ਦਿੱਲੀ ਪੁਲਸ ''ਚ ਨਿਕਲੀਆਂ ਹਨ ਭਰਤੀਆਂ, 12ਵੀਂ ਪਾਸ ਲਈ ਸੁਨਹਿਰੀ ਮੌਕਾ

12/24/2019 10:38:03 AM

ਨਵੀਂ ਦਿੱਲੀ— ਦਿੱਲੀ ਪੁਲਸ 'ਚ ਕਈ ਅਹੁਦਿਆਂ 'ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਦੱਸਣਯੋਗ ਹੈ ਕਿ 649 ਹੈੱਡ ਕਾਂਸਟੇਬਲ ਭਰਤੀ 2020 ਨੋਟੀਫਿਕੇਸ਼ਨ ਅਨੁਸਾਰ, ਆਨਲਾਈਨ ਰਜਿਸਟਰੇਸ਼ਨ 27 ਜਨਵਰੀ 2020 ਤੱਕ ਜਾਰੀ ਰਹੇਗਾ। ਇਛੁੱਕ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਯੋਗਤਾ- ਦਿੱਲੀ ਪੁਲਸ 649 ਹੈੱਡ ਕਾਂਸਟੇਬਲ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਵਿਗਿਆਨ ਅਤੇ ਗਣਿਤ ਵਿਸ਼ੇ ਨਾਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ (ਸੀਨੀਅਰ ਸੈਕੰਡਰੀ) ਪਾਸ ਹੋਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਨੈਸ਼ਨਲ ਟਰੇਡ ਸਰਟੀਫਿਕੇਟ (ਐੱਨ.ਟੀ.ਸੀ.) ਰੱਖਣ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।

ਉਮਰ- ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵਾਂਕਰਨ (ਓ.ਬੀ.ਸੀ. ਐੱਸ.ਸੀ.-ਐੱਸ.ਟੀ., ਖਿਡਾਰੀ, ਵਿਧਵਾ, ਤਲਾਕਸ਼ੁਦਾ ਔਰਤ, ਦਿੱਲੀ ਪੁਲਸ, ਸਾਬਕਾ ਫੌਜੀਆਂ ਆਦਿ) ਵਰਗਾਂ ਦੇ ਉਮੀਦਵਾਰਾਂ ਲਈ ਉਮਰ 'ਚ ਛੋਟ ਦਾ ਐਲਾਨ ਕੀਤਾ ਗਿਆ ਹੈ।

ਐਪਲੀਕੇਸ਼ਨ ਫੀਸ- ਉਮੀਦਵਾਰ ਨੂੰ ਅਹੁਦਿਆਂ 'ਤੇ ਅਪਲਾਈ ਕਰਨ ਲਈ ਭੁਗਤਾਨ ਕਰਨਾ ਹੋਵੇਗਾ। ਇਹ ਭੁਗਤਾਨ ਆਨਲਾਈਨ ਕੀਤਾ ਜਾਵੇਗਾ। ਉਂਝ ਤਾਂ ਉਮੀਦਵਾਰਾਂ ਲਈ 100 ਰੁਪਏ ਫੀਸ ਯਕੀਨੀ ਕੀਤੀ ਗਈ ਹੈ ਪਰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਸਾਬਕਾ ਫੌਜੀਆਂ ਅਤੇ ਮਹਿਲਾ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ।

ਚੋਣ ਪ੍ਰਕਿਰਿਆ- ਦਿੱਲੀ ਪੁਲਸ 649 ਹੈੱਡ ਕਾਂਸਟੇਬਲ ਭਰਤੀ 2020 ਦੀ ਚੋਣ ਪ੍ਰਕਿਰਿਆ 'ਚ ਕੰਪਿਊਟਰ ਆਧਾਰਤ ਪ੍ਰੀਖਿਆ, ਸਰੀਰਕ ਟੈਸਟ, ਟਰੇਡ ਟੈਸਟ ਸ਼ਾਮਲ ਹਨ। 

ਕੁੱਲ ਅਹੁਦੇ -649
ਹੈੱਡ ਕਾਂਸਟੇਬਲ ਪੁਰਸ਼ (ਓਪਨ)- 392 ਅਹੁਦੇ
ਹੈੱਡ ਕਾਂਸਟੇਬਲ- ਮਹਿਲਾ (ਓਪਨ)- 193 ਅਹੁਦੇ

ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਅਧਿਕਾਰਤ ਵੈੱਬਸਾਈਟ https://www.delhipolice.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News