ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ੱਕੀ ਹਾਲਾਤ ''ਚ ਲਾਪਤਾ ਹੋਇਆ 14 ਸਾਲਾ ਮੁੰਡਾ
Friday, Aug 04, 2023 - 05:45 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਇਥੋਂ ਦੇ ਪਿੰਡ ਭਟੋਲੀ (ਸ੍ਰੀ ਕੀਰਤਪੁਰ ਸਾਹਿਬ) ਵਿਖੇ ਰਿਸ਼ਤੇਦਾਰੀ ਵਿਚ ਆਇਆ ਇਕ 14 ਸਾਲਾ ਮੁੰਡਾ ਮਿਤੀ 27 ਜੁਲਾਈ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ, ਜਿਸ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਏ. ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਚਰਨਜੀਤ ਉਰਫ਼ ਮੰਗਲ ਪੁੱਤਰ ਰਜੇਸ਼ ਕੁਮਾਰ ਵਾਸੀ ਪਿੰਡ ਭਟੋਲੀ ਨੇ ਦੱਸਿਆ ਕਿ ਉਸ ਦਾ ਸਾਲਾ ਕ੍ਰਿਸਨਾ ਪੁੱਤਰ ਮੁਕੇਸ਼ ਕੁਮਾਰ ਵਾਸੀ ਮਹਿਮਦਪੁਰ ਜ਼ਿਲ੍ਹਾ ਲੁਧਿਆਣਾ, ਜਿਸ ਦੀ ਉਮਰ ਕਰੀਬ 14 ਸਾਲ ਹੈ ਅਤੇ ਉਹ ਉਸ ਕੋਲ ਆਇਆ ਹੋਇਆ ਸੀ ਅਤੇ ਉਹ ਮਿਤੀ 27 ਜੁਲਾਈ ਨੂੰ ਘਰ ਇਹ ਕਹਿ ਕੇ ਗਿਆ ਕਿ ਉਹ ਘੁੰਮਣ ਜਾ ਰਿਹਾ ਹੈ ਪਰ ਅਜੇ ਤੱਕ ਵਾਪਸ ਨਹੀਂ ਆਇਆ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਉਸ ਦੀ ਉਨ੍ਹਾਂ ਵੱਲੋਂ ਆਲੇ-ਦੁਆਲੇ ਕਾਫ਼ੀ ਭਾਲ ਕੀਤੀ ਗਈ ਅਤੇ ਆਪਣੀ ਰਿਸ਼ਤੇਦਾਰੀ ਵਿੱਚ ਵੀ ਉਸ ਦਾ ਪਤਾ ਕੀਤਾ ਪਰ ਉਸ ਦਾ ਕੁਝ ਵੀ ਪਤਾ ਨਹੀਂ ਚੱਲਿਆ। ਜਿਸ ਸਬੰਧ ਵਿੱਚ ਉਨ੍ਹਾਂ ਵੱਲੋਂ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕੀ ਲਾਪਤਾ ਹੋਏ ਮੁੰਡੇ ਦਾ ਕੱਦ ਕਰੀਬ 5 ਫੁੱਟ, ਸਿਰ ਤੋਂ ਮੋਨਾ ਅਤੇ ਉਸ ਨੇ ਨੀਲੇ ਰੰਗ ਦੀਆਂ ਚਿੱਟੀਆਂ ਧਾਰੀਆਂ ਅਤੇ ਕਾਲੇ ਰੰਗ ਦੀ ਬਨੈਣ ਪਹਿਨੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁੰਡਾ ਪੰਜਾਬੀ ਬੋਲਦਾ ਹੈ। ਜਿਸ ਸਬੰਧ ਵਿੱਚ ਪੁਲਸ ਵੱਲੋਂ ਗੁੰਮਸ਼ੁਦਗੀ ਦੇ ਪੋਸਟਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਉਕਤ ਮੁੰਡਾ ਕਿਤੇ ਵਿਖਾਈ ਦਿੰਦਾ ਹੈ ਤਾਂ ਉਹ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਇਸ ਦੀ ਇਤਲਾਹ ਦੇ ਸਕਦਾ ਹੈ।
ਇਹ ਵੀ ਪੜ੍ਹੋ- ਜਲੰਧਰ: ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ