪਿਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਅਤੇ ਸੁਖਮਨ ਸਿੰਘ ਉਰਫ਼ ਜਸ਼ਨ ਪੁੱਤਰ ਅਮਰੀਕ ਸਿੰਘ ਵਾਸੀ ਕਲਾਨੌਰ ਤੋਂ ਉਸ ਦੇ ਕਿੱਟ ਬੈਗ ਵਿੱਚੋਂ ਤਿੰਨ 9 ਐੱਮ. ਐੱਮ. ਪਿਸਤੌਲ ਬਰਾਮਦ ਕੀਤੇ ਗਏ। ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਦਸੂਹਾ ਪੁਲਸ ਨੇ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News