ਸੱਚੇ ਮਨ ਨਾਲ ਮੰਗੀ ਗਈ ਹਰ ਮਨੋਕਾਮਨਾ ਪੂਰੀ ਕਰਦੇ ਹਨ ‘ਬਾਬਾ ਸੋਢਲ’

Thursday, Sep 28, 2023 - 04:58 PM (IST)

ਸੱਚੇ ਮਨ ਨਾਲ ਮੰਗੀ ਗਈ ਹਰ ਮਨੋਕਾਮਨਾ ਪੂਰੀ ਕਰਦੇ ਹਨ ‘ਬਾਬਾ ਸੋਢਲ’

ਜਲੰਧਰ (ਅਸ਼ਵਨੀ ਖੁਰਾਣਾ) : ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ 14ਵੀਂ ਤਿਥੀ ਨੂੰ ਹਰ ਸਾਲ ਜਲੰਧਰ ’ਚ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਮਨਾਇਆ ਜਾਂਦਾ ਹੈ। ਇਹ ਅਸਥਾਨ ਇਸ ਸਮੇਂ ਲੱਖਾਂ ਲੋਕਾਂ ਦੀ ਡੂੰਘੀ ਆਸਥਾ ਦਾ ਪ੍ਰਤੀਕ ਬਣ ਚੁੱਕਾ ਹੈ ਅਤੇ ਹਰ ਧਰਮ ਤੇ ਹਰ ਭਾਈਚਾਰੇ ਦੇ ਲੋਕ ਬਾਬਾ ਜੀ ਦੇ ਦਰ ’ਤੇ ਸੀਸ ਝੁਕਾਉਣ ਆਉਂਦੇ ਹਨ। ਬਾਬਾ ਸੋਢਲ ਪ੍ਰਤੀ ਆਸਥਾ ਰੱਖਣ ਵਾਲੇ ਲੱਖਾਂ-ਕਰੋੜਾਂ ਲੋਕ ਮੰਨਦੇ ਹਨ ਕਿ ਇਸ ਸਿੱਧ ਅਸਥਾਨ ’ਤੇ ਸੱਚੇ ਮਨ ਨਾਲ ਮੰਗੀ ਗਈ ਹਰ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ। ਜਿਨ੍ਹਾਂ ਸ਼ਰਧਾਲੂਆਂ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ, ਉਹ ਮੇਲੇ ਦੌਰਾਨ ਬੈਂਡ-ਵਾਜੇ ਨਾਲ ਮੰਦਿਰ ਕੰਪਲੈਕਸ ਵਿਚ ਆਉਂਦੇ ਹਨ।

ਇਹ ਵੀ ਪੜ੍ਹੋ- ਫ਼ਿਲਮ 'ਯਾਰੀਆਂ 2' ਦੀ ਟੀਮ ਨੇ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮੁਆਫ਼ੀਨਾਮਾ, ਦਿਵਾਇਆ ਇਹ ਭਰੋਸਾ

ਇਤਿਹਾਸਕਾਰ ਮੰਨਦੇ ਹਨ ਕਿ ਬਾਬਾ ਸੋਢਲ ਦਾ ਜਨਮ ਜਲੰਧਰ ਦੇ ਚੱਢਾ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦੇ ਜਨਮ ਨਾਲ ਕਈ ਪ੍ਰਸੰਗ ਜੁੜੇ ਹੋਏ ਹਨ। ਇਕ ਧਾਰਨਾ ਇਹ ਹੈ ਕਿ ਬਚਪਨ ਵਿਚ ਬਾਬਾ ਸੋਢਲ ਆਪਣੀ ਮਾਤਾ ਨਾਲ ਇਕ ਤਲਾਬ ’ਤੇ ਗਏ, ਜਿਥੇ ਉਸਦੀ ਮਾਤਾ ਤਾਂ ਕੱਪੜੇ ਧੋਣ ਲੱਗ ਗਈ ਪਰ ਬਾਬਾ ਸੋਢਲ ਪਾਣੀ ਨਾਲ ਸ਼ਰਾਰਤਾਂ ਕਰਨ ਲੱਗੇ। ਮਾਤਾ ਨੇ ਉਨ੍ਹਾਂ ਨੂੰ ਕਈ ਵਾਰ ਰੋਕਿਆ ਅਤੇ ਗੁੱਸੇ ਵੀ ਹੋਈ ਪਰ ਬਾਬਾ ਸੋਢਲ ਸ਼ਰਾਰਤਾਂ ਵਿਚ ਲੀਨ ਰਹੇ। ਅਜਿਹੇ ਵਿਚ ਮਾਤਾ ਨੇ ਆਪਣੇ ਪੁੱਤਰ ਨੂੰ ਗੁੱਸੇ ਵਿਚ ਆ ਕੇ ਕਿਹਾ,‘‘ਜਾ ਗਰਕ ਜਾ।’’

ਕਹਿੰਦੇ ਹਨ ਕਿ ਮਾਤਾ ਦਾ ਕਿਹਾ ਮੰਨ ਕੇ ਬਾਲ ਰੂਪ ਵਿਚ ਹੀ ਬਾਬਾ ਸੋਢਲ ਤੁਰੰਤ ਤਲਾਬ ਵਿਚ ਕੁੱਦ ਗਏ। ਆਪਣੇ ਬੇਟੇ ਨੂੰ ਤਲਾਬ ਵਿਚ ਡੁੱਬਦਾ ਦੇਖ ਮਾਤਾ ਨੇ ਵਿਰਲਾਪ ਕਰਨਾ ਸ਼ੁਰੂ ਕੀਤਾ ਤਾਂ ਕੁਝ ਹੀ ਦੇਰ ਬਾਅਦ ਬਾਬਾ ਸੋਢਲ ਪਾਣੀ ਵਿਚੋਂ ਪਵਿੱਤਰ ਨਾਗ ਦੇਵਤਾ ਦੇ ਰੂਪ ਵਿਚ ਪ੍ਰਗਟ ਹੋਏ। ਉਦੋਂ ਉਨ੍ਹਾਂ ਨੇ ਆਪਣੇ ਪੁਨਰ-ਜਨਮ ਦੀ ਗੱਲ ਨੂੰ ਸਵੀਕਾਰ ਕਰਨ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਅਸਥਾਨ ’ਤੇ ਚੱਢਾ ਅਤੇ ਆਨੰਦ ਬਰਾਦਰੀ ਦੇ ਪਰਿਵਾਰ ਹੀ ਮੱਠੀ (ਜਿਸ ਨੂੰ ਟੋਪਾ ਵੀ ਕਿਹਾ ਜਾਂਦਾ ਹੈ) ਚੜ੍ਹਾਉਣਗੇ। ਇਸ ਟੋਪੇ ਦਾ ਸੇਵਨ ਸਿਰਫ ਚੱਢਾ ਅਤੇ ਆਨੰਦ ਪਰਿਵਾਰ ਦੇ ਮੈਂਬਰ ਹੀ ਕਰ ਸਕਦੇ ਹਨ। ਇਸ ਪ੍ਰਸ਼ਾਦ ਦਾ ਸੇਵਨ ਪਰਿਵਾਰ ਵਿਚ ਜਨਮੀ ਬੇਟੀ ਤਾਂ ਕਰ ਸਕਦੀ ਹੈ ਪਰ ਜਵਾਈ ਅਤੇ ਉਸਦੇ ਬੱਚਿਆਂ ਲਈ ਇਸ ਦੀ ਮਨਾਹੀ ਹੈ।

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਅਮਿਤ ਸ਼ਾਹ ਸਾਹਮਣੇ SYL ਸਣੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ

ਬਾਬਾ ਸੋਢਲ ਨਾਲ ਜੁੜੀ ਆਸਥਾ ਕਾਰਨ ਮੇਲੇ ਵਾਲੇ ਦਿਨ ਜਿਥੇ ਸ਼ਰਧਾਲੂ ਪਹਿਲਾਂ ਮੰਦਿਰ ਅਤੇ ਫਿਰ ਤਲਾਬ ’ਤੇ ਜਾ ਕੇ ਨਾਗ ਦੇਵਤਾ ਦੇ ਰੂਪ ਵਿਚ ਬਾਬਾ ਸੋਢਲ ਦੀ ਮੂਰਤੀ ਦੇ ਦਰਸ਼ਨ ਕਰਦੇ ਹਨ, ਉਥੇ ਹੀ ਹਰੇਕ ਪੁੱਤਰ ਦੇ ਨਾਂ ਦੀ ਮਿੱਟੀ 14 ਵਾਰ ਕੱਢੀ ਜਾਂਦੀ ਹੈ। ਸ਼ਰਧਾਲੂ ਆਪਣੇ ਘਰਾਂ ਵਿਚ ਪਵਿੱਤਰ ਖੇਤੀ ਬੀਜਦੇ ਹਨ, ਜੋ ਪਰਿਵਾਰਾਂ ਵਿਚ ਖੁਸ਼ਹਾਲੀ ਦਾ ਪ੍ਰਤੀਕ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ- ਬੱਚਾ ਕਰ ਰਿਹਾ ਸੀ ISRO ਦੇਖਣ ਦੀ ਜ਼ਿਦ, ਮਾਂ ਨੇ ਘਰ ਵਿਚ ਹੀ ਬਣਾ ਦਿੱਤਾ ਚੰਦਰਯਾਨ ਦਾ ਵਰਕਿੰਗ ਮਾਡਲ

ਹਰ ਸਾਲ ਸ਼ਰਧਾਲੂ ਮੇਲੇ ਤੋਂ 3-4 ਦਿਨ ਪਹਿਲਾਂ ਹੀ ਆਉਣਾ ਸ਼ੁਰੂ ਕਰ ਦਿੰਦੇ ਹਨ। ਮੇਲੇ ਦੌਰਾਨ ਅਣਗਿਣਤ ਸਟਾਲ, ਝੂਲੇ ਅਤੇ ਖਾਣ-ਪੀਣ ਦੀਆਂ ਦੁਕਾਨਾਂ ਸਜਦੀਆਂ ਹਨ। ਭਾਰੀ ਗਿਣਤੀ ਵਿਚ ਲੋਕ ਅਤੇ ਸੰਸਥਾਵਾਂ ਮੇਲੇ ਵਿਚ ਆਉਣ ਵਾਲਿਆਂ ਲਈ ਲੰਗਰ ਆਦਿ ਦਾ ਆਯੋਜਨ ਵੀ ਕਰਦੇ ਹਨ। ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਵੀ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News