3 ਸਹਿ-ਕਲਾਕਾਰਾਂ ਵਲੋਂ ਮਹਿਲਾ ਕਲਾਕਾਰ ਨਾਲ ਸਮੂਹਿਕ ਜਬਰ-ਜ਼ਨਾਹ, ਫ਼ਿਲਮੀ ਤਰੀਕੇ ਨਾਲ ਦਿੱਤਾ ਘਟਨਾ ਨੂੰ ਅੰਜ਼ਾਮ
Tuesday, Mar 05, 2024 - 12:56 PM (IST)
ਮੇਦਿਨੀਨਗਰ (ਝਾਰਖੰਡ) - ਝਾਰਖੰਡ ਦੇ ਪਲਾਮੂ ਜ਼ਿਲੇ ਵਿਚ ਛੱਤੀਸਗੜ੍ਹ ਦੀ ਇਕ 21 ਸਾਲਾ ਰੰਗਮੰਚ ਕਲਾਕਾਰ ਨਾਲ ਉਸ ਦੇ ਸਹਿ ਕਲਾਕਾਰਾਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਇਹ ਘਟਨਾ ਦੁਮਕਾ ਜ਼ਿਲੇ ਵਿਚ ਇਕ ਵਿਦੇਸ਼ੀ ਸੈਲਾਨੀ ਨਾਲ ਕਥਿਤ ਸਮੂਹਿਕ ਜਬਰ-ਜ਼ਨਾਹ ਦੇ ਕੁਝ ਦਿਨ ਬਾਅਦ ਵਾਪਰੀ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਦੇ ਗੀਤ 'Nothing Lasts' ਦੀ ਵੀਡੀਓ ਰਿਲੀਜ਼, ਬਣਾਇਆ ਵੱਡਾ ਰਿਕਾਰਡ
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਲਾਮੂ ਦੇ ਰਹਿਣ ਵਾਲੇ ਤਿੰਨ ਸਹਿ-ਅਦਾਕਾਰਾਂ ਨੇ ਰੰਗਮੰਚ ਕਲਾਕਾਰ ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਕਥਿਤ ਤੌਰ ’ਤੇ ਇਕ ਕਾਰ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ।
ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਨੂੰ ਨਚਾਉਣ ਵਾਲੀ ਰਿਹਾਨਾ ਹੈ 11 ਹਜ਼ਾਰ ਕਰੋੜ ਦੀ ਮਾਲਕਣ, ਭਾਰਤ ਦੀ ਪਹਿਲੀ ਫੇਰੀ ਬਣੀ ਚਰਚਾ 'ਚ
ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਰਾਂਚੀ ਤੋਂ ਕਰੀਬ 200 ਕਿਲੋਮੀਟਰ ਦੂਰ ਵਿਸ਼ਰਾਮਪੁਰ ਥਾਣਾ ਖੇਤਰ ਦੀ ਇਕ ਸੜਕ ’ਤੇ ਵਾਪਰੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਨੂੰ ਬੇਹੋਸ਼ੀ ਦੀ ਹਾਲਤ ’ਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।