ਕੱਲ੍ਹ ਤੋਂ ਦੇਸ਼ ਭਰ ''ਚ ਖੁੱਲ੍ਹਣਗੇ ਸਿਨੇਮਾ ਘਰ, ਜਾਰੀ ਹੋਈਆਂ ਗਾਈਡਲਾਈਨਜ਼

10/14/2020 2:49:14 PM

ਮੁੰਬਈ (ਬਿਊਰੋ) : ਕੇਂਦਰ ਸਰਕਾਰ ਨੇ 15 ਅਕਤੂਬਰ ਤੋਂ ਸਿਨੇਮਾ ਹਾਲ (ਸਿਨੇਮਾ ਘਰ) ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਿਨੇਮਾ ਘਰ ਜਾਣ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਦੇ ਰਾਜ ਵਿਚ ਖੁੱਲ੍ਹਣ ਵਾਲੇ ਸਿਨੇਮਾ ਘਰਾਂ ਲਈ ਵੱਖਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਰਾਜ ਸਰਕਾਰ ਦੁਆਰਾ ਜਾਰੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀਰਵਾਰ 15 ਅਕਤੂਬਰ ਤੋਂ ਸਾਰੇ ਸਿਨੇਮਾਘਰਾਂ, ਥੀਏਟਰਾਂ ਅਤੇ ਮਲਟੀਪਲੈਕਸਾਂ ਨੂੰ 50 ਫੀਸਦੀ ਸਮਰੱਥਾ ਨਾਲ ਖੋਲ੍ਹਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਦਰਸ਼ਕਾਂ ਦੀ ਸਮਰੱਥਾ ਪਹਿਲਾਂ ਨਾਲੋਂ ਅੱਧੀ ਰੱਖੀ ਜਾਵੇਗੀ।

ਮੁੱਖ ਸਕੱਤਰ ਆਰ ਕੇ ਤਿਵਾੜੀ ਨੇ ਬਿਆਨ ਦਿੱਤਾ ਹੈ ਕਿ ਕੰਨਟੇਨਮੈਂਟ ਜ਼ੋਨ ਦੇ ਬਾਹਰ ਸਿਨੇਮਾਘਰਾਂ, ਥਿਏਟਰਾਂ ਅਤੇ ਮਲਟੀਪਲੈਕਸਾਂ ਨੂੰ ਖੋਲ੍ਹਿਆ ਜਾਵੇਗਾ। 

1. ਸਿਨੇਮਾਘਰ ਦੇ ਸਾਂਝੇ ਖ਼ੇਤਰਾਂ ਅਤੇ ਉਡੀਕ ਖ਼ੇਤਰਾਂ ਵਿਚ ਹਰੇਕ ਵਿਅਕਤੀ ਨੂੰ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾਈ ਰੱਖਣੀ ਹੈ। ਸੰਪਰਕ ਰਹਿਤ ਰੋਗਾਣੂ-ਮੁਕਤ ਪ੍ਰਬੰਧਨ ਕਰਨਾ ਜ਼ਰੂਰੀ ਹੈ।
2. ਆਡੀਟੋਰੀਅਮ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹਰੇਕ ਵਿਅਕਤੀ ਲਈ ਥਰਮਲ ਸਕ੍ਰੀਨਿੰਗ ਕੀਤੀ ਜਾਏਗੀ। ਸਿਰਫ਼ ਉਨ੍ਹਾਂ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਜਾਵੇਗੀ, ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਹਨ। 
3. 50 ਫੀਸਦੀ ਸਮਰੱਥਾ ਬਣਾਈ ਰੱਖਣ ਲਈ, ਸੀਟਾਂ ਨੂੰ ਟੇਪ ਨਾਲ ਕ੍ਰਾਸ ਬਣਾਇਆ ਜਾਵੇਗਾ, ਜਿਸ ‘ਤੇ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਸੀਟਾਂ ਦੀ ਜਾਣਕਾਰੀ ਨੂੰ ਬੁਕਿੰਗ ਵਿੰਡੋ ਵਿਚ ਹੀ ਪ੍ਰਦਰਸ਼ਤ ਕੀਤਾ ਜਾਣਾ ਚਾਹੀਦਾ ਹੈ। ਗ੍ਰਾਹਕਾਂ ਦਾ ਫੋਨ ਨੰਬਰ ਲਿਆ ਜਾਵੇਗਾ।
4. ਹਰ ਸ਼ੋਅ ਤੋਂ ਬਾਅਦ ਸਕ੍ਰੀਨ ਦੀ ਸਫਾਈ-ਸ਼ੋਅ ਦੇ ਅੰਤਰਾਲ ਤੋਂ ਬਾਅਦ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਕਿ ਬਾਥਰੂਮ ਅਤੇ ਜ਼ਿਆਦਾ ਭੀੜ ਨਾ ਹੋਵੇ। 
5. ਲੋੜੀਂਦੇ ਖਾਣੇ ਦੇ ਕਾਊਂਟਰਜ਼ ਬਣਾਏ ਜਾਣੇ ਚਾਹੀਦੇ ਹਨ। ਥਿਏਟਰ ਦੇ ਅੰਦਰ ਦਾ ਤਾਪਮਾਨ 24 ਤੋਂ 30 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ ਅਤੇ ਕਰਾਸ ਵੈਂਟੀਲੇਸ਼ਨ ਦੀ ਸਹੂਲਤ ਹੋਣੀ ਚਾਹੀਦੀ ਹੈ। 
6. ਲੋਕਾਂ ਨੂੰ ਲਿਫਟ ਵਿਚ ਸੀਮਤ ਸਮਰੱਥਾ ਵਿਚ ਦਾਖਲ ਹੋਣ ਦੀ ਆਗਿਆ ਹੋਵੇਗੀ। 
7. ਹਰ ਸ਼ੋਅ ਤੋਂ ਬਾਅਦ ਸਕ੍ਰੀਨਜ਼ ਨੂੰ ਸਾਫ ਕੀਤਾ ਜਾਵੇਗਾ।
8. ਪ੍ਰੋਟੋਕੋਲ ਦੀ ਉਲੰਘਣਾ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ-ਕੇਂਦਰ ਅਤੇ ਰਾਜ ਸਰਕਾਰ ਦੁਆਰਾ ਨਿਰਧਾਰਤ ਕੋਵਿਡ -19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਜੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਆਈ. ਪੀ. ਸੀ. ਅਤੇ ਆਫ਼ਤ ਪ੍ਰਬੰਧਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।


sunita

Content Editor

Related News