IELTS ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਟੱਡੀ ਪਰਮਿਟ ਦੀਆਂ ਸ਼ਰਤਾਂ ’ਚ ਹੋਇਆ ਬਦਲਾਅ

06/09/2023 10:05:19 PM

ਨਵੀਂ ਦਿੱਲੀ (ਭਾਸ਼ਾ) : ਕੈਨੇਡਾ ’ਚ ਸਟੱਡੀ ਪਰਮਿਟ ਲਈ ‘ਸਟੂਡੈਂਟ ਡਾਇਰੈਕਟ ਸਟਰੀਮ’ (ਐੱਸ. ਡੀ. ਐੱਸ.) ਸ਼੍ਰੇਣੀ ਰਾਹੀਂ ਅਪਲਾਈ ਕਰਨ ਵਾਲੇ ਆਈ. ਈ. ਐੱਲ. ਟੀ. ਐੱਸ. (ਆਈਲੈਟਸ) ਪ੍ਰੀਖਿਆਰਥੀਆਂ ਨੂੰ ਅਗਸਤ ਤੋਂ ਪ੍ਰੀਖਿਆ ਦੇ ਸਾਰੇ ਵਿਅਕਤੀਗਤ ਵਰਗਾਂ ’ਚ ਘੱਟੋ-ਘੱਟ 6.0 ਬੈਂਡ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਆਈ. ਈ. ਐੱਲ. ਟੀ. ਐੱਸ. ਦੇ ਸਹਿ-ਮਾਲਕ ਆਈ. ਡੀ. ਪੀ. ਐਜੂਕੇਸ਼ਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ :  ਡੇਰਾ ਬਿਆਸ ਦੀ ਸੰਗਤ ਲਈ ਚੰਗੀ ਖ਼ਬਰ, ਮਿਲੀ ਇਹ ਸਹੂਲਤ

ਦਿ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ’ (ਆਈ. ਆਰ. ਸੀ. ਸੀ.) ਨੇ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (ਆਈ. ਈ. ਐੱਲ. ਟੀ. ਐੱਸ.) ਦੀਆਂ ਸ਼ਰਤਾਂ ’ਚ ਬਦਲਾਅ ਕੀਤੇ ਹਨ ਜੋ 10 ਅਗਸਤ ਤੋਂ ਲਾਗੂ ਹੋਣਗੇ। ਦੱਖਣ ਏਸ਼ੀਆ ਅਤੇ ਮਾਰੀਸ਼ਸ਼ ਲਈ ਆਈ. ਡੀ. ਪੀ. ਐਜੂਕੇਸ਼ਨ ਦੇ ਖੇਤਰੀ ਨਿਰਦੇਸ਼ਕ ਪਿਊਸ਼ ਕੁਮਾਰ ਨੇ ਕਿਹਾ ਕਿ ਆਈ. ਆਰ. ਸੀ. ਸੀ. ਵੱਲੋਂ ਹਾਲ ਹੀ ’ਚ ਕੀਤੀਆਂ ਗਈਆਂ ਤਬਦੀਲੀਆਂ ਦੇ ਮੱਦੇਨਜ਼ਰ ਅਸੀਂ ਇਸ ਫ਼ੈਸਲੇ ਤੋਂ ਖੁਸ਼ ਹਾਂ ਕਿ ਐੱਸ. ਡੀ. ਐੱਸ. ਪ੍ਰੋਗਰਾਮ ਰਾਹੀਂ ਅਪਲਾਈ ਕਰਨ ਵਾਲੇ ਆਈ. ਈ. ਐੱਲ. ਟੀ. ਐੱਸ. ਅਕਾਦਮਿਕ ਪ੍ਰੀਖਿਆਰਥੀਆਂ ਨੂੰ ਹੁਣ ਸਿਰਫ 6 ਬੈਂਡ ਸਕੋਰ ਦੀ ਲੋੜ ਹੋਵੇਗੀ। ਹਰ ਇਕ ਵਰਗ ’ਚ 6 ਬੈਂਡ ਦਾ ਘੱਟ ਤੋਂ ਘੱਟ ਸਕੋਰ ਪ੍ਰਾਪਤ ਕਰਨ ਦੀ ਹੁਣ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਬੀਮਾਰੀਆਂ ਢੋਅ ਰਹੇ ਪੰਜਾਬੀ! ਗਰਭ ’ਚੋਂ ਬੀਮਾਰੀ ਲੈ ਕੇ ਜਨਮਿਆ ਬੱਚਾ ਅਗਲੇ ਵੰਸ਼ ਨੂੰ ਦੇ ਜਾਂਦੈ ਰੋਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Harnek Seechewal

Content Editor

Related News