140 ਪੇਟੀਆਂ ਨਾਜਾਇਜ਼ ਸ਼ਰਾਬ ਗੱਡੀ ਸਮੇਤ ਕਾਬੂ

08/09/2019 12:17:08 AM

ਬਲਾਚੌਰ/ਪੋਜੇਵਾਲ,(ਕਟਾਰੀਆ)- ਥਾਣਾ ਪੋਜੇਵਾਲ ਦੇ ਐੱਸ.ਐੱਚ.ਓ. ਜਾਗਰ ਸਿੰਘ ਦੀ ਪੁਲਸ ਪਾਰਟੀ ਵੱਲੋਂ ਸਿੰਘਾਪੁਰ ਟੀ-ਪੁਆਇੰਟ ’ਤੇ ਇਕ ਮਹਿੰਦਰਾ ਗੱਡੀ ਸਮੇਤ 140 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਜਾਗਰ ਸਿੰਘ ਅਤੇ ਏ.ਐੱਸ.ਆਈ. ਸਵਰਨ ਸਿੰਘ ਦੱਸਿਆ ਕਿ ਪੁਲਸ ਪਾਰਟੀ ਸਰਾਂ ’ਚ ਸਮੇਤ ਵਿਖੇ ਗਸ਼ਤ ਕਰ ਰਹੀ ਸੀ ਤਾਂ ਕਿਸੇ ਤੋਂ ਗੁਪਤ ਸੂਚਨਾ ਮਿਲਣ ’ਤੇ ਸਿੰਘਪੁਰ ਟੀ-ਪੁਆਇੰਟ ’ਤੇ ਸਮੇਤ ਐਕਸਾਈਜ ਇੰਸਪੈਕਟਰ ਸੁਖਜੀਤ ਸਿੰਘ ਵੱਲੋਂ ਨਾਕਾ ਲਾਇਆ ਗਿਆ ਤਾਂ ਭੱਦੀ ਸਾਈਡ ਤੋਂ ਇਕ ਬਲੈਰੋ ਗੱਡੀ ਆ ਰਹੀ ਸੀ ਪੁਲਸ ਦਾ ਨਾਕਾ ਨੂੰ ਦੇਖ ਕੇ ਮੁਲਜ਼ਮ ਗੱਡੀ ਛੱਡ ਫਰਾਰ ਹੋ ਗਏ। ਪੁਲਸ ਨੇ ਤਲਾਸ਼ੀ ਲੈ ਕੇ ਗੱਡੀ ’ਚੋਂ 140 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗੱਡੀ ਕਾਬੂ ਕਰ ਕੇ ਮੁਲਜ਼ਮ ਬਿਕਰਮਜੀਤ (ਵਿੱਕੀ) ਪੁੱਤਰ ਜਗਦੀਸ਼ ਕੁਮਾਰ, ਧਰਮਵੀਰ (ਰਵੀ) ਪੁੱਤਰ ਰਾਮਪਾਲ ਵਾਸੀ ਕਰੀਮਪੁਰ ਪਿਆਜੀ, ਥਾਣਾ ਪੋਜੇਵਾਲ ਅਵਤਾਰ ਸਿੰਘ ਪੁੱਤਰ ਮੇਜਰ ਸਿੰਘ, ਜਸਵਿੰਦਰ ਸਿੰਘ ਪੁੱਤਰ, ਨਿਰੰਜਣ ਸਿੰਘ ਵਾਸੀ ਸੇਖੋਵਾਲ ਥਾਣਾ (ਗੜ੍ਹਸ਼ੰਕਰ) ਬਲੈਰੋ ਗੱਡੀ ਜਿਸ ਦਾ ਮਾਲਕ ਮਨਪ੍ਰੀਤ ਿਸੰਘ, ਪੁੱਤਰ ਸੁਰਿੰਦਰ ਸਿੰਘ ਵਾਸੀ ਕੋਟਲਾ (ਸਮਰਾਲਾ) ਲੁਧਿਆਣਾ ’ਤੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News