ਗਰੈਜੂਏਟ ਨੌਜਵਾਨਾਂ ਲਈ ਬੈਂਕ 'ਚ ਨਿਕਲੀਆਂ ਭਰਤੀਆਂ, ਮਿਲੇਗੀ ਮੋਟੀ ਤਨਖ਼ਾਹ ,ਇੰਝ ਕਰੋ ਅਪਲਾਈ

Wednesday, Oct 05, 2022 - 11:00 AM (IST)

ਗਰੈਜੂਏਟ ਨੌਜਵਾਨਾਂ ਲਈ ਬੈਂਕ 'ਚ ਨਿਕਲੀਆਂ ਭਰਤੀਆਂ, ਮਿਲੇਗੀ ਮੋਟੀ ਤਨਖ਼ਾਹ ,ਇੰਝ ਕਰੋ ਅਪਲਾਈ

ਨਵੀਂ ਦਿੱਲੀ- ਜੇਕਰ ਤੁਸੀਂ ਵੀ ਬੈਂਕਿੰਗ ਸੈਕਟਰ ’ਚ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਯੂਕੋ ਬੈਂਕ (UCO Bank) ’ਚ ਸਕਿਓਰਿਟੀ ਅਫ਼ਸਰ ਦੇ ਅਹੁਦਿਆਂ ’ਤੇ ਭਰਤੀ ਨਿਕਲੀ ਹੈ। ਜਿਸ ਦੀ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 19 ਅਕਤੂਬਰ 2022 ਤੈਅ ਕੀਤੀ ਗਈ ਹੈ। ਇੱਛੁਕ ਅਤੇ ਯੋਗ ਉਮੀਦਵਾਰ http://ucobank.com ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦੇ ਦਾ ਨਾਂ 

ਸਕਿਓਰਿਟੀ ਅਫ਼ਸਰ 

ਕੁੱਲ ਅਹੁਦਿਆਂ ਦੀ ਗਿਣਤੀ

10

ਸਿੱਖਿਅਕ ਯੋਗਤਾ

ਇਨ੍ਹਾਂ ਅਹੁਦਿਆਂ ਲਈ ਗਰੈਜੂਏਸ਼ਨ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਯੋਗਤਾ ਅਤੇ ਤਜਰਬੇ ਦੀ ਪੂਰੀ ਡਿਟੇਲ ਭਰਤੀ ਦੀ ਨੋਟੀਫ਼ਿਕੇਸ਼ਨ ’ਚ ਵੇਖੀ ਜਾ ਸਕਦੀ ਹੈ। 

ਉਮਰ ਹੱਦ

ਉਮੀਦਵਾਰਾਂ ਦੀ ਉਮਰ 21 ਤੋਂ 35 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਇੰਝ ਹੋਵੇਗੀ ਚੋਣ

ਉਮੀਦਵਾਰਾਂ ਦੀ ਚੋਣ ਲਈ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ। ਇਹ ਪ੍ਰੀਖਿਆ ਸੰਭਾਵਿਤ ਰੂਪ ਨਾਲ ਨਵੰਬਰ ਜਾਂ ਦਸੰਬਰ 2022 ’ਚ ਹੋਵੇਗੀ।

ਅਰਜ਼ੀ ਫੀਸ

UR/EWS/OBC- ਅਰਜ਼ੀ ਫੀਸ 500 ਰੁਪਏ ਹੈ।
SC/ST- ਅਰਜ਼ੀ ਫੀਸ ਸਿਰਫ 100 ਰੁਪਏ ਹੈ।

PunjabKesari

ਨੌਕਰੀ ਲਈ ਇੰਝ ਕਰੋ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ http://www.ucobank.com ’ਤੇ ਜਾਓ। ਇਸ ਤੋਂ ਬਾਅਦ Job Opportunities ਦੇ ਲਿੰਕ ’ਤੇ ਕਲਿੱਕ ਕਰੋ। ਹੁਣ Apply Online ਦੀ ਟੈਬ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਨਵੀਂ ਰਜਿਸਟ੍ਰੇਸ਼ਨ ਦੇ ਲਿੰਕ ’ਤੇ ਕਲਿੱਕ ਕਰੋ। ਹੁਣ ਐਪਲੀਕੇਸ਼ਨ ਫਾਰਮ ਤੁਹਾਡੀ ਸਕਰੀਨ 'ਤੇ ਦਿਖਾਈ ਦੇਵੇਗਾ। ਇੱਥੇ ਪੁੱਛੇ ਗਏ ਸਾਰੇ ਵੇਰਵੇ ਭਰੋ।ਦਸਤਾਵੇਜ਼ ਅਪਲੋਡ ਕਰੋ। ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ। ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅਰਜ਼ੀ ਦਾ ਪ੍ਰਿੰਟ ਲੈ ਲਓ।
 


author

Tanu

Content Editor

Related News