ਹਾਈਕੋਰਟ ਦੇ ਹੁਕਮਾਂ ''ਤੇ ਪੰਚਾਇਤੀ ਵੋਟਾਂ ਦੀ ਦੋਬਾਰਾ ਗਿਣਤੀ ''ਤੇ ਹਾਰੇ ਹੋਏ ਸਰਪੰਚ ਨੂੰ ਜੇਤੂ ਐਲਾਨਿਆ

Friday, Oct 24, 2025 - 06:05 PM (IST)

ਹਾਈਕੋਰਟ ਦੇ ਹੁਕਮਾਂ ''ਤੇ ਪੰਚਾਇਤੀ ਵੋਟਾਂ ਦੀ ਦੋਬਾਰਾ ਗਿਣਤੀ ''ਤੇ ਹਾਰੇ ਹੋਏ ਸਰਪੰਚ ਨੂੰ ਜੇਤੂ ਐਲਾਨਿਆ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਬਲਾਕ ਉੜਮੁੜ ਟਾਂਡਾ ਅਧੀਨ ਪੈਂਦੇ ਖਰਲ ਖ਼ੁਰਦ ਵਿੱਚ ਬੀਤੇ ਸਮੇਂ ਦੌਰਾਨ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਗੜਬੜੀ ਦੀ ਸ਼ਿਕਾਇਤ ਨੂੰ ਲੈ ਕੇ ਧਿਰ ਵੱਲੋਂ ਦੂਜੀ ਧਿਰ ਉੱਤੇ ਗਈ ਪਟੀਸ਼ਨ ਦੇ ਚਲਦਿਆਂ ਮਾਨਯੋਗ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਵੋਟਾਂ ਦੀ ਗਿਣਤੀ ਦੋਬਾਰਾ ਹੋਈ।   ਉੱਪ ਮੰਡਲ ਮੈਜਿਸਟਰੇਟ ਟਾਂਡਾ ਪਰਮਪ੍ਰੀਤ ਸਿੰਘ ਤੇ ਹੋਰਨਾ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਏ ਗਿਣਤੀ ਪ੍ਰਕਿਰਿਆ ਦੌਰਾਨ ਪਹਿਲਾਂ ਜੇਤੂ ਐਲਾਨੀ ਗਈ ਸਰਪੰਚ ਕਰਮਜੀਤ ਕੌਰ ਪਤਨੀ ਮਨਜੀਤ ਸਿੰਘ ਦੇ ਉਲਟ ਦੂਜੀ ਧਿਰ ਗੁਰਪਾਲ ਕੌਰ ਪਤਨੀ ਚੰਨਣ ਸਿੰਘ ਨੂੰ ਜੇਤੂ ਕਰਾਰ ਦਿੱਤੇ ਹੋਏ ਪਿੰਡ ਦਾ ਸਰਪੰਚ ਐਲਾਨਿਆ ਗਿਆ। 

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਭਾਜਪਾ ਦਾ ਸੀਨੀਅਰ ਆਗੂ 'ਆਪ' 'ਚ ਸ਼ਾਮਲ

ਦੱਸਣਯੋਗ ਹੈ ਕਿ ਪੰਚਾਇਤੀ ਚੋਣਾਂ ਦੀ ਪਿਛਲੇ ਸਮੇਂ 'ਚ ਹੋਈ ਗਿਣਤੀ ਦੌਰਾਨ ਕਰਮਜੀਤ ਕੌਰ ਨੂੰ 6 ਵੋਟਾਂ ਨਾਲ ਜੇਤੂ ਐਲਾਨਿਆ ਗਿਆ ਸੀ ਜਦਕਿ ਅੱਜ ਦੋਬਾਰਾ ਹੋਈ ਵੋਟਾਂ ਦੀ ਗਿਣਤੀ ਵਿੱਚ ਗੁਰਪਾਲ ਕੌਰ ਨੂੰ 2 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ। ਇਸ ਸਮੁੱਚੀ ਚੋਣ ਗਿਣਤੀ ਪ੍ਰਕਿਰਿਆ ਦੀ ਸਰਕਾਰੀ ਅਧਿਕਾਰੀਆਂ ਵੱਲੋਂ ਵੀਡੀਓਗ੍ਰਾਫੀ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਦਰਿਆ ਬਿਆਸ ਦੇ ਬਦਲਵੇਂ ਰੁੱਖ ਨੇ ਕੀਤਾ ਉਜਾੜਾ! 30 ਲੱਖ ਖ਼ਰਚ ਕੇ ਹੱਥੀਂ ਬਣਾਇਆ ਘਰ ਕਰਨਾ ਪੈ ਰਿਹੈ ਢਹਿ-ਢੇਰੀ

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ. ਟਾਂਡਾ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਧਿਰ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਪਟੀਸ਼ਨ ਪਾਏ ਜਾਣ ਉਪਰੰਤ ਅੱਜ ਗਿਣਤੀ ਦੋਬਾਰਾ ਹੋਈ ਹੈ, ਜਿਸ ਦੌਰਾਨ ਗੁਰਪਾਲ ਕੌਰ ਨੂੰ ਪਿੰਡ ਖਰਲ ਖੁਰਦ ਦੀ ਸਰਪੰਚ ਨਿਯੁਕਤ ਕੀਤਾ ਗਿਆ ਹੈ। ਗੁਰਪਾਲ ਕੌਰ ਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਜੇਤੂ ਐਲਾਨ ਕੀਤੇ ਜਾਣ 'ਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ, ਜਿਸ ਦੌਰਾਨ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਵ ਨਿਯੁਕਤ ਜੇਤੂ ਸਰਪੰਚ ਗੁਰਪਾਲ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕਰਦੇ ਹੋਏ ਕਿਹਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਉਸ ਨੂੰ ਬੇਸ਼ੱਕ ਥੋੜਾ ਸਮਾਂ ਲੱਗ ਸਕਦਾ। 

ਜ਼ਿਕਰਯੋਗ ਹੈ ਕਿ ਅੱਜ ਤੋਂ ਕਰੀਬ ਇਕ ਸਾਲ ਪਹਿਲਾਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ, ਜਿਸ ਦੌਰਾਨ ਕਈ ਹੈਰਾਨੀ ਜਨਕ ਨਤੀਜੇ ਸਾਹਮਣੇ ਆਏ ਸਨ ਅਤੇ ਅੱਜ ਇਕ ਸਾਲ ਬਾਅਦ ਫਿਰ ਹੈਰਾਨੀਜਨਕ ਨਤੀਜੇ ਨਾਲ ਪਿੰਡ ਖਰਲ ਖ਼ੁਰਦ ਚਰਚਾ ਵਿੱਚ ਹੈ। ਉਧਰ ਦੂਜੇ ਪਾਸੇ ਜਦੋਂ ਕਰਮਜੀਤ ਕੌਰ ਪਤਨੀ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਸਰਕਾਰੀ ਧੱਕੇਸ਼ਾਹੀ ਕਰਾਰ ਦਿੰਦੇ ਕੋਈ ਕਿਹਾ ਕਿ ਉਹ ਦੋਬਾਰਾ ਤੋਂ ਯੋਗ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਉਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News