ਤਿਉਹਾਰੀ ਸੀਜ਼ਨ 'ਚ ਗੈਸ ਕੰਪਨੀਆਂ ਦਾ ਵੱਡਾ ਝਟਕਾ, ਹੁਣ ਸਾਲ 'ਚ ਸਿਰਫ ਇੰਨੇ ਸਿਲੰਡਰ ਹੀ ਬੁੱਕ ਕਰ ਸਕੋਗੇ

10/12/2022 9:19:10 AM

ਬਿਜ਼ਨੈੱਸ ਡੈਸਕ : ਤਿਉਹਾਰੀ ਸੀਜ਼ਨ 'ਚ ਗੈਸ ਕੰਪਨੀਆਂ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਘਰੇਲੂ ਰਸੋਈ ਐੱਲ. ਪੀ. ਜੀ. ਗੈਸ ਸਿਲੰਡਰ ਦੀ ਗਿਣਤੀ ਗਾਹਕਾਂ ਲਈ ਫਿਕਸ ਹੋ ਗਈ ਹੈ। ਨਵੇਂ ਨਿਯਮ ਮੁਤਾਬਕ ਹੁਣ ਗਾਹਕ ਇਕ ਸਾਲ 'ਚ ਸਿਰਫ 15 ਸਿਲੰਡਰ ਹੀ ਖ਼ਰੀਦ ਸਕਣਗੇ। ਇਕ ਸਾਲ 'ਚ ਕਿਸੇ ਵੀ ਗਾਹਕ ਨੂੰ 15 ਸਿਲੰਡਰ ਤੋਂ ਜ਼ਿਆਦਾ ਨਹੀਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗਾਹਕ ਸਿਰਫ ਮਹੀਨੇ 'ਚ 2 ਸਿਲੰਡਰ ਹੀ ਲੈ ਸਕਣਗੇ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ਦਾ ਇਹ 'ਆਮ ਆਦਮੀ ਕਲੀਨਿਕ' ਸੂਬੇ ਭਰ 'ਚੋਂ ਮੋਹਰੀ, ਪੁੱਜੇ ਸਭ ਤੋਂ ਜ਼ਿਆਦਾ ਮਰੀਜ਼

ਗਾਹਕਾਂ ਨੂੰ 2 ਤੋਂ ਜ਼ਿਆਦਾ ਸਿਲੰਡਰ ਨਹੀਂ ਮਿਲਣਗੇ। ਗੈਸ ਸਿਲੰਡਰ 'ਤੇ ਸਬਸਿਡੀ ਨਹੀਂ ਲੈਣ ਵਾਲੇ ਅਤੇ ਉੱਜਵਲਾ ਸਕੀਮ ਦੋਹਾਂ ਲਈ ਲਿਮਟ ਤੈਅ ਹੈ। ਅਜੇ ਤੱਕ ਸਿਲੰਡਰ ਪਾਉਣ ਲਈ ਮਹੀਨੇ ਜਾਂ ਸਾਲ ਦਾ ਕੋਈ ਕੋਟਾ ਤੈਅ ਨਹੀਂ ਸੀ। ਜਾਣਕਾਰੀ ਮੁਤਾਬਕ ਨਵੇਂ ਨਿਯਮ ਦੇ ਹਿਸਾਬ ਨਾਲ ਹੁਣ ਸਾਲ 'ਚ ਸਬਸਿਡੀ ਵਾਲੇ 12 ਸਿਲੰਡਰਾਂ ਦੀ ਗਿਣਤੀ 12 ਹੀ ਹੋਵੇਗੀ। ਇਸ ਤੋਂ ਜ਼ਿਆਦਾ ਜੇਕਰ ਤੁਸੀਂ ਸਿਲੰਡਰ ਖ਼ਰੀਦਦੇ ਹੋ ਤਾਂ ਉਸ 'ਤੇ ਸਬਸਿਡੀ ਨਹੀਂ ਮਿਲੇਗੀ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਸਵਾਈਨ ਫਲੂ ਕਾਰਨ 10ਵੀਂ ਮੌਤ, 12 ਨਵੇਂ ਮਰੀਜ਼ ਆਏ ਸਾਹਮਣੇ

ਬਾਕੀ ਦੇ ਸਿਲੰਡਰ ਗਾਹਕਾਂ ਨੂੰ ਬਿਨਾ ਸਬਸਿਡੀ ਦੇ ਹੀ ਖ਼ਰੀਦਣੇ ਪੈਣਗੇ। ਰਿਪੋਰਟ ਦੇ ਮੁਤਾਬਕ ਇਹ ਨਿਯਮ ਲਾਗੂ ਕੀਤੇ ਜਾ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਨਵੇਂ ਨਿਯਮ ਇਸ ਲਈ ਲਾਗੂ ਕੀਤੇ ਗਏ ਹਨ ਕਿਉਂਕਿ ਕਾਫ਼ੀ ਸਮੇਂ ਤੋਂ ਸ਼ਿਕਾਇਤ ਮਿਲ ਰਹੀ ਸੀ ਕਿ ਘਰੇਲੂ ਗੈਰ ਸਬਸਿਡੀ ਦੀ ਰੀਫਿਲ ਕਮਰਸ਼ੀਅਲ ਤੋਂ ਸਸਤੀ ਹੋਣ ਕਾਰਨ ਉੱਥੇ ਇਸ ਦਾ ਇਸਤੇਮਾਲ ਜ਼ਿਆਦਾ ਹੋਣ ਲੱਗਾ ਸੀ। ਜਿਸ ਕਾਰਨ ਸਿਲੰਡਰਾਂ 'ਤੇ ਰਾਸ਼ਨਿੰਗ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News