ਇਸ ਹਫ਼ਤੇ PF ਅਕਾਊਂਟ ''ਚ ਆ ਸਕਦਾ ਹੈ ਵਿਆਜ਼, ਇੰਝ ਚੈੱਕ ਕਰੋ Balance

Sunday, Jul 13, 2025 - 10:51 AM (IST)

ਇਸ ਹਫ਼ਤੇ PF ਅਕਾਊਂਟ ''ਚ ਆ ਸਕਦਾ ਹੈ ਵਿਆਜ਼, ਇੰਝ ਚੈੱਕ ਕਰੋ Balance

ਨੈਸ਼ਨਲ ਡੈਸਕ- ਕਰਮਚਾਰੀ ਭਵਿੱਖ ਫੰਡ ਸੰਸਥਾ (EPFO) ਦੇ ਖਾਤਾਧਾਰਕਾਂ ਲਈ ਖੁਸ਼ਖਬਰੀ ਹੈ। ਇਸ ਹਫ਼ਤੇ ਵਿੱਤ ਸਾਲ 2024-25 ਲਈ ਵਿਆਜ਼ ਦਰ ਖਾਤਾਧਾਰਕਾਂ ਦੇ ਅਕਾਊਂਟ 'ਚ ਕ੍ਰੈਡਿਟ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਸਰਕਾਰ ਨੇ 22 ਮਈ 2025 ਨੂੰ ਮੌਜੂਦਾ ਵਿੱਤ ਸਾਲ ਲਈ 8.25 ਫੀਸਦੀ ਵਿਆਜ਼ ਦਰ ਤੈਅ ਕੀਤੀ ਹੈ। 

ਇੰਝ ਚੈੱਕ ਕਰੋ ਬੈਲੇਂਸ

ਸਭ ਤੋਂ ਪਹਿਲਾਂ EPFO ਪੋਰਟਲ 'ਤੇ ਜਾਓ। ਉੱਥੇ Our Service ਸੈਕਸ਼ਨ 'ਚ Employees ਸੈਕਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਮੈਂਬਰ ਪਾਸਬੁੱਕ (Member Passbook) ਸਿਲੈਕਟ ਕਰੋ। ਹੁਣ UAN ਨੰਬਰ ਅਤੇ ਪਾਸਵਰਡ ਰਾਹੀਂ ਲੌਗਇਨ ਕਰੋ। ਆਪਣਾ ਪੀਐੱਫ ਬੈਲੇਂਸ ਚੈੱਕ ਕਰ ਸਕਦੇ ਹੋ।

UMANG App 'ਤੇ ਵੀ ਚੈੱਕ ਕਰੋ

ਸਭ ਤੋਂ ਪਹਿਲਾਂ ਉਮੰਗ ਐਪ (UMANG App) ਡਾਊਨਲੋਡ ਕਰੋ। ਈਪੀਐੱਫਓ ਨੂੰ All Services ਸਿਲੈਕਟ ਕਰੋ। ਇੱਥੇ ਪਾਸਬੁੱਕ ਚੈੱਕ ਕਰੋ। ਇਸ ਤੋਂ ਵੀ ਬੈਲੇਂਸ ਪਤਾ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਚਾਂਦੀ ਨੇ ਮਾਰੀ ਬਾਜ਼ੀ, ਸੋਨੇ ਅਤੇ ਸ਼ੇਅਰ ਬਾਜ਼ਾਰ ਨੂੰ ਵੀ ਛੱਡਿਆ ਪਿੱਛੇ

ਮਿਸਡ ਕਾਲ ਸਰਵਿਸਸ ਨਾਲ ਵੀ ਚੈੱਕ ਕਰ ਸਕਦੇ ਹੋ ਬੈਲੇਂਸ

1- ਮੋਬਾਇਲ ਨੰਬਰ UAN ਨਾਲ ਐਕਟਿਵ ਹੋਵੇ।
2- ਬੈਂਕ ਅਕਾਊਂਟ ਨੰਬਰ, ਆਧਾਰ ਅਤੇ ਪੈਨ ਰਾਹੀਂ ਕੇਵਾਈਸੀ ਉਪਲੱਬਧ ਹੋਵੇ। 
3- ਹੁਣ ਗਾਹਕ 9966044425 ਰਜਿਸਟਰਡ ਮੋਬਾਇਲ ਨੰਬਰ ਨੂੰ ਡਾਇਲ ਕਰਨ। ਦੱਸਣਯੋਗ ਹੈ ਕਿ ਫੋਨ ਆਪਣੇ ਆਪ 2 ਬੈੱਲ ਤੋਂ ਬਾਅਦ ਡਿਸਕਨੈਕਟ ਹੋ ਜਾਵੇਗਾ। ਇਸ ਕਾਲ ਲਈ ਕੋਈ ਚਾਰਜ ਨਹੀਂ ਲੱਗੇਗਾ। ਤੁਹਾਨੂੰ ਮਿੰਟਾਂ 'ਚ ਬੈਲੇਂਸ ਦੀ ਜਾਣਕਾਰੀ ਮਿਲ ਜਾਵੇਗੀ।

SMS ਰਾਹੀਂ ਚੈੱਕ ਕਰੋ ਬੈਲੇਂਸ

1- UAN ਐਕਟੀਵੇਟ ਅਤੇ ਆਧਾਰ, ਪੈਨ ਜਾਂ ਬੈਂਕ ਅਕਾਊਂਟ ਨਾਲ ਲਿੰਕ ਹੋਣਾ ਚਾਹੀਦਾ।
2- ਐੱਸਐੱਮਐੱਸ ਰਜਿਸਟਰਡ ਮੋਬਾਇਲ ਨੰਬਰ ਤੋਂ ਭੇਜੋ।
3- e-KYC ਯੂਏਐੱਨ ਪੋਰਟਲ ਤੋਂ ਪੂਰਾ ਹੋਵੇ।
4- 7738299899 'ਤੇ EPFOHO UAN LAN ਮੈਸੇਜ ਕਰੋ।
5- UAN ਦੀ ਜਗ੍ਹਾ 12 ਡਿਜਿਟ ਯੁਨੀਵਰਸਲ ਅਕਾਊਂਟ ਨੰਬਰ ਲਿਖੋ।
6- LAN ਨੂੰ ਆਪਣੀ ਭਾਸ਼ਾ ਨਾਲ ਬਦਲੋ (ਜਿਵੇਂ ਹਿੰਦੀ ਲਈ HIN ਹੋਵੇਗਾ) ਤੁਹਾਨੂੰ ਆਪਣੀ ਭਾਸ਼ਾ 'ਚ ਇਕ ਐੱਸਐੱਮਐੱਸ ਰਾਹੀਂ ਤੁਹਾਡੇ ਬੈਲੇਂਸ ਦੀ ਜਾਣਕਾਰੀ ਮਿਲ ਜਾਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News