ਹੁਣ ਫਲਾਈਟ ਨਹੀਂ ਹੋਵੇਗੀ ਲੇਟ ! ਚੌਥੇ ਰਨਵੇਅ ਦੇ ਨਾਲ ਦਿੱਲੀ ਹਵਾਈ ਅੱਡੇ ਨੂੰ ਮਿਲਿਆ ਐਲੀਵੇਟਿਡ ਟੈਕਸੀ-ਵੇਅ

07/14/2023 5:54:28 PM

ਨਵੀਂ ਦਿੱਲੀ (ਭਾਸ਼ਾ) : ਦਿੱਲੀ ਹਵਾਈ ਅੱਡੇ ’ਤੇ ਬਣੇ ਐਲੀਵੇਟਿਡ ਈਸਟਰਨ ਕਰਾਸ ਟੈਕਸੀ-ਵੇਅ ਅਤੇ ਚੌਥੀ ਹਵਾਈ ਪਟੜੀ ’ਤੇ ਹਵਾਈ ਸਰਗਰਮੀਆਂ ਸ਼ੁੱਕਰਵਾਰ ਸ਼ੁਰੂ ਹੋ ਗਈਆਂ ਹਨ। ਇਸ ਨਾਲ ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ ਦੀ ਸਮਰੱਥਾ ਅਤੇ ਸੰਚਾਲਨ ਕੁਸ਼ਲਤਾ ਵਿੱਚ ਵਾਧਾ ਹੋਣ ਦੀ ਉਮੀਦ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿਤਿਆ ਸਿੰਧੀਆ ਨੇ ਇੱਥੇ ਹਵਾਈ ਅੱਡੇ ’ਤੇ ਆਯੋਜਿਤ ਇਕ ਸਮਾਗਮ ਦੌਰਾਨ ਈਸਟਰਨ ਕਰਾਸ ਟੈਕਸੀ-ਵੇਅ (ਈ. ਸੀ. ਟੀ.) ਅਤੇ ਨਵੀਂ ਹਵਾਈ ਪੱਟੀ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦਾ ਹਵਾਬਾਜ਼ੀ ਖੇਤਰ ਇਸ ਸਮੇਂ ਵਿਕਾਸ ਦੇ ਵਾਧੇ ਦੇ ਸ਼ੁਰੂਆਤੀ ਦੌਰ ਵਿੱਚੋਂ ਲੰਘ ਰਿਹਾ ਹੈ।

ਇਹ ਵੀ ਪੜ੍ਹੋ : ਹਰਿਆਣਾ-ਦਿੱਲੀ ਦੀਆਂ ਕੁੜੀਆਂ ਤੋਂ ਕਰਵਾਉਂਦੇ ਸੀ ਦੇਹ ਵਪਾਰ, ਪੁਲਸ ਨੇ ਟ੍ਰੈਪ ਲਗਾ ਕੀਤਾ ਪਰਦਾਫਾਸ਼

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਪਹਿਲਾ ਹਵਾਈ ਅੱਡਾ ਹੈ ਜਿਥੇ ਚਾਰ ਰਨਵੇਅ ਹਨ। ਇਸ ਹਵਾਈ ਅੱਡੇ ਤੋਂ ਰੋਜ਼ਾਨਾ ਲਗਭਗ 1,500 ਜਹਾਜ਼ ਆਉਂਦੇ-ਜਾਂਦੇ ਹਨ। ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ ’ਤੇ ਨਵੀਆਂ ਸਹੂਲਤਾਂ ਸ਼ੁਰੂ ਹੋਣ ਨਾਲ ਜਹਾਜ਼ਾਂ ਦੀ ਆਵਾਜਾਈ ’ਚ ਆਸਾਨੀ ਹੋਵੇਗੀ। ਲਗਭਗ 2.1 ਕਿਲੋਮੀਟਰ ਲੰਮੇ ਈਸਟਰਨ ਕਰਾਸ ਟੈਕਸੀ-ਵੇਅ ਦੇ ਚਾਲੂ ਹੋਣ ਨਾਲ ਯਾਤਰੀਆਂ ਦੇ ਲੈਂਡਿੰਗ ਤੋਂ ਬਾਅਦ ਅਤੇ ਟੇਕ ਆਫ ਤੋਂ ਪਹਿਲਾਂ ‘ਟਾਰਮੈਕ’ ’ਤੇ ਬਿਤਾਉਣ ਵਾਲੇ ਸਮੇਂ ਨੂੰ ਘਟਾਇਆ ਜਾਵੇਗਾ। ਦਿੱਲੀ ਦੇਸ਼ ਦਾ ਇਕਲੌਤਾ ਹਵਾਈ ਅੱਡਾ ਬਣ ਗਿਆ ਹੈ ਜਿਸ ਉੱਪਰ ਟੈਕਸੀ-ਵੇਅ ਹੈ ਅਤੇ ਇਸ ਦੇ ਹੇਠਾਂ ਤੋਂ ਸੜਕਾਂ ਲੰਘਦੀਆਂ ਹਨ। ਏਅਰਕ੍ਰਾਫਟ ਸਟੈਂਡ ਤੋਂ ਏਅਰਸਟ੍ਰਿਪ ਤੱਕ ਜਾਣ ਵਾਲੇ ਰਸਤੇ ਨੂੰ ਟਾਰਮੈਕ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਲਾਇਸੈਂਸੀ ਅਸਲਾ ਰੱਖਣ ਵਾਲੇ ਹਫ਼ਤੇ 'ਚ ਕਰ ਲੈਣ ਇਹ ਕੰਮ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

ਇਹ ਦਿੱਲੀ ਹਵਾਈ ਅੱਡੇ ਦੇ ਪੂਰਬੀ ਪਾਸੇ ਦੇ ਉੱਤਰੀ ਅਤੇ ਦੱਖਣੀ ਹਵਾਈ ਖੇਤਰਾਂ ਨੂੰ ਜੋੜਨ ਲਈ ਕੰਮ ਕਰੇਗਾ। ਇਸ ਕਾਰਨ ਜਹਾਜ਼ ਨੂੰ ਟੇਕ-ਆਫ ਤੋਂ ਪਹਿਲਾਂ ਅਤੇ ਲੈਂਡਿੰਗ ਤੋਂ ਬਾਅਦ ਟਾਰਮੈਕ ’ਤੇ ਸੱਤ ਕਿਲੋਮੀਟਰ ਦੀ ਥੋੜ੍ਹੀ ਦੂਰੀ ਤੈਅ ਕਰਨੀ ਪਵੇਗੀ। ਇਸ ਨਾਲ ਜਹਾਜ਼ ਦੇ ਟੇਕ-ਆਫ ਦਾ ਸਮਾਂ 20 ਮਿੰਟ ਤੋਂ ਘਟਾ ਕੇ 10-12 ਮਿੰਟ ਹੋ ਜਾਵੇਗਾ।

ਇਹ ਵੀ ਪੜ੍ਹੋ :  ਪੰਜਾਬ 'ਚ ਹੜ੍ਹ ਦਾ ਕਹਿਰ, 8 ਕਿੱਲਿਆਂ ਦੇ ਮਾਲਕ ਨੂੰ ਸਸਕਾਰ ਲਈ ਨਹੀਂ ਜੁੜੀ 2 ਗਜ਼ ਜ਼ਮੀਨ

ਸਿੰਧੀਆ ਨੇ ਕਿਹਾ ਕਿ ਚੌਥੇ ਰਨਵੇ ਦੇ ਚਾਲੂ ਹੋਣ ਅਤੇ ਅਕਤੂਬਰ ਤੱਕ ਚੌਥੇ ਟਰਮੀਨਲ ਦੇ ਮੁਕੰਮਲ ਹੋਣ ਨਾਲ ਦਿੱਲੀ ਹਵਾਈ ਅੱਡੇ ਦੀ ਸਮਰੱਥਾ ਪ੍ਰਤੀ ਸਾਲ 109 ਮਿਲੀਅਨ ਯਾਤਰੀਆਂ ਦੀ ਹੋ ਜਾਵੇਗੀ। ਇਸ ਸਮੇਂ ਇਸ ਦੀ ਸਮਰੱਥਾ ਪ੍ਰਤੀ ਸਾਲ ਸੱਤ ਕਰੋੜ ਯਾਤਰੀਆਂ ਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਮਰੱਥਾ ਦੇ ਮਾਮਲੇ ਵਿੱਚ ਦਿੱਲੀ ਦਾ ਹਵਾਈ ਅਡਾ ਅੈਟਲਾਂਟਾ ਦੇ ਹਵਾਈ ਅੱਡੇ ਨੂੰ ਵੀ ਪਿੱਛੇ ਛੱਡ ਦੇਵੇਗਾ।

ਇਹ ਵੀ ਪੜ੍ਹੋ : ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਧਣਗੇ ਆਮਦਨ ਦੇ ਸਰੋਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News