ਨਵਾਂਸ਼ਹਿਰ ਜ਼ਿਲ੍ਹੇ ’ਚ ਸ਼ਨੀਵਾਰ ਸ਼ਾਮ ਤੱਕ 2,51593 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਹੋਈ
Sunday, May 07, 2023 - 02:53 PM (IST)

ਨਵਾਂਸ਼ਹਿਰ (ਤ੍ਰਿਪਾਠੀ) - ਜ਼ਿਲ੍ਹੇ ਦੀਆਂ ਮੰਡੀਆਂ ’ਚ ਸ਼ਨੀਵਾਰ ਸ਼ਾਮ ਤੱਕ 2,51,593 ਮੀਟ੍ਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਜੋਕਿ ਪਿਛਲੇ ਸਾਲ ਦੀ ਕੁੱਲ ਆਮਦ 205,703 ਮੀਟ੍ਰਿਕ ਟਨ ਦੇ ਮੁਕਾਬਲੇ 45,890 ਮੀਟ੍ਰਿਕ ਟਨ ਵਧੇਰੇ ਬਣਦੀ ਹੈ ਜੋਕਿ 22.30 ਫ਼ੀਸਦੀ ਬਣਦੀ ਹੈ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਜੇਕਰ ਅੱਜ ਤੱਕ ਮੰਡੀਆਂ ’ਚ ਖ਼ਰੀਦੀ ਗਈ ਕਣਕ ਦੀ ਇਸ ਸਾਲ ਲਈ ਮਿੱਥੇ ਟੀਚੇ ਨਾਲ ਤੁਲਨਾ ਕੀਤਾ ਜਾਵੇ ਤਾਂ ਇਹ ਇਸ ਸਾਲ ਲਈ ਮਿੱਥੇ ਗਏ ਟੀਚੇ 2,31,600 ਮੀਟ੍ਰਿਕ ਟਨ ਦੇ ਮੁਕਾਬਲੇ 19,993 ਮੀਟ੍ਰਿਕ ਵਧੇਰੇ ਬਣਦੀ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਦੀ ਤਪਸ਼ ਜ਼ਿਆਦਾ ਨਾ ਹੋਣਾ ਕਣਕ ਦਾ ਝਾੜ ਵਧਾਉੁਣ ’ਚ ਸਹਾਇਕ ਰਿਹਾ ਹੈ ਜਦਕਿ ਪਿਛਲੇ ਸਾਲ ਇਨ੍ਹਾਂ ਦਿਨਾਂ ’ਚ ਤਾਪਮਾਨ ’ਚ ਬੇਮਿਸਾਲ ਵਾਧਾ ਕਣਕ ਦਾ ਝਾੜ ਘਟਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਣਕ ਦਾ ਝਾੜ ਵੱਧ ਆਉਣ ਨਾਲ ਕਿਸਾਨਾਂ ਨੂੰ ਵੀ ਆਰਥਿਕ ਤੌਰ ’ਤੇ ਲਾਭ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀਆਂ ਵੱਲੋਂ ਸ਼ਾਮ ਤੱਕ ਕੁੱਲ 517.55 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਭਲਕੇ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਹੋਵੇਗਾ ਬੰਦ, ਲੱਗਣਗੀਆਂ ਇਹ ਪਾਬੰਦੀਆਂ
ਹੁਣ ਤੱਕ 26,048 ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ। ਖ਼ਰੀਦੀ ਗਈ ਫ਼ਸਲ ’ਚੋਂ ਸ਼ਨੀਵਾਰ ਦੀ 10,694 ਕੁਇੰਟਲ ਮਿਲਾ ਕੇ ਹੁਣ ਤੱਕ 1,60,833 ਮੀਟ੍ਰਿਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ। ਲਿਫ਼ਟਿੰਗ ਇਸ ਵਾਰ ਗੋਦਾਮਾਂ ਦੀ ਬਜਾਏ ਸਿੱਧੀ ਸੈਂਟਰਲ ਪੂਲ ਲਈ ਹੋਣ ਕਰਕੇ ਸਪੈਸ਼ਲ ਦੀ ਉਪਲੱਬਧਤਾ ਮੁਤਾਬਕ ਹੋ ਰਹੀ ਹੈ। ਏਜੰਸੀਵਾਰ ਖ਼ਰੀਦ ਅੰਕੜੇ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਰਕਫ਼ੈੱਡ ਨੇ 66,123 ਮੀਟ੍ਰਿਕ ਟਨ, ਪਨਸਪ ਨੇ 60,536 ਮੀਟ੍ਰਿਕ ਟਨ, ਪਨਗ੍ਰੇਨ ਨੇ 58,350 ਮੀਟ੍ਰਿਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 38,452 ਮੀਟ੍ਰਿਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 28,125 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੀ ਸ਼ਖ਼ਸੀਅਤ ਤੇ ਅਕਾਲੀ ਦਲ ਦੇ ਕੰਮਾਂ ਨੂੰ ਵੋਟ ਪਾਉਣਗੇ ਲੋਕ: ਨਰੇਸ਼ ਗੁਜਰਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ