ਟਰੂਡੋ ਬੋਲੇ- ਕਈ ਹਫਤੇ ਪਹਿਲਾਂ ਦਿੱਤੇ ਸਬੂਤ, ਭਾਰਤ ਨੇ ਕਿਹਾ- ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ

Monday, Sep 25, 2023 - 06:03 PM (IST)

ਟਰੂਡੋ ਬੋਲੇ- ਕਈ ਹਫਤੇ ਪਹਿਲਾਂ ਦਿੱਤੇ ਸਬੂਤ, ਭਾਰਤ ਨੇ ਕਿਹਾ- ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ

ਟੋਰਾਂਟੋ (ਏ. ਐੱਨ. ਆਈ.)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਭਰੋਸੇਯੋਗ ਦੋਸ਼ ਲਗਾਉਣ ਲਈ ਕਈ ਹਫ਼ਤੇ ਪਹਿਲਾਂ ਭਾਰਤ ਨਾਲ ਸਬੂਤ ਸਾਂਝੇ ਕੀਤੇ ਸਨ ਅਤੇ ਕੈਨੇਡਾ ਚਾਹੁੰਦਾ ਹੈ ਕਿ ਨਵੀਂ ਦਿੱਲੀ ਇਸ ਗੰਭੀਰ ਮੁੱਦੇ ’ਤੇ ਤੱਥਾਂ ਦੀ ਤਹਿ ਤੱਕ ਜਾਣ ਲਈ ਓਟਾਵਾ ਨਾਲ ਵਚਨਬੱਧਤਾ ਨਾਲ ਕੰਮ ਕਰੇ। 

ਟਰੂਡੋ ਨੇ ਕੈਨੇਡਾ ਦੇ ਦੌਰੇ ’ਤੇ ਆਏ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਅਸੀਂ ਭਾਰਤ ਨਾਲ ਕੰਮ ਕਰਨ ਲਈ ਤਿਆਰ ਹਾਂ ਅਤੇ ਅਸੀਂ ਕਈ ਹਫਤਿਆਂ ਤੋਂ ਕੰਮ ਕਰ ਰਹੇ ਹਾਂ। ਦੂਸਰੇ ਪਾਸੇ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲਾ ਨੇ ਕਿਹਾ ਿਕ ਕੈਨੇਡਾ ਨੇ ਇਸ ਮਾਮਲੇ ਵਿਚ ਨਿੱਝਰ ਦੀ ਹੱਤਿਆ ਦੇ ਸਮੇਂ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਦਿੱਤੀ। ਤੁਸੀਂ ਜਾਣਦੇ ਹੋ ਕਿ ਜਿਵੇਂ ਕਿ ਅਸੀਂ ਕਿਹਾ ਹੈ ਜਾਂ ਮੈਨੂੰ ਲਗਦਾ ਹੈ ਕਿ ਅਸੀਂ ਸਪਸ਼ਟ ਕੀਤਾ ਹੈ ਕਿ ਅਸੀਂ ਕਿਸੇ ਵੀ ਵਿਸ਼ੇਸ਼ ਸੂਚਨਾ ’ਤੇ ਵਿਚਾਰ ਕਰਨ ਲਈ ਤਿਆਰ ਹਾਂ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਬਾਈਡੇਨ ਦੀ ਘਟੀ ਲੋਕਪ੍ਰਿਅਤਾ, ਚੋਣਾਂ ਤੋਂ ਪਹਿਲਾਂ ਦੇ ਸਰਵੇਖਣ 'ਚ ਟਰੰਪ ਤੋਂ 10 ਅੰਕ ਪਿੱਛੇ 

ਉਨ੍ਹਾਂ ਨੇ ਕਿਹਾ ਕਿ ਅਸੀਂ ਕੈਨੇਡਾਈ ਪੱਖ ਨੂੰ ਇਸ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸਾਨੂੰ ਮੁਹੱਈਆ ਕਰਵਾਈ ਗਈ ਕਿਸੇ ਵੀ ਵਿਸ਼ੇਸ਼ ਸੂਚਨਾ ’ਤੇ ਗੌਰ ਕਰਨ ਲਈ ਅਸੀਂ ਤਿਆਰ ਹਾਂ ਪਰ ਅਜੇ ਤੱਕ ਸਾਨੂੰ ਕੋਈ ਖਾਸ ਸੂਚਨਾ ਨਹੀਂ ਮਿਲੀ ਹੈ। ਭਾਰਤ ਨੇ ਇਹ ਵੀ ਕਿਹਾ ਹੈ ਕਿ ਉਸਦੇ ਕੋਲ ਕੈਨੇਡਾਈ ਜ਼ਮੀਨ ਤੋਂ ਕੁਝ ਲੋਕਾਂ ਵਲੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਿਦੱਤੇ ਜਾਣ ਬਾਰੇ ਠੋਸ ਸਬੂਤ ਹਨ ਅਤੇ ਉਸਨੇ ਨਿਯਮਤ ਆਧਾਰ ’ਤੇ ਕੈਨੇਡਾਈ ਅਥਾਰਿਟੀਜ਼ ਨਾਲ ਇਸ ਨੂੰ ਸਾਂਝਾ ਕੀਤਾ ਹੈ ਪਰ ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News