ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ CNG ਅਤੇ PNG ਦੀਆਂ ਵਧੀਆਂ ਕੀਮਤਾਂ, ਜਾਣੋ ਨਵੀਂਆਂ ਦਰਾਂ ਬਾਰੇ

Thursday, Jul 08, 2021 - 06:03 PM (IST)

ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ CNG ਅਤੇ PNG ਦੀਆਂ ਵਧੀਆਂ ਕੀਮਤਾਂ, ਜਾਣੋ ਨਵੀਂਆਂ ਦਰਾਂ ਬਾਰੇ

ਨਵੀਂ ਦਿੱਲੀ - ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਹੁਣ ਦਿੱਲੀ, ਨੋਇਡਾ, ਗਾਜ਼ੀਆਬਾਦ ਵਿਚ ਐਲ.ਪੀ.ਜੀ ਸਿਲੰਡਰ, ਸੀ.ਐੱਨ.ਜੀ ਅਤੇ ਪੀ.ਐਨ.ਜੀ ਦੀਆਂ ਕੀਮਤਾਂ ਵਿਚ ਅੱਜ ਤੋਂ ਵਾਧਾ ਕਰ ਦਿੱਤਾ ਗਿਆ ਹੈ। ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਇੰਦਰਪ੍ਰਸਥ ਗੈਸ ਲਿਮਟਡ (ਆਈ.ਜੀ.ਐਲ.) ਨੇ ਅੱਜ ਆਟੋਮੋਬਾਈਲਜ਼ ਲਈ ਪ੍ਰਚੂਨ ਸੀ.ਐਨ.ਜੀ. ਦੀਆਂ ਕੀਮਤਾਂ ਅਤੇ ਘਰੇਲੂ ਰਸੋਈ ਲਈ ਪਾਈਪ ਕੁਦਰਤੀ ਗੈਸ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਡਾਲਰ ਇੰਡੈਕਸ ’ਚ ਗਿਰਾਵਟ ਨਾਲ ਚੜ੍ਹਿਆ ਸੋਨਾ, ਭਾਅ ਤਿੰਨ ਹਫਤੇ ਦੇ ਉੱਚ ਪੱਧਰ ’ਤੇ

ਦਿੱਲੀ ਵਿਚ ਕੁਦਰਤੀ ਗੈਸ (ਸੀ.ਐਨ.ਜੀ.) ਦੀ ਪ੍ਰਚੂਨ ਕੀਮਤ. 43.40 / ਕਿਲੋਗ੍ਰਾਮ ਤੋਂ ਵਧ ਕੇ  44.30 / ਕਿਲੋਗ੍ਰਾਮ ਹੋ ਗਈ ਹੈ। ਇਸ ਦੇ ਨਾਲ ਹੀ ਘਰੇਲੂ ਪਾਈਪ ਕੁਦਰਤੀ ਗੈਸ (ਪੀ.ਐਨ.ਜੀ.) ਦੀਆਂ ਕੀਮਤਾਂ 29.66 ਪ੍ਰਤੀ ਐਸ.ਸੀ.ਐਮ. (ਸਟੈਂਡਰਡ ਕਿਊਬਿਕ ਮੀਟਰ) 'ਤੇ ਪਹੁੰਚ ਗਈਆਂ ਹਨ। ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਸੀ.ਐਨ.ਜੀ. ਪ੍ਰਚੂਨ ਦੀ ਕੀਮਤ ਅੱਜ 49.08 / ਕਿਲੋਗ੍ਰਾਮ ਤੋਂ ਵਧ ਕੇ  49.98 / ਕਿਲੋਗ੍ਰਾਮ ਹੋ ਗਈ ਹੈ। ਪੀ.ਐਨ.ਜੀ. ਦੀ ਘਰੇਲੂ ਕੀਮਤ 29.61 ਰੁਪਏ ਪ੍ਰਤੀ ਐਸ.ਸੀ.ਐਮ. ਤੇ ਚੱਲ ਰਹੀ ਹੈ।

ਪਿਛਲੇ ਮਹੀਨੇ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ 1 ਜੁਲਾਈ ਤੋਂ ਤਰਲ ਪੈਟਰੋਲੀਅਮ ਗੈਸ (ਐਲ.ਪੀ.ਜੀ.) ਸਿਲੰਡਰਾਂ ਦੀਆਂ ਕੀਮਤਾਂ ਵਿਚ 25.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਸੀ।

ਇਹ ਵੀ ਪੜ੍ਹੋ : ਲੁੱਟੇ ਗਏ ਚੀਨੀ ਕੰਪਨੀ ’ਚ ਨਿਵੇਸ਼ ਕਰਨ ਵਾਲੇ ਗੋਰੇ, 22 ਅਰਬ ਡਾਲਰ ਡੁੱਬੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News