ਦੇਸੀ ਕੱਟੇ ਅਤੇ ਜ਼ਿੰਦਾ ਰੌਂਦ ਸਣੇ 1 ਕਾਬੂ
Tuesday, Dec 10, 2019 - 01:14 AM (IST)

ਨੰਗਲ, (ਗੁਰਭਾਗ)- ਨੰਗਲ ਪੁਲਸ ਨੇ ਕਾਰਵਾਈ ਕਰਦੇ ਹੋਏ ਸਰਤਾਜ ਸਿੰਘ ਚੌਕੀ ਇੰਚਾਰਜ ਨਯਾ ਨੰਗਲ ਦੀ ਅਗਵਾਈ ਵਿਚ ਇਕ ਕਥਿਤ ਮੁਲਜ਼ਮ ਹਰਦੀਪ ਚੰਦ ਉਰਫ ਹੈਪੂ ਪੁੱਤਰ ਗੁਰਮੇਲ ਚੰਦ ਵਾਸੀ ਪਿੰਡ ਭਲਾਣ ਥਾਣਾ ਨੰਗਲ ਜ਼ਿਲਾ ਰੂਪਨਗਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਇਕ ਦੇਸੀ ਕੱਟਾ 315 ਬੋਰ ਸਮੇਤ 1 ਜ਼ਿੰਦਾ ਰੌਂਦ ਬਰਾਮਦ ਕੀਤਾ ਹੈ।
ਪੁਲਸ ਨੇ ਹਰਦੀਪ ਚੰਦ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਕਤ ਵਿਅਕਤੀ ਨੇ ਮਿਤੀ 21-11-19 ਦੀ ਰਾਤ ਨੂੰ ਗੋਲੀ ਚਲਾ ਕੇ ਅਮਨਦੀਪ ਉਰਫ ਰਾਜਾ ਪੁੱਤਰ ਸੋਹਣ ਲਾਲ ਵਾਸੀ ਪਿੰਡ ਭਲਾਣ ਨੂੰ ਜ਼ਖਮੀ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਯਾ ਨੰਗਲ ਚੌਕੀ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਉਕਤ ਨੂੰ ਅੱਜ ਮਾਣਯੋਗ ਅਦਾਲਤ ਵਿਖੇ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਵਾਰਦਾਤਾਂ ਬਾਰੇ ਡੁੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।