ਨਵਾਜ਼ ਸ਼ਰੀਫ ਇਸ ਦੋਸ਼ ''ਚ ਧੋ ਸਕਦਾ ਆਪਣੀ ਕੁਰਸੀ ਤੋਂ ਹੱਥ

10/20/2016 2:03:21 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਜੇਕਰ ਆਪਣੇ ਰੁਖ ''ਚ ਕੋਈ ਬਦਲਾਅ ਨਾ ਕੀਤਾ ਤਾਂ ਅੱਜ ਦਾ ਦਿਨ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਆਜ਼ਾਦੀ ਦਾ ਆਖਰੀ ਦਿਨ ਹੋ ਸਕਦਾ ਹੈ। ਭ੍ਰਿਸ਼ਟਾਚਾਰ ਅਤੇ ਆਮ ਲੋਕਾਂ ਦੇ ਹਿੱਸੇ ਦੇ ਪੈਸੇ ਨਾਲ ਵਿਦੇਸ਼ ''ਚ ਬਿਜ਼ਨੈੱਸ ਕਰਨ ਦੇ ਦੋਸ਼ ''ਚ ਨਵਾਜ਼ ਸ਼ਰੀਫ ਦਾ ਨਾ ਸਿਰਫ ਤਖਤ-ਓ-ਤਾਜ਼ ਖੋਹਿਆ ਜਾ ਸਕਦਾ ਹੈ ਬਲਕਿ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜੇਲ ''ਚ ਵੀ ਸੁੱਟਿਆ ਜਾ ਸਕਦਾ ਹੈ। 
ਪਾਕਿਸਤਾਨ ਦੀ ਸੁਪਰੀਮ ਕੋਰਟ ਨਵਾਜ਼ ਸ਼ਰੀਫ ਦੇ ਵਿਰੁੱਧ ਤਿੰਨ ਵੱਖ ਪਟੀਸ਼ਨਾਂ ਦੀ ਸੁਣਵਾਈ ਕਰੇਗਾ। ਇਨ੍ਹਾਂ ''ਚੋਂ ਇਕ ਪਟੀਸ਼ਨ ਨਵਾਜ਼ ਸ਼ਰੀਫ ਦੇ ਵਿਰੋਧੀ ਇਮਰਾਨ ਖਾਨ ਨੇ ਦਰਜ ਕੀਤੀ ਹੈ। ਇਮਰਾਨ ਦੀ ਪਟੀਸ਼ਨ ਨੂੰ ਪਹਿਲਾ ਰਜਿਸਟਰਾਰ ਨੇ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਚੀਫ ਜਸਟਿਸ ਨੇ ਸਿੱਧਾ ਦਖਲ ਦਿੰਦੇ ਹੋਏ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਅਤੇ ਹੁਣ ਇਸ ਦੀ ਸੁਣਵਾਈ ਵੀ ਤੈਅ ਕਰ ਦਿੱਤੀ ਗਈ ਹੈ। ਇਮਰਾਨ ਨੇ ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਕੀਤੇ ਜਾਣ ਅਤੇ ਕਾਰਵਾਈ ਕਰਨ ਦੀ ਪਟੀਸ਼ਨ ਦਰਜ ਕੀਤੀ ਹੈ।

Related News