ਭਾਰਤ ਤੇ ਸਾਊਦੀ ਅਰਬ ਮਿਲ ਕੇ ਵਧਾਉਣਗੇ ਆਰਥਿਕ ਸਹਿਯੋਗ ਤੇ ਡਿਜੀਟਲ ਕੁਨੈਕਟੀਵਿਟੀ
Tuesday, Sep 12, 2023 - 06:25 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਪ੍ਰੀਸ਼ਦ ਦੀ ਅੱਜ ਇਥੇ ਪਹਿਲੀ ਬੈਠਕ ’ਚ ਦੋਵੇਂ ਧਿਰਾਂ ਨੇ ਆਪਣੇ ਮਜ਼ਬੂਤ ਆਪਸੀ ਸਹਿਯੋਗ ’ਚ ਆਰਥਿਕ ਸਹਿਯੋਗ, ਊਰਜਾ ਦੇ ਵਿਕਾਸ ਅਤੇ ਡਿਜੀਟਲ ਕੁਨੈਕਟੀਵਿਟੀ ਦੇ ਨਵੇਂ ਅਤੇ ਆਧੁਨਿਕ ਦਿਸਹੱਦੇ ਜੋੜਣ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਰਣਨੀਤਕ ਭਾਈਵਾਲੀ ਖੇਤਰੀ ਅਤੇ ਵਿਸ਼ਵ ਸਥਿਰਤਾ ਲਈ ਮਹੱਤਵਪੂਰਨ ਹੈ ।
ਸੋਮਵਾਰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁੱਲ ਅਜ਼ੀਜ਼ ਅਲ-ਸਾਊਦ ਨਾਲ ਗੱਲਬਾਤ ਦੌਰਾਨ ਸਾਊਦੀ ਅਰਬ ਨੂੰ ਭਾਰਤ ਦਾ ਸਭ ਤੋਂ ਅਹਿਮ ਰਣਨੀਤਕ ਭਾਈਵਾਲ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਦੋਵੇਂ ਦੇਸ਼ ਆਪਣੇ ਸਬੰਧਾਂ ਵਿੱਚ ਨਵੇਂ ਆਯਾਮ ਜੋੜ ਰਹੇ ਹਨ। ਮੋਦੀ ਅਤੇ ਬਿਨ ਸਲਮਾਨ ਨੇ ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਜੀ-20 ਸੰਮੇਲਨ ਮਗਰੋਂ ਆਪਣੇ ਹੀ ਦੇਸ਼ 'ਚ ਟਰੂਡੋ ਹੋ ਰਹੇ ਟਰੋਲ, ਜਾਣੋ ਪੂਰਾ ਮਾਮਲਾ
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਜ਼ਦੀਕੀ ਭਾਈਵਾਲੀ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਕਈ ਪਹਿਲਕਦਮੀਆਂ ਦੀ ਪਛਾਣ ਕੀਤੀ ਗਈ ਹੈ। ਅੱਜ ਦੀ ਮੁਲਾਕਾਤ ਸਾਡੇ ਸਬੰਧਾਂ ਨੂੰ ਨਵੀਂ ਦਿਸ਼ਾ ਅਤੇ ਊਰਜਾ ਦੇਵੇਗੀ। ਇਸ ਮੌਕੇ ਸਲਮਾਨ ਨੇ ਕਿਹਾ ਕਿ ਮੈਂ ਭਾਰਤ ਆ ਕੇ ਬਹੁਤ ਖੁਸ਼ ਹਾਂ। ਮੈਂ ਜੀ-20 ਸੰਮੇਲਨ ਲਈ ਭਾਰਤ ਨੂੰ ਵਧਾਈ ਦੇਣੀ ਚਾਹੁੰਦਾ ਹਾਂ। ਸੰਮੇਲਨ ’ਚ ਕੀਤੇ ਗਏ ਐਲਾਨਾਂ ਤੋਂ ਦੁਨੀਆ ਨੂੰ ਫਾਇਦਾ ਹੋਵੇਗਾ। ਅਸੀਂ ਦੋਹਾਂ ਦੇਸ਼ਾਂ ਦੇ ਉੱਜਲ ਭਵਿੱਖ ਲਈ ਮਿਲ ਕੇ ਕੰਮ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।