ਦੋ ਵੱਖ-ਵੱਖ ਸੜਕ ਹਾਦਸਿਆਂ ''ਚ ਇਕ ਦੀ ਮੌਤ, 2 ਲੋਕ ਜਖ਼ਮੀ

Friday, Oct 24, 2025 - 08:30 PM (IST)

ਦੋ ਵੱਖ-ਵੱਖ ਸੜਕ ਹਾਦਸਿਆਂ ''ਚ ਇਕ ਦੀ ਮੌਤ, 2 ਲੋਕ ਜਖ਼ਮੀ

ਟਾਂਡਾ ਉੜਮੁੜ, (ਪੰਡਿਤ)- ਟਾਂਡਾ ਹੁਸ਼ਿਆਰਪੁਰ ਰੋਡ 'ਤੇ ਅੱਜ ਸ਼ਾਮ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਕਾਰਨ 11  ਵਰ੍ਹਿਆਂ ਦੇ ਲੜਕੇ ਦੀ ਮੌਤ ਹੋ ਗਈ ਜਦਕਿ ਦੋ ਲੋਕ ਜਖ਼ਮੀ ਹੋਏ ਹਨ।

ਪਹਿਲਾ ਹਾਦਸਾ ਪਿੰਡ ਧੂਤ ਖੁਰਦ ਦੇ ਮੋੜ ਨੈਨੋਵਾਲ ਪੁਲ ਨੇੜੇ ਵਾਪਰਿਆ ਜਿੱਥੇ ਇਕ ਕੰਬਾਈਨ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਪਰਵਾਸੀ ਮਜ਼ਦੂਰ ਦੇ ਲੜਕੇ ਪ੍ਰਮੋਦ ਕੁਮਾਰ ਪੁੱਤਰ ਮਨੋਜ ਕੁਮਾਰ ਹਾਲ ਵਾਸੀ ਸੀਕਰੀ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਲਾ ਰਿਹਾ ਲੜਕੇ ਦਾ ਮਾਸੜ ਵਿਨੋਦ ਕੁਮਾਰ ਪੁੱਤਰ ਵਾਸੁਦੇਵ ਵਾਸੀ ਧੋਗੜੀ  ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਿਸ ਨੂੰ ਗੁਰੂ ਨਾਨਕ ਦੇਵ ਵੈੱਲਫੇਅਰ ਸੋਸਾਇਟੀ ਬੂਰੇ ਰਾਜਪੂਤਾਂ ਦੇ ਸੰਸਥਾਪਕ ਸਰਪੰਚ ਜੋਗਾ ਸਿੰਘ ਸਰੋਆ ਨੇ ਮਦਦ ਕਰਕੇ ਐਂਬੂਲੈਂਸ ਰਾਹੀਂ ਹਸਪਤਾਲ ਵਿਚ ਦਾਖਲ ਕਰਵਾਇਆ। ਬੁੱਲੋਵਾਲ ਪੁਲਸ ਦੇ ਥਾਣੇਦਾਰ ਰਣਜੀਤ ਸਿੰਘ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਹਾਦਸਾ ਕਿਨ੍ਹਾਂ ਹਲਾਤਾਂ ਵਿਚ ਵਾਪਰਿਆ ਹੈ।

ਇਸੇ ਤਰਾਂ ਪਿੰਡ ਨੰਗਲ ਕਲਾਲਾ ਅੱਡੇ ਨੇੜੇ ਸੜਕ 'ਤੇ ਪਏ ਡੂੰਘੇ ਟੋਏ ਕਾਰਨ ਮੋਟਰਸਾਈਕਲ 'ਤੇ ਸਵਾਰ ਔਰਤ ਉੱਛਲ ਕੇ ਸੜਕ 'ਤੇ ਡਿੱਗ ਕੇ ਗੰਭੀਰ ਜਖ਼ਮੀ ਹੋ ਗਈ। ਉਸਨੂੰ ਵੀ ਸੋਸਾਇਟੀ ਦੀ ਐਂਬੂਲੈਂਸ ਰਾਹੀਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਮੌਜੂਦ ਰਾਹਗੀਰਾਂ ਨੇ ਇਸ ਗੱਲ 'ਤੇ ਰੋਸ ਜਤਾਇਆ ਕਿ ਸੜਕ ਦੀ ਖਸਤਾ ਹਾਲਤ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ। 


author

Rakesh

Content Editor

Related News