ਜੰਗਲ ''ਚੋਂ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕਰਨ ਦੇ ਦੋਸ਼ ’ਚ 2 ਗ੍ਰਿਫ਼ਤਾਰ
Saturday, Mar 09, 2024 - 12:29 PM (IST)
ਗੜ੍ਹਦੀਵਾਲਾ (ਭੱਟੀ, ਮੁਨਿੰਦਰ) ਕੰਡੀ ਖੇਤਰ ਦੇ ਪਿੰਡ ਬਰੂਹੀ ਦੇ ਜੰਗਲ ਵਿਚੋਂ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕਰਨ ਦੇ ਦੋਸ਼ ’ਚ ਪੁਲਸ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਗੁਰਦਿਆਲ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਵਿਪਨ ਕੁਮਾਰ ਉਰਫ਼ ਕਾਲਾ ਪੁੱਤਰ ਧਰਮ ਚੰਦ ਵਜੋਂ ਹੋਈ। ਐੱਸ. ਐੱਚ. ਓ. ਹਰਦੇਵ ਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਣ ਗਾਰਡ ਇੰਚਾਰਜ ਰਵੀ ਪਾਲ ਵੱਲੋਂ ਗੁਰਦਿਆਲ ਸਿੰਘ ਪੁੱਤਰ ਜਸਪਾਲ ਸਿੰਘ, ਅੰਸ਼ਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ, ਵਿਪਨ ਕੁਮਾਰ ਉਰਫ਼ ਕਾਲਾ ਪੁੱਤਰ ਧਰਮ ਚੰਦ ਅਤੇ ਸੁਰਜੀਤ ਸਿੰਘ ਪੁੱਤਰ ਤਰਸੇਮ ਲਾਲ ਨਿਵਾਸੀ ਪਿੰਡ ਬਰੂਹੀ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉਕਤ ਵਿਅਕਤੀਆਂ ਵੱਲੋਂ ਮਾਰਚ 4 ਅਤੇ 5 ਦੀ ਦਰਮਿਆਨੀ ਰਾਤ ਨੂੰ ਪਿੰਡ ਬਰੂਹੀ ਦੇ ਜੰਗਲ ਵਿਚੋਂ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਢੰਗ ਨਾਲ ਕਟਾਈ ਕੀਤੀ ਗਈ ਸੀ, ਜਿਸ ਦੇ ਅਧਾਰ ’ਤੇ ਗੜ੍ਹਦੀਵਾਲਾ ਪੁਲਸ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਮਾਣ ਦੀ ਗੱਲ: ਦੇਸ਼ ਦੀ ਧੀ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਅ ਰਹੀ CRPF ਕਮਾਂਡੈਂਟ ਕਮਲ ਸਿਸੋਦੀਆ
ਉਨ੍ਹਾਂ ਦੱਸਿਆ ਇਸ ਮਾਮਲੇ ਵਿਚ ਲੋੜੀਂਦੇ ਦੋਸ਼ੀਆਂ ਵਿਚੋਂ ਗੁਰਦਿਆਲ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਵਿਪਨ ਕੁਮਾਰ ਉਰਫ ਕਾਲਾ ਪੁੱਤਰ ਧਰਮ ਚੰਦ ਨੂੰ ਏ. ਐੱਸ. ਆਈ. ਸਰਬਜੀਤ ਸਿੰਘ ਵੱਲੋਂ 11 ਮੋਛੇ ਖੈਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿੱਛ ਦੌਰਾਨ ਬਾਕੀ ਦੋਸ਼ੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ : ਮਾਲਵਾ, ਦੋਆਬਾ 'ਚ 2-2 ਤਾਂ ਮਾਝਾ ਜ਼ੋਨ ’ਚ ਨਹੀਂ ਹੈ ਇਕ ਵੀ ਰਾਖਵੀਂ ਸੀਟ!
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8