ਦਿੱਲੀ ਕਮੇਟੀ ਦੀਆਂ ਚੋਣਾਂ ਸੰਬੰਧੀ ਪਰਮਜੀਤ ਸਿੰਘ ਸਰਨਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ

02/16/2017 5:14:25 PM

ਨਵੀਂ ਦਿੱਲੀ/ਜਲੰਧਰ : ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਵੀਰਵਾਰ ਨੂੰ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ, ਜਿਸ ''ਚ ਸਿੱਖ ਭਾਈਚਾਰੇ ਅਤੇ ਕਮੇਟੀ ਦੇ ਮੁਲਾਜ਼ਮਾਂ ਲਈ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਵਾਂ ਮੁਹੱਈਆ ਕਰਾਏ ਜਾਣ ਦਾ ਐਲਾਨ ਕੀਤਾ ਹੈ। ਇਸ ਚੋਣ ਮੈਨੀਫੈਸਟੋ ਦੇ ਮੁੱਖ ਐਲਾਨ ਇਸ ਤਰ੍ਹਾਂ ਹਨ—
ਵਿੱਦਿਆ ਖੇਤਰ ''ਚ ਸੁਧਾਰ
►ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ''ਚ ਅਧਿਆਪਕ ਸਾਹਿਬਾਨ ਦਾ ਸਿੱਖ ਸਮਾਜ ''ਚ ਸਨਮਾਨ ਵਧਾਉਣ ਲਈ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈ ਕੇ ਹਰ ਵਰ੍ਹੇ ਲੋੜੀਂਦਾ ਸਨਮਾਨ ਕੀਤਾ ਜਾਵੇਗਾ।
►ਕਮੇਟੀ ਦੇ ਸਕੂਲਾਂ ''ਚ ਸਿੱਖ ਬੱਚਿਆਂ ਦੀ ਭਰਤੀ ਨੂੰ ਯਕੀਨੀ ਬਣਾਇਆ ਜਾਵੇਗਾ।
►ਕਮੇਟੀ ਅਧੀਨ ਸਾਰੇ ਸਕੂਲਾਂ ਦੇ ਨਤੀਜੇ, ਪਬਲਿਕ ਡੁਮੇਨ ''ਤੇ ਪਾਏ ਜਾਣਗੇ।
►ਜਿਹੜੇ ਵਿੱਦਿਅਕ ਅਦਾਰੇ ਬੰਦ ਹੋ ਗਏ ਹਨ, ਉਨ੍ਹਾਂ ਨੂੰ ਹਰ ਕੀਮਤ ''ਤੇ ਪਹਿਲੇ ਰੂਪ ''ਚ ਮੁੜ ਬਹਾਲ ਕੀਤਾ ਜਾਵੇਗਾ।
►ਚਾਰ ਕਾਲਜਾਂ ''ਚੋਂ ਜਿਹੜੇ ਕਾਲਜ ''ਬੀ'' ਗ੍ਰੇਡ ''ਚ ਚੱਲ ਰਹੇ ਹਨ, ਉਨ੍ਹਾਂ ਨੂੰ ਬਹੁਤ ਜਲਦੀ ''ਏ'' ਗ੍ਰੇਡ ''ਚ ਲਿਆਂਦਾ ਜਾਵੇਗਾ।
►ਖਾਲਸਾ ਕਾਲਜ ਅੰਦਰ ਲੋੜਵੰਦ ਬੱਚਿਆਂ ਨੂੰ ਹੁਨਰ ਭਰਪੂਰ ਤਾਲੀਮ ਦੇਣ ਲਈ ਬਾਅਦ ਦੁਪਹਿਰ ਸ਼ਿਫਟਾਂ ਸ਼ੁਰੂ ਕੀਤੀਆਂ ਜਾਣਗੀਆਂ।
►ਸਪੋਰਟਸ, ਕਾਨੂੰਨ, ਡਿਜ਼ਾਈਨ, ਤਕਨਾਲੋਜੀ, ਸਾਈਬਰ, ਫਾਈਨਾਂਸ ਤਕਨਾਲੋਜੀ ਵਰਗੇ ਮਹੱਤਵਪੂਰਨ ਕੋਰਸ, ਵਰਤਮਾਨ ਸੰਸਾਰ ਦੀਆਂ ਲੋੜਾਂ ਨੂੰ ਧਿਆਨ ''ਚ ਰੱਖ ਕੇ ਚਾਲੂ ਕੀਤੇ ਜਾਣਗੇ।
►ਇਕ ਸਿੱਖ ਯੂਨੀਵਰਸਿਟੀ ਕਾਇਮ ਕੀਤੀ ਜਾਵੇਗੀ ਤਾਂ ਜੋ ਵਿੱਦਿਆ ਦੇ ਖੇਤਰ ''ਚ ਨਵੀਆਂ ਪੁਲਾਂਘਾਂ ਪੁੱਟੀਆਂ ਜਾ ਸਕਣ।
►ਇਕ ਵਿਸ਼ੇਸ਼ ਨੀਤੀ ਦੇ ਤਹਿਤ ਹੋਣਹਾਰ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ।
►ਆਪਣੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਅਤੇ ਇਸ ਮਕਸਦ ਲਈ ਮਾਹਿਰਾਂ ਦੀ ਟੀਮ ਗਠਿਤ ਕੀਤੀ ਜਾਵੇਗੀ।
►ਪੰਜਾਬੀ ਭਾਸਾ, ਸਾਹਿਤ ਅਤੇ ਸੱਭਿਆਚਾਰ ਦੇ ਬਹੁ ਪੱਖੀ ਪ੍ਰਚਾਰ ਤੇ ਪ੍ਰਸਾਰ ਲਈ ਵੱਖਰੇ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ।
ਕਮੇਟੀ ਦੇ ਮਲੁਜ਼ਮਾਂ ਨੂੰ ਸਹੂਲਤਾਂ
►ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ''ਚ ਸੇਵਾਵਾਂ ਨਿਭਾਅ ਰਹੇ ਸਟਾਫ ਦੇ ਤਨਖਾਹਾਂ ਦੇ ਮਾਮਲੇ ਨਿਪਟਾਏ ਜਾਣਗੇ।
►ਮੁਲਾਜ਼ਮਾਂ ਦੇ ਦੋ-ਦੋ ਬੱਚਿਆਂ ਦੀ ਫੀਸ ਮੁਆਫ ਕੀਤੀ ਜਾਵੇਗੀ ਅਤੇ ਤੀਜੇ ਬੱਚੇ ਕੋਲੋਂ ਅੱਧੀ ਫੀਸ ਲਈ ਜਾਵੇਗੀ।
ਸਟਾਫ ਨੂੰ ਉੱਚ ਪਾਏ ਦੀਆਂ ਵਰਦੀਆਂ ਦਿੱਤੀਆਂ ਜਾਣਗੀਆਂ, ਜਿਸ ਦੀ ਧੁਆਈ ਦੀ ਸਾਰੀ ਜ਼ਿੰਮੇਵਾਰੀ ਦਿੱਲੀ ਕਮੇਟੀ ਦੀ ਹੋਵੇਗੀ।
►ਸਾਰੇ ਸਟਾਫ ਦਾ ਇਕ ਸਲਾਨਾ ਸਮਾਗਮ ਕਰਾਇਆ ਜਾਵੇਗਾ।
►ਕਮੇਟੀ ਦੇ ਪ੍ਰਬੰਧ ਅਧੀਨ ਆਉਣ ਵਾਲੇ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਮੁਫਤ ਕਿਤਾਬਾਂ ਦੇਣ ਦੇ ਲੋੜੀਂਦੇ ਉਪਰਾਲੇ ਕੀਤੇ ਜਾਣਗੇ।
►ਜਦੋਂ ਕਦੇ ਕੋਈ ਕਰਮਚਾਰੀ, ਦਿੱਲੀ ਕਮੇਟੀ ਤੋਂ ਸੁਚੱਜੀ ਸੇਵਾ ਨਿਭਾਉਂਦਿਆਂ ਰਿਟਾਇਰ ਹੋਵੇਗਾ ਤਾਂ ਉਸ ਨੂੰ ਅਲਾਟ ਕੀਤਾ ਗਿਆ ਰਿਹਾਇਸ਼ੀ ਕਵਾਟਰ, ਉਸ ਦੇ ਪਹਿਲਾਂ ਤੋਂ ਕਮੇਟੀ ''ਚ ਸੇਵਾਵਾਂ ਨਿਭਾਅ ਰਹੇ ਬੱਚੇ ਜਾਂ ਬੱਚੀ ਨੂੰ ਪਹਿਲ ਦੇ ਆਧਾਰ ''ਤੇ ਅਲਾਟ ਕੀਤਾ ਜਾਵੇਗਾ ਅਤੇ ਉਸ ਬੱਚੇ ਦੀ ਸੁਚੱਜੀ ਸੇਵਾ ਹੋਣੀ ਜ਼ਰੂਰੀ ਸ਼ਰਤ ਹੋਵੇਗੀ।
ਗਰੀਬ ਪਰਿਵਾਰਾਂ ਦੀ ਸਹਾਇਤਾ
►ਲੋੜਵੰਦ ਪਰਿਵਾਰਾਂ ਦੇ ਇਲਾਜ ਲਈ, ਕੈਸ਼ਲੈੱਸ ਮੈਡੀਕਲ ਪਾਲਿਸੀ ਮੁੜ ਜਾਰੀ ਕਰਵਾਈ ਜਾਵੇਗੀ। 
►ਦਿੱਲੀ ਨਾਲ ਸਬੰਧਿਤ ਹਰ ਤਬਕੇ ਦੇ ਆਰਥਿਕ ਤੌਰ ''ਤੇ ਕਮਜ਼ੋਰ ਗੁਰਸਿੱਖ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
►ਦਿੱਲੀ ''ਚ ਕਿਸੇ ਵੀ ਲੋੜਵੰਦ ਸਿੱਖ ਪਰਿਵਾਰ ਨੂੰ ਰਾਸ਼ਨ ਦੀ ਥੁੜ੍ਹ ਕਾਰਨ ਪਰੇਸ਼ਾਨ ਨਹੀਂ ਹੋਣਾ ਪਵੇਗਾ।
►ਦਿੱਲੀ ਦੇ ਗੁਰਦੁਆਰਿਆਂ ਦੀ ਮਾਇਆ, ਦਿੱਲੀ ਦੀ ਸੰਗਤ ਦੇ ਭਲੇ ਅਤੇ ਤਰੱਕੀ ਲਈ ਵਰਤੀ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।
ਵੱਡੀਆਂ ਯੋਜਨਾਵਾਂ 
►ਸਿੱਖ ਸਮਾਜ ਦੀਆਂ ਵਰਤਮਾਨ ਆਰਥਿਕ ਸਮੱਸਿਆਵਾਂ ਨਾਲ ਨਜਿੱਠਣ ਲਈ ਸਿੱਖ ਚੈਂਬਰ ਆਫ ਕਾਮਰਸ ਸਥਾਪਤ ਕੀਤਾ ਜਾਵੇਗਾ।
►''ਦਿੱਲੀ ਸਿੱਖ ਐਂਟਰਪਰਾਈਜਿਜ਼'' ਓਪਰੇਸ਼ਨਲ ਪੱਧਰ ''ਤੇ ਸ਼ੁਰੂ ਕੀਤਾ ਜਾਵੇਗਾ।
►ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਵਾਸਤੇ, ਲੋੜੀਂਦੇ ਕਦਮ ਚੁੱਕੇ ਜਾਣਗੇ।
►ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਦੌਰਾਨ ਇਲੈਕਸ਼ਨ-ਪ੍ਰਚਾਰ ਦਾ ਮਿਆਰ ਥੱਲੇ ਨਾ ਡਿੱਗੇ, ਇਸ ਬਾਰੇ ਸਿੱਖ ਪੰਥ ਦੀ ਸਹਿਮਤੀ ਲਈ ਜਾਵੇਗੀ।
 
 
 

 


Babita Marhas

News Editor

Related News