ਬੋਰਿਸ ਜਾਨਸਨ ਨੇ ਜਲਵਾਯੂ ਤਬਦੀਲੀ ਖ਼ਿਲਾਫ਼ ਗਲੋਬਲ ਲੜਾਈ ’ਚ ਸ਼ਾਨਦਾਰ ਅਗਵਾਈ ਲਈ ਕੀਤੀ ਮੋਦੀ ਦੀ ਤਾਰੀਫ਼

Thursday, Mar 18, 2021 - 01:14 PM (IST)

ਬੋਰਿਸ ਜਾਨਸਨ ਨੇ ਜਲਵਾਯੂ ਤਬਦੀਲੀ ਖ਼ਿਲਾਫ਼ ਗਲੋਬਲ ਲੜਾਈ ’ਚ ਸ਼ਾਨਦਾਰ ਅਗਵਾਈ ਲਈ ਕੀਤੀ ਮੋਦੀ ਦੀ ਤਾਰੀਫ਼

ਲੰਡਨ (ਭਾਸ਼ਾ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜਲਵਾਯੂ ਤਬਦੀਲੀ ਖ਼ਿਲਾਫ਼ ਗਲੋਬਲ ਲੜਾਈ ਵਿਚ ਸ਼ਾਨਦਾਰ ਅਗਵਾਈ ਕਰਨ ਨੂੰ ਲੈ ਕੇ ਆਪਣੇ ਭਾਰਤੀ ਹਮ-ਰੁਤਬਾ ਨਰਿੰਦਰ ਮੋਦੀ ਦੀ ਬੁੱਧਵਾਰ ਨੂੰ ਸ਼ਲਾਘਾ ਕੀਤੀ। ਜਾਨਸਨ ਨੇ ਕਿਹਾ ਕਿ ਅਗਲੇ ਮਹੀਨੇ ਉਨ੍ਹਾਂ ਦੀ ਨਵੀਂ ਦਿੱਲੀ ਦੀ ਯਾਤਰਾ ਦੌਰਾਨ ‘ਦੋਸਤ’ ਨਾਲ ਵਾਰਤਾ ਦੇ ਏਜੰਡੇ ਵਿਚ ਨਿਰੰਤਰ ਭਵਿੱਖ ਲਈ ਬ੍ਰਿਟੇਨ ਅਤੇ ਭਾਰਤ ਨੂੰ ਸਾਂਝੇ ਦ੍ਰਿਸ਼ਟੀਕੋਣ ਸਮੇਤ ਕਈ ਮੁੱਦੇ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਅਪਰਾਧੀਆਂ ਖ਼ਿਲਾਫ਼ UK ਦੀ ਅਨੋਖੀ ਪਹਿਲ, 24 ਘੰਟੇ 7 ਦਿਨ ਨਜ਼ਰ ਰੱਖਣ ਲਈ ਲਾਏਗਾ GPS ਟੈਗ

ਆਫ਼ਤ ਰੋਕੋ ਬੁਨਿਆਦੀ ਢਾਂਚੇ ’ਤੇ ਅੰਤਰਰਾਸ਼ਟਰੀ ਸੰਮੇਲਨ (ਆਈ.ਸੀ.ਡੀ.ਆਰ.ਆਈ.) ਨੂੰ ਸੰਬੋਧਿਤ ਕਰਦੇ ਹੋਏ ਜਾਨਸਨ ਨੇ ਇਸ ਦੀ ਮੇਜਬਾਨੀ ਕਰਨ ਨੂੰ ਲੈ ਕੇ ਮੋਦੀ ਦਾ ਧੰਨਵਾਦ ਕੀਤਾ। ਇਹ ਸੰਮੇਲਨ ਡਿਜੀਟਲ ਮਾਧਿਅਮ ਰਾਹੀਂ ਆਯੋਜਿਤ ਕੀਤਾ ਗਿਆ ਹੈ। ਮੋਦੀ ਨੇ ਇਸ ਦਾ ਉਦਘਾਟਨ ਕੀਤਾ ਹੈ। ਜਾਨਸਨ ਨੇ ਜਲਵਾਯੂ ਤਬਦੀਲੀ ਖ਼ਿਲਾਫ਼ ਗਲੋਬਲ ਲੜਾਈ ਵਿਚ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਵਿਚ ਸ਼ਾਨਦਾਰ ਅਗਵਾਈ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਭਾਰਤ ਦੀ ਅਗਵਾਈ ਵਿਚ ਅਤੇ ਬ੍ਰਿਟੇਨ ਦੀ ਸਹਿ-ਪ੍ਰਧਾਨਗੀ ਵਿਚ ਸੀ.ਡੀ.ਆਰ.ਆਈ. ਦੀ ਸ਼ਾਨਦਾਰ ਪਹਿਲ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ: ਚੀਨ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ ਪਰ ਵੀਜ਼ੇ ਲਈ ਰੱਖੀ ਅਨੋਖੀ ਸ਼ਰਤ

ਉਨ੍ਹਾਂ ਨੇ ਲੰਡਨ ਵਿਚ ਡਾਊਨਿੰਗ ਸਟਰੀਟ ਵੱਲੋਂ ਜਾਰੀ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ, ‘ਅਸੀਂ ਆਪਣੇ ਰਾਸ਼ਟਰਾਂ ਅਤੇ ਗਲੋਬਲ ਭਾਈਚਾਰਿਆਂ ਦੇ ਨਿਰੰਤਰ ਭਵਿੱਖ ਲਈ ਸਾਂਝਾ ਦ੍ਰਿਸ਼ਟੀਕੋਣ ਰੱਖਦੇ ਹਨ ਅਤੇ ਮੈਂ ਇਸ ’ਤੇ ਅਤੇ ਕਈ ਹੋਰ ਮੁੱਦਿਆਂ ’ਤੇ ਆਪਣੀ ਆਗਾਮੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਚਰਚਾ ਕਰਨ ਦੀ ਉਮੀਦ ਕਰਦਾ ਹਾਂ।’

ਇਹ ਵੀ ਪੜ੍ਹੋ: ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਦੇ ਬਾਹਰੋਂ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ

ਜਾਨਸਨ ਦੇ ਅਪ੍ਰੈਲ ਦੇ ਆਖ਼ੀਰ ਵਿਚ ਭਾਰਤ ਦੀ ਯਾਤਰਾ ਕਰਨ ਦੀ ਸੰਭਾਵਨਾ ਹੈ। ਭਾਰਤ ਅਤੇ ਬ੍ਰਿਟੇਨ ਸੀ.ਡੀ.ਆਰ.ਆਈ. ਦੇ ਸਹਿ-ਪ੍ਰਧਾਨ ਹਨ ਅਤੇ ਉਹ ਫਿਲਹਾਲ ਇਸੇ ਨੂੰ ਇਕ ਬਹੁ-ਦੇਸ਼ ਸੰਗਠਨ ਬਣਾਉਣ ਲਈ ਨਾਲ ਮਿਲ ਕੇ ਕੰਮ ਕਰ ਰਹੇ ਹਨ, ਜਿਸ ਦਾ ਉਦੇਸ਼ ਛੋਟੇ ਟਾਪੂ ਦੇਸ਼ਾਂ ਨੂੰ ਜਲਵਾਯੂ ਅਤੇ ਆਫ਼ ਰੋਕੋ ਬੁਨਿਆਦੀ ਢਾਂਚੇ ਵਿਚ ਮਦਦ ਕਰਨਾ ਹੈ। ਉਥ ਹੀ, ਮੋਦੀ ਨੇ ਆਪਣੇ ਉਦਘਾਟਨ ਭਾਰਸ਼ਨ ਵਿਚ ਕਿਹਾ, ‘...ਅਸੀਂ ਸਾਰੇ ਇਕ ਹੀ ਕਿਸ਼ਤੀ ’ਤੇ ਸਵਾਰ ਹਾਂ। ਮਹਾਮਾਰੀ ਨੇ ਸਾਨੂੰ ਯਾਦ ਦਿਵਾਇਆ ਹੈ, ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੋਵੇਗਾ, ਉਦੋਂ ਤੱਕ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ।’ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਚੱਲਣ ਵਾਲੇ ਪ੍ਰੋਗਰਾਮ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News