ਹੁਸ਼ਿਆਰਪੁਰ ਦੇ ਹਰਿਆਣਾ ਵਿਖੇ ਚਾਈਨਾ ਡੋਰ ਦੇ 13 ਗੱਟੂ ਬਰਾਮਦ, ਮਾਮਲਾ ਦਰਜ
Saturday, Jan 21, 2023 - 11:19 AM (IST)

ਹਰਿਆਣਾ (ਰੱਤੀ)-ਇਲਾਕੇ ਅੰਦਰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਹਰਿਆਣਾ ਪੁਲਸ ਨੂੰ ਉਸ ਸਮੇਂ ਸਫ਼ਲਤਾ ਪ੍ਰਾਪਤ ਹੋਈ, ਜਦੋਂ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੁਖਬਰ ਖਾਸ ਕੋਲੋਂ ਸੂਚਨਾ ਮਿਲਣ ਕਸਬਾ ਹਰਿਆਣਾ ਦੇ ਠਠਿਆਰਾਂ ਬਾਜ਼ਾਰ ਵਿਖੇ ਸਥਿਤ ਪੰਕਜ ਆਨੰਦ ਉਰਫ਼ ਸੋਮਾ ਪੁੱਤਰ ਪਵਨ ਕੁਮਾਰ ਦੀ ਪਤੰਗਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਤਾਂ ਉਥੋਂ 13 ਗੱਟੂ ਚਾਈਨਾ ਡੋਰ ਦੇ ਬਰਾਮਦ ਹੋਏ। ਪੁਲਸ ਨੇ ਡੋਰ ਨੂੰ ਕਬਜ਼ੇ ’ਚ ਲੈ ਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।