ਸਵਰਨਕਾਰਾਂ ਨਾਲ 1810 ਗ੍ਰਾਮ ਸੋਨਾ ਤੇ ਗਹਿਣਿਆਂ ਦੀ ਧੋਖਾਦੇਹੀ ਕਰਨ ਦੇ ਮਾਮਲੇ ’ਚ 2 ਗ੍ਰਿਫ਼ਤਾਰ

Tuesday, Jul 16, 2024 - 02:00 PM (IST)

ਸਵਰਨਕਾਰਾਂ ਨਾਲ 1810 ਗ੍ਰਾਮ ਸੋਨਾ ਤੇ ਗਹਿਣਿਆਂ ਦੀ ਧੋਖਾਦੇਹੀ ਕਰਨ ਦੇ ਮਾਮਲੇ ’ਚ 2 ਗ੍ਰਿਫ਼ਤਾਰ

ਦਸੂਹਾ (ਝਾਵਰ)-ਪੁਲਸ ਨੇ ਸਵਰਨਕਾਰਾਂ ਨਾਲ 1810 ਗ੍ਰਾਮ ਸੋਨਾ ਅਤੇ ਗਹਿਣਿਆਂ ਦੀ ਧੋਖਾਦੇਹੀ ਕਰਨ ਦੇ ਮਾਮਲੇ ’ਚ 2 ਨੂੰ ਗ੍ਰਿਫ਼ਤਾਰ ਕੀਤਾ ਹੈ। ਦਸੂਹਾ ਦੇ ਸਰਾਫ਼ਾ ਬਾਜ਼ਾਰ ਵਿਚ ਜੋ ਪਿਛਲੇ ਦਿਨੀਂ ਕਰੋੜਾਂ ਰੁਪਏ ਦੇ ਸੋਨੇ ਦੇ ਗਹਿਣਿਆਂ ਦੀ ਧੋਖਾਦੇਹੀ ਕਰਨ ਸਬੰਧੀ ਸਰਾਫ਼ਾ ਦੇ ਦੁਕਾਨਦਾਰਾਂ ਲਈ ਗਹਿਣੇ ਬਣਾਉਣ ਦਾ ਕੰਮ ਕਰਨ ਵਾਲੇ ਕਾਰੀਗਰ ਅਮਿਤ ਕੁਮਾਰ ਅਤੇ ਅਖਿਲੇਸ਼ ਕੁਮਾਰ ਪੁੱਤਰਾਨ ਮੰਗਲ ਪ੍ਰਸ਼ਾਦ ਦੇ ਵਿਰੁੱਧ ਪੁਲਸ ਕੋਲ ਕੇਸ ਦਰਜ ਕਰਵਾਇਆ ਗਿਆ ਸੀ।

ਇਸ ਸਬੰਧੀ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਧੋਖਾਦੇਹੀ ਕਰਨ ਵਾਲਿਆਂ ਦੇ 2 ਨਜ਼ਦੀਕੀ ਸੰਬੰਧੀਆਂ ਰਾਮ ਚੰਦਰ ਪੁੱਤਰ ਸਵਾਮੀ ਦਿਆਲ ਵਾਸੀ ਕਿਸ਼ਨਪੁਰ ਨੋੜੀਆ ਲਖਨਊ ਯੂ. ਪੀ. ਅਤੇ ਅਲੋਕ ਕੁਮਾਰ ਪੁੱਤਰ ਮੰਗਲ ਪ੍ਰਸਾਦ ਵਾਸੀ ਨੀਮ ਕਿੱਕਰ ਲਖਨਊ ਯੂ. ਪੀ. ਨੂੰ ਗ੍ਰਿਫ਼ਤਾਰ ਕਰਨ ਵਿਚ ਦਸੂਹਾ ਪੁਲਸ ਨੇ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਕਾਰੀਗਰਾਂ ਨੇ ਇਨ੍ਹਾਂ ਦੋਹਾਂ ਨਾਲ ਸਾਜ਼ਿਸ਼ ਰਚ ਕੇ ਇਹ ਧੋਖਾਦੇਹੀ ਕੀਤੀ।

ਇਹ ਵੀ ਪੜ੍ਹੋ- ਜਲੰਧਰ 'ਚ ਜ਼ਿਮਨੀ ਚੋਣ ਲੜਨ ਵਾਲੀ ਅਕਾਲੀ ਆਗੂ ਸੁਰਜੀਤ ਕੌਰ ਦੀਆਂ ਵਧੀਆ ਮੁਸ਼ਕਿਲਾਂ, ਜਾਣੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਦਸੂਹਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਸਾਹਿਬਾਨ ਵੱਲੋਂ 2 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸੋਨੇ ਦੇ ਕਾਰੀਗਰ ਅਮਿਤ ਕੁਮਾਰ ਅਤੇ ਅਖਿਲੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਪੁਲਸ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ 'ਯੈਲੋ ਅਲਰਟ', ਜਾਣੋ ਅਗਲੇ ਦਿਨਾਂ ਦਾ ਹਾਲ


author

shivani attri

Content Editor

Related News